ਆਬਕਾਰੀ ਅਤੇ ਪੁਲਿਸ ਵਿਭਾਗ ਦੀ ਛਾਪੇਮਾਰੀ 'ਚ 12 ਹਜ਼ਾਰ ਲੀਟਰ ਲਾਹਣ ਕੀਤੀ ਨਸ਼ਟ 

ਦੂਜੇ ਦਿਨ ਦੀ ਛਾਪੇਮਾਰੀ ਚ 13 ਭੱਠੀਆਂ ਅਤੇ 65 ਸ਼ਰਾਬ ਵਾਲੇ ਟੈਂਕ ਨਸ਼ਟ ਕਰਨ ਦਾ ਵੀ ਕੀਤਾ ਦਾਅਵਾ

ਆਬਕਾਰੀ ਅਤੇ ਪੁਲਿਸ ਵਿਭਾਗ ਦੀ ਛਾਪੇਮਾਰੀ 'ਚ 12 ਹਜਾਰ ਲੀਟਰ ਲਾਹਣ ਕੀਤੀ ਨਸ਼ਟ

 • Share this:
  ਬਿਸ਼ਮਬਰ ਬਿੱਟੂ

  ਪੰਜਾਬ ਸਰਕਾਰ ਵੱਲੋਂ ਹਰ ਪੈਰ ਤੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦੀ ਪੈੜ ਦੱਬੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਫਿਰ ਆਬਕਾਰੀ ਵਿਭਾਗ ਦੀ ਗੁਰਦਾਸਪੁਰ ਜਿਲ੍ਹੇ ਦੀ ਟੀਮ ਅਤੇ ਪੰਜਾਬ ਪੁਲਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਦਰਿਆ ਬਿਆਸ ਨੇੜੇ ਪਿੰਡ ਮੌਜਪੁਰ ਦੇ ਕੋਲ ਵੱਡੀ ਮਾਤਰਾ ਵਿੱਚ ਦੇਸੀ ਸ਼ਰਾਬ ਤੇ ਲਾਹਣ ਦਾ ਜ਼ਖੀਰਾ ਨਸ਼ਟ ਕੀਤਾ ਹੈ।

  ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਕਾਹਨੂੰਵਾਨ ਹਰਵਿੰਦਰ ਸਿੰਘ ਗਿੱਲ ਅਤੇ ਈ ਟੀ ਓ ਲਵਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤੇ ਆਪਣੇ ਅਮਲੇ ਅਤੇ ਪੁਲਿਸ ਸਮੇਤ ਛਾਪਾਮਾਰੀ ਕੀਤੀ ਸੀ। ਜਦੋਂ ਉਨ੍ਹਾਂ ਨੇ ਦਰਿਆ ਬਿਆਸ ਕੰਢੇ ਪਹੁੰਚ ਕੇ ਦੇਖਿਆ ਤਾਂ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਦੇ ਟੈਂਕ ਅਤੇ ਭੱਠੀਆਂ ਮੌਕੇ ਤੇ ਪਾਈਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਇੱਕ ਅੰਦਾਜ਼ੇ ਮੁਤਾਬਕ ਉਨ੍ਹਾਂ ਵੱਲੋਂ ਅੱਜ 12 ਹਜਾਰ ਲੀਟਰ ਦੇ ਕਰੀਬ ਲਾਹਣ ਨਸ਼ਟ ਕਰਨ ਤੋਂ ਇਲਾਵਾ 13 ਸ਼ਰਾਬ ਵਾਲੀਆਂ ਭੱਠੀਆਂ ਅਤੇ 65 ਸ਼ਰਾਬ ਵਾਲੇ ਮਿੱਟੀ ਵਿੱਚ ਬਣਾਏ ਹੋਏ ਬੰਕਰ ਵੀ ਬਰਬਾਦ ਕੀਤੇ। 12 ਲਾਹਣ ਵਾਲੇ ਡਰੰਮ ਵੀ ਬਰਾਮਦ ਕੀਤੇ ਹਨ।

  ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਨੇ ਬੀਤੀ ਰਾਤ ਵੱਡੀ ਗਿਣਤੀ ਵਿੱਚ ਭੱਠੀਆਂ ਲਗਾ ਕੇ ਸ਼ਰਾਬ ਕੱਢੀ ਹੋਈ ਲੱਗਦੀ ਹੈ।ਉਨ੍ਹਾਂ ਦੱਸਿਆ ਕਿ ਇਸ ਅਪ੍ਰੇਸ਼ਨ ਵਿੱਚ ਥਾਣਾ ਭੈਣੀ ਮੀਆਂ ਖਾਂ ਦੇ ਐਸ ਐਚ ਓ ਸੁਰਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਪੁਲਸ ਟੀਮ ਨੇ ਵੀ ਐਕਸਾਈਜ਼ ਵਿਭਾਗ ਦੀ ਨਾਲ ਤਾਲਮੇਲ ਕੀਤਾ। ਇਸ ਮੌਕੇਲਵਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕਿਤੇ ਵੀ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਸ਼ਾ ਨਹੀਂ ਕੱਢਣ ਦਿੱਤਾ ਜਾਵੇਗਾ। ਕਿਉਂਕਿ ਇਹ ਨਸ਼ਾ ਜਿੱਥੇ ਮਨੁੱਖੀ ਜਾਨਾਂ ਦਾ ਦੁਸ਼ਮਣ ਹੈ ਉਸ ਦੇ ਨਾਲ ਨਾਲ ਸਮਾਜ ਵਿੱਚ ਇੱਕ ਵੱਡੀ ਕੁਰੀਤੀ ਸ਼ਰਾਬ ਦੇ ਸਮੱਗਲਿੰਗ ਨੂੰ ਹੱਲਾਸ਼ੇਰੀ ਦਿੰਦਾ ਹੈ।

  ਇਸ ਲਈ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਡੀਸੀ ਗੁਰਦਾਸਪੁਰ ਅਤੇ ਐਕਸਾਈਜ਼ ਵਿਭਾਗ ਦੀ ਕਮਿਸ਼ਨਰ ਬੀਬੀ ਰਾਜਵਿੰਦਰ ਕੌਰ ਵੱਲੋਂ ਨਸ਼ਾ ਵਪਾਰੀਆਂ ਦੀ ਕਮਰ ਤੋੜ ਦੇਣ ਤੱਕ ਇਹ ਕਾਰਵਾਈ ਜਾਰੀ ਰੱਖਣ ਦੇ ਹੁਕਮ ਦਿੱਤੇ ਹੋਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਇੰਸਪੈਕਟਰ ਹਰਵਿੰਦਰ ਸਿੰਘ ਇੰਸਪੈਕਟਰ ਅਜੇ ਅਜੇ ਕੁਮਾਰ, ਇੰਸਪੈਕਟਰ ਸੁਖਬੀਰ ਸਿੰਘ,ਏ ਐੱਸ ਆਈ ਜੋਗਿੰਦਰ ਸਿੰਘ ਤੋਂ ਇਲਾਵਾ ਐਕਸਾਈਜ਼ ਵਿਭਾਗ ਦਾ ਹੋਰ ਅਮਲਾ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਹਾਜ਼ਰ ਸਨ।
  Published by:Ashish Sharma
  First published: