Home /News /punjab /

Faridkot: ਪਰਮਜੀਤ ਕੁਮਾਰ ਨੂੰ ਕੋਚ ਦੀ ਨੌਕਰੀ ਦੇਵੇਗੀ ਮਾਨ ਸਰਕਾਰ, CM ਨੇ ਕੀਤੀ ਮੁਲਾਕਾਤ

Faridkot: ਪਰਮਜੀਤ ਕੁਮਾਰ ਨੂੰ ਕੋਚ ਦੀ ਨੌਕਰੀ ਦੇਵੇਗੀ ਮਾਨ ਸਰਕਾਰ, CM ਨੇ ਕੀਤੀ ਮੁਲਾਕਾਤ

ਪਰਮਜੀਤ ਕੁਮਾਰ ਨੂੰ ਕੋਚ ਦੀ ਨੌਕਰੀ ਦੇਵੇਗੀ ਮਾਨ ਸਰਕਾਰ, CM ਨੇ ਕੀਤੀ ਮੁਲਾਕਾਤ

ਪਰਮਜੀਤ ਕੁਮਾਰ ਨੂੰ ਕੋਚ ਦੀ ਨੌਕਰੀ ਦੇਵੇਗੀ ਮਾਨ ਸਰਕਾਰ, CM ਨੇ ਕੀਤੀ ਮੁਲਾਕਾਤ

Faridkot News: ਦੱਸ ਦਈਏ ਕਿ ਪਿਛਲੇ ਦਿਨੀਂ ਪਰਮਜੀਤ ਕੁਮਾਰ ਦੀ ਵੀਡਿਉ ਵਾਇਰਲ ਹੋਈ ਸੀ, ਜਿਸ ਵਿੱਚ ਸਾਬਕਾ ਹਾਕੀ ਦਾ ਕੌਮੀ ਖਿਡਾਰੀ ਪੱਲੇਦਾਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ।

  • Share this:

ਫਰੀਦਕੋਟ- ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਸਰਕਾਰੀ ਨੌਕਰੀ ਮਿਲੇਗੀ। ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਕੌਮੀ ਹਾਕੀ ਖਿਡਾਰੀ ਪਰਮਜੀਤ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਨੌਕਰੀ ਦੇਣ ਦਾ  ਭਰੋਸਾ ਦਿੱਤਾ। ਦੱਸ ਦਈਏ ਕਿ ਪਿਛਲੇ ਦਿਨੀਂ ਪਰਮਜੀਤ ਕੁਮਾਰ ਦੀ ਵੀਡਿਉ ਵਾਇਰਲ ਹੋਈ ਸੀ, ਜਿਸ ਵਿੱਚ  ਹਾਕੀ ਦਾ ਕੌਮੀ ਖਿਡਾਰੀ ਪਰਮਜੀਤ ਕੁਮਾਰ ਪੱਲੇਦਾਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਮਜੀਤ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ। ਪੰਜਾਬ ਸਰਕਾਰ ਪਰਮਜੀਤ ਨੂੰ ਫਰੀਦਕੋਟ ਵਿਖੇ ਹੀ ਕੋਚ ਦੀ ਨੌਕਰੀ ਦੇਵੇਗੀ। ਇਸ ਬਾਰੇ ਵਿਭਾਗ ਨੇ ਕਾਗਜੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ  ਹੈ।

ਦੱਸ ਦਈਏ ਕਿ ਫਰੀਦਕੋਟ ਦੇ ਰਹਿਣ ਵਾਲਾ ਪਰਮਜੀਤ ਕੁਮਾਰ ਮੰਡੀ ਵਿੱਚ ਪੱਲੇਦਾਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਬੀਤੇ ਦਿਨੀਂ  ਉਨ੍ਹਾਂ ਦੀ ਕੁਝ ਵੀਡੀਓ ਅਤੇ ਖਬਰਾਂ ਮੀਡੀਆ ਵਿੱਚ ਨਸ਼ਰ ਹੋਈਆਂ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਮਜੀਤ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਫਰੀਦਕੋਟ ਵਿਖ ਹੀ ਹਾਕੀ ਕੋਚ ਨਿਯੁਕਤ ਕੀਤਾ ਹੈ।

Published by:Ashish Sharma
First published:

Tags: Faridkot, Hockey, Punjab government