ਆਬਕਾਰੀ ਵਿਭਾਗ ਤੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਗੈਰ-ਕਾਨੂੰਨੀ ਤੇ ਨਕਲੀ ਸ਼ਰਾਬ ਦੇ ਰੈਕਟ ਦਾ ਪਰਦਾਫਾਸ਼

News18 Punjabi | News18 Punjab
Updated: July 4, 2021, 5:50 PM IST
share image
ਆਬਕਾਰੀ ਵਿਭਾਗ ਤੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਗੈਰ-ਕਾਨੂੰਨੀ ਤੇ ਨਕਲੀ ਸ਼ਰਾਬ ਦੇ ਰੈਕਟ ਦਾ ਪਰਦਾਫਾਸ਼
ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਗੈਰ-ਕਾਨੂੰਨੀ ਤੇ ਨਕਲੀ ਸ਼ਰਾਬ ਦੇ ਰੈਕਟ ਦਾ ਪਰਦਾਫਾਸ਼ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਲੁਧਿਆਣਾ: ਰੈੱਡ ਰੋਜ਼ ਆਪ੍ਰੇਸ਼ਨ ਅਧੀਨ ਚੱਲ ਰਹੀ ਮੁਹਿੰਮ ਤਹਿਤ ਆਬਕਾਰੀ ਵਿਭਾਗ ਅਤੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਜੀ.ਟੀ. ਰੋਡ ਜੁਗਿਆਣਾ, ਲੁਧਿਆਣਾ ਵਿਖੇ ਸਥਿਤ ਜੈਮਕੋ ਐਕਸਪੋਰਟ ਵਿੱਚ ਗੈਰ-ਕਾਨੂੰਨੀ ਅਤੇ ਨਕਲੀ ਸ਼ਰਾਬ ਦੇ ਰੈਕਟ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਹ ਕਾਰਵਾਈ ਸ੍ਰੀ ਰਾਜੇਸ਼ ਐਰੀ, ਸਹਾਇਕ ਕਮਿਸ਼ਨਰ ਆਬਕਾਰੀ, ਲੁਧਿਆਣਾ, ਸ੍ਰੀ ਜੰਗ ਬਹਾਦੁਰ ਸ਼ਰਮਾ ਏ.ਸੀ.ਪੀ.(ਹੈਡ ਕੁਆਰਟਰ), ਸ੍ਰੀ ਅਮਿਤ ਗੋਇਲ (ਆਬਕਾਰੀ ਅਧਿਕਾਰੀ) ਲੁਧਿਆਣਾ, ਦੀਵਾਨ ਚੰਦ (ਆਬਕਾਰੀ ਅਧਿਕਾਰੀ) ਲੁਧਿਆਣਾ ਦੀ ਨਿਗਰਾਨੀ ਹੇਠ ਕੀਤੀ ਗਈ ਅਤੇ ਇਸ ਵਿੱਚ ਇੰਸਪੈਕਟਰ ਗੋਪਾਲ ਸ਼ਰਮਾ, ਵਰਿੰਦਰ ਸਿੰਘ, ਹਰਜਿੰਦਰ ਸਿੰਘ, ਨਵਨੀਸ਼ ਐਰੀ, ਯਸ਼ਪਾਲ, ਇੰਚਾਰਜ ਸੀ.ਆਈ.ਏ-3, ਹਰਜਾਪ ਸਿੰਘ ਏ.ਐਸ.ਆਈ. ਸੀ.ਆਈ.ਏ-3, ਵਿਨੋਦ ਕੁਮਾਰ ਏ.ਐਸ.ਆਈ. ਅਤੇ ਹੋਰ ਆਬਕਾਰੀ ਅਤੇ ਸੀ.ਆਈ.ਏ. ਦਾ ਸਟਾਫ ਸ਼ਾਮਲ ਸੀ।

ਛਾਪੇਮਾਰੀ ਦੌਰਾਨ 570 ਕੇਸ ਗੈਰ ਕਾਨੂੰਨੀ ਅਤੇ ਜਾਅਲੀ ਸ਼ਰਾਬ ਕੈਸ਼ ਵਿਸਕੀ, ਰਾਇਲ ਟਾਈਗਰ (ਨਿਰਮਾਣ ਯੂਨਿਟ ਦੇ ਨਾਮ ਤੋਂ ਬਿਨਾਂ) ਅਤੇ ਬਿਨਾਂ ਲੇਬਲ ਲੱਗੇ ਸ਼ਰਾਬ ਬਰਾਮਦ ਕੀਤੀ ਗਈ। ਸਾਰੀ ਸ਼ਰਾਬ ਬਿਨਾਂ ਹੋਲੋਗ੍ਰਾਮ ਤੋਂ ਪਾਈ ਗਈ ਅਤੇ ਕੁਝ ਖਾਲੀ ਗੱਤੇ ਦੇ ਬਕਸੇ ਵੀ ਮਿਲੇ ਹਨ. ਪਤਾ ਲੱਗਿਆ ਹੈ ਕਿ ਫੈਕਟਰੀ ਦੀ ਵਰਤੋਂ ਗੈਰ-ਕਾਨੂੰਨੀ ਸ਼ਰਾਬ ਵੇਚਣ ਲਈ ਕੀਤੀ ਜਾ ਰਹੀ ਸੀ। ਫੈਕਟਰੀ ਦਾ ਮਾਲਕ ਹਰਮੋਹਨ ਸਿੰਘ, ਦੋ ਹੋਰ ਦੋਸ਼ੀ ਤਸਕਰਾਂ ਜਗਵੰਤ ਸਿੰਘ ਉਰਫ ਜੱਗਾ ਅਤੇ ਸੰਜੂ ਦੀ ਮਿਲੀਭੁਗਤ ਨਾਲ, ਨਾਜਾਇਜ਼ ਸ਼ਰਾਬ ਤਸਕਰੀ ਦੇ ਮਾਮਲੇ ਵਿਚ ਸ਼ਾਮਲ ਪਾਇਆ ਗਿਆ ਹੈ।
ਇੱਕ ਐਫ.ਆਈ.ਆਰ. ਨੰਬਰ 121 ਮਿਤੀ 04-07-2021 ਥਾਣਾ ਸਾਹਨੇਵਾਲ ਵਿਖੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 61 (1) (14) ਦੇ ਤਹਿਤ ਦਰਜ਼ ਕੀਤੀ ਗਈ ਹੈ ਅਤੇ ਹਰਮੋਹਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ 1128 ਬਸੰਤ ਐਵਨਿਊ, ਲੁਧਿਆਣਾ ਨੂੰ ਗਿ੍ਰਫਤਾਰ ਕੀਤਾ ਹੈ। ਦੋ ਹੋਰ ਮੁਲਜ਼ਮਾਂ ਦੀ ਗਿ੍ਰਫਤਾਰੀ ਲਈ ਛਾਪੇ ਮਾਰੇ ਕੀਤੀ ਜਾ ਰਹੀ ਹੈ।

ਸਪਲਾਈ/ਗੈਰ ਕਾਨੂੰਨੀ ਸ਼ਰਾਬ ਬਣਾਉਣ ਦੇ ਸਰੋਤ ਅਤੇ ਗੈਰ ਕਾਨੂੰਨੀ ਸ਼ਰਾਬ ਨੂੰ ਵੇਚਣ ਵਿਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
Published by: Gurwinder Singh
First published: July 4, 2021, 5:50 PM IST
ਹੋਰ ਪੜ੍ਹੋ
ਅਗਲੀ ਖ਼ਬਰ