ਚੰਡੀਗੜ੍ਹ- ਅੱਜ ਵਿਧਾਨ ਸਭਾ ਵਿੱਚ ਜਦੋਂ ਵਿਰੋਧੀ ਧਿਰ ਨੇ ਸਿੱਧੂ ਮੂਸੇਵਾਲਾ ਦੀ ਸਕਿਉਰਟੀ ਘਟਾਉਣ ਦਾ 'ਸੀਕਰਿਟ' ਡਾਕੂਮੈਂਟ ਡਲੀਟ ਕਰਨ ਵਾਲਿਆਂ ਤੇ ਕਾਰਵਾਈ ਦੀ ਮੰਗ ਕੀਤੀ ਤਾਂ ਮੰਤਰੀ ਅਮਨ ਅਰੌੜਾ ਨੇ ਬੜੇ ਹੀ ਮਸਖਰੇ ਜਿਹੇ ਢੰਗ ਨਾਲ ਕਿਹਾ ਕਿ 'ਸਕਿਉਰਟੀ ਦੀ ਜਾਣਕਾਰੀ ਪਬਲਿਕ ਚ ਆ ਹੀ ਜਾਣੀ ਹੁੰਦੀ , ਇਹਦੇ ਚ ਕੋਈ ਰਾਕੇਟ ਸਾਇਸ ਨੀ'।
ਸਾਬਕਾ ਵਿਧਾਇਕ ਪਰਮਵੀਰ ਗਾਂਧੀ ਨੇ ਆਪ ਸਰਕਾਰ ਉਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਮਤਲਬ ਹੱਦ ਹੈ ਬੇਸ਼ਰਮੀ ਦੀ। ਜੋ ਸਕਿਉਰਟੀ ਘਟਾਉਣ ਦਾ ਡਾਕੂਮੈਂਟ ਹੁੰਦਾ ਉਹ "ਗੁਪਤ" ਹੁੰਦਾ। ਬਕਾਇਦਾ ਉਸਤੇ ਲਿਖਿਆ ਸੀ 'Secret' ਯਾਨੀ ਗੁਪਤ। ਜਦੋਂ ਕਿਸੇ ਦੇ ਗੰਨਮੈਨ ਵਾਪਸ ਲਏ ਜਾਂਦੇ ਹੈ ਜਾਂ ਘਟਾਏ ਜਾਂਦੇ ਹਨ ਇਹ ਜਾਣਕਾਰੀ ਗੁਪਤ ਹੀ ਰੱਖੀ ਜਾਂਦੀ ਹੈ ਤਾਂ ਕਿ ਉਹ ਬੰਦੇ ਦਾ ਨੁਕਸਾਨ ਨਾ ਹੋ ਸਕੇ ਤੇ ਤੁਸੀ ਕਹਿ ਰਹੇ ਹੋ ਇਹ ਗੱਲ ਆ ਹੀ ਜਾਣੀ ਹੁੰਦੀ ਪਬਲਿਕ ਚ। ਸਭਨੂੰ ਪਤਾ ਕਿ ਆਪ ਸਰਕਾਰ ਦੀ ਮੀਡੀਆ ਟੀਮ ਨੇ ਆਪਣੀ ਫੋਕੀ ਮਸ਼ਹੂਰੀ ਲਈ ਉਹ ਡਾਕੂਮੈਂਟ ਲੀਕ ਕੀਤਾ।
ਇਹ ਹੀ ਨਹੀਂ ਇਹ ਵੀ ਸਾਹਮਣੇ ਆਇਆ ਕਿ ਗੈਂਗਸਟਰਾ ਨੇ ਸਕਿਉਰਟੀ ਦੀ ਖਬਰ ਲੀਕ ਹੋਣ ਤੋਂ ਬਾਅਦ ਹੀ ਇਹ ਫੈਸਲਾ ਲਿਆ ਕਿ ਕੱਲ ਮੂਸੇਵਾਲਾ ਨੂੰ ਮਾਰਨਾ ਹੈ ਤੇ ਮਾਰ ਦਿੱਤਾ। ਐਨੇ ਵੱਡੇ ਜੁਰਮ , ਜਿਸ ਕਰਕੇ ਇੱਕ ਨੌਜਵਾਨ ਗਾਇਕ ਮਾਰਿਆ ਗਿਆ ਨੂੰ ਅਮਨ ਅਰੋੜਾ ਜੀ ਇੰਝ ਮਸਖਰੀ ਨਾਲ ਪੇਸ਼ ਕਰ ਰਹੇ ਹਨ ਜਿਵੇਂ ਇਹ ਆਮ ਗੱਲ ਹੀ ਹੋਵੇ। ਹੱਦਾਂ ਹੀ ਟੱਪ ਗਏ ਇਹ ਲੋਕ ਬੇਸ਼ਰਮੀ ਦੀਆਂ।
ਕੀ ਤੁਹਾਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਹੰਝੂ ਨੀ ਦਿਖਦੇ ?? ਅਮਨ ਜੀ ਜੋ ਗੱਲਾਂ ਤੁਸੀਂ ਕਰ ਰਹੇ ਹੋ ਉਹ ਬਿਲਕੁਲ ਆਮ ਨਹੀਂ ਹਨ। ਮੂਸੇਵਾਲਾ ਦੇ ਮਾਪੇ ਉਸ ਦੋਸ਼ੀ ਦੀ ਜਾਂਚ ਦੀ ਮੰਗ ਕਰ ਰਹੇ ਹਨ ਜਿੰਨਾ ਨੇ ਇਹ ਗੁਪਤ ਲਿਸਟ ਜਨਤਕ ਕੀਤੀ। ਜਾਂਚ ਤੇ ਹੋਵੇਗੀ , ਤੁਸੀਂ ਨੀ ਕਰੋਗੇ ਕੋਈ ਹੋਰ ਕਰ ਲਉ। ਪਰ ਤੁਹਾਡੀ ਤੇ ਤੁਹਾਡੀ ਪਾਰਟੀ ਦੀ ਇਹ ਬੇਸ਼ਰਮੀ ਮੂਸੇਵਾਲਾ ਦੇ ਮਾਪਿਆਂ ਅਤੇ ਉਸਦੇ ਕਰੋੜਾਂ ਸਮਰਥਕਾ ਦੇ ਜਖਮ ਕੁਰੇਦ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aman Arora, Gandhi, Punjab government