ਅਦਾਲਤ ’ਚ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੂੰ ਅੜੀ ਕਰਨੀ ਪਈ ਮਹਿੰਗੀ

News18 Punjabi | News18 Punjab
Updated: February 14, 2020, 10:12 AM IST
share image
ਅਦਾਲਤ ’ਚ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੂੰ ਅੜੀ ਕਰਨੀ ਪਈ ਮਹਿੰਗੀ
ਅਦਾਲਤ ’ਚ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੂੰ ਅੜੀ ਕਰਨੀ ਪਈ ਮਹਿੰਗੀ

ਇਹ ਮਾਮਲਾ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਦਾ ਹੈ ਜਦੋ ਸਾਬਕਾ ਵਿਧਾਇਕ ਜਲਾਲ ਨੇ ਆਪਣੇ ਸੁਰ ਤਿੱਖੇ ਕੀਤੇ। ਜਿਸ ਕਾਰਨ ਅਦਾਲਤ ਨੇ ਇਸ ਦਾ ਨੋਟਿਸ ਲਿਆ

  • Share this:
  • Facebook share img
  • Twitter share img
  • Linkedin share img
ਬਠਿੰਡਾ ਦੀ ਅਦਾਲਤ ’ਚ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੂੰ ਅੜੀ ਕਰਨੀ ਉਸ ਵੇਲੇ ਮਹਿੰਗੀ ਪੈ ਗਈ। ਜਿਸ ਵੇਲੇ ਉਹ ਸੰਪਤੀ ਵਿਵਾਦ ਸਬੰਧੀ ਅਦਾਲਤ ’ਚ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਹ ਕਿਸੇ ਗੱਲ ਦਾ ਜਵਾਦ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਮਾਮਲਾ ਕਾਫੀ ਭੱਖ ਗਿਆ। ਇਹ ਮਾਮਲਾ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਦਾ ਹੈ ਜਦੋ  ਸਾਬਕਾ ਵਿਧਾਇਕ ਜਲਾਲ ਨੇ ਆਪਣੇ ਸੁਰ ਤਿੱਖੇ ਕੀਤੇ। ਜਿਸ ਕਾਰਨ ਅਦਾਲਤ ਨੇ ਇਸ ਦਾ ਨੋਟਿਸ ਲਿਆ।

ਇਸ ਤੋਂ ਬਾਅਦ ਜਦੋ ਉਹ ਨਰਮ ਨਾ ਹੋਏ ਤਾਂ ਅਦਾਲਤ ਨੇ ਸਾਬਕਾ ਵਿਧਾਇਕ ਜਲਾਲ ਨੂੰ ਜੁਡੀਸ਼ੀਅਲ ਕੰਪਲੈਕਸ ਦੇ ਬਖਸ਼ੀਖਾਨੇ ਵਿਚ ਬੰਦ ਕਰਨ ਦੇ ਹੁਕਮ ਦੇ ਦਿੱਤੇ। ਜਿਸ ’ਚ ਸਾਬਕਾ ਵਿਧਾਇਕ ਹਰਬੰਸ ਸਿੰਘ ਤਿੰਨ ਘੰਟੇ ’ਚ ਰਹੇ। ਇਸ ਤੋਂ ਬਾਅਦ ਸਾਬਕਾ ਵਿਧਾਇਕ ਜਲਾਲ ਨੂੰ 200 ਰੁਪਏ ਜੁਰਮਾਨਾ ਭਰਨ ਮਗਰੋਂ ਰਿਹਾਅ ਕਰ ਦਿੱਤਾ ਗਿਆ।
First published: February 14, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading