Home /News /punjab /

ਆਪਰੇਸ਼ਨ ਰੈਡ ਰੋਜ਼: ਆਬਕਾਰੀ ਵਿਭਾਗ ਵੱਲੋਂ 48 ਹਜ਼ਾਰ ਲੀਟਰ ਲਾਹਣ ਨਸ਼ਟ, ਨਾਜਾਇਜ਼ ਸ਼ਰਾਬ ਦੀਆਂ 250 ਬੋਤਲਾਂ ਜ਼ਬਤ

ਆਪਰੇਸ਼ਨ ਰੈਡ ਰੋਜ਼: ਆਬਕਾਰੀ ਵਿਭਾਗ ਵੱਲੋਂ 48 ਹਜ਼ਾਰ ਲੀਟਰ ਲਾਹਣ ਨਸ਼ਟ, ਨਾਜਾਇਜ਼ ਸ਼ਰਾਬ ਦੀਆਂ 250 ਬੋਤਲਾਂ ਜ਼ਬਤ

 ਵਿਸ਼ੇਸ਼ ਟੀਮਾਂ ਵੱਲੋਂ ਛਾਪੇਮਾਰੀ ਦੌਰਾਨ ਤਰਪਾਲਾਂ, ਲੋਹੇ ਦੇ ਡਰੰਮ, ਪਲਾਸਟਿਕ ਦੀਆਂ ਟਿਊਬਾਂ ਅਤੇ ਭਾਂਡੇ ਬਰਾਮਦ 

ਵਿਸ਼ੇਸ਼ ਟੀਮਾਂ ਵੱਲੋਂ ਛਾਪੇਮਾਰੀ ਦੌਰਾਨ ਤਰਪਾਲਾਂ, ਲੋਹੇ ਦੇ ਡਰੰਮ, ਪਲਾਸਟਿਕ ਦੀਆਂ ਟਿਊਬਾਂ ਅਤੇ ਭਾਂਡੇ ਬਰਾਮਦ 

ਵਿਸ਼ੇਸ਼ ਟੀਮਾਂ ਵੱਲੋਂ ਛਾਪੇਮਾਰੀ ਦੌਰਾਨ ਤਰਪਾਲਾਂ, ਲੋਹੇ ਦੇ ਡਰੰਮ, ਪਲਾਸਟਿਕ ਦੀਆਂ ਟਿਊਬਾਂ ਅਤੇ ਭਾਂਡੇ ਬਰਾਮਦ 

 • Share this:

  ਸੁਰਿੰਦਰ ਕੰਬੋਜ

  ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਅਤੇ ਤਸਕਰੀ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਜਲੰਧਰ ਅਤੇ ਲੁਧਿਆਣਾ ਆਬਕਾਰੀ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਓਪਰੇਸ਼ਨ ਰੈਡ ਰੋਜ਼ ਤਹਿਤ ਵੀਰਵਾਰ ਨੂੰ ਸਤਲੁਜ ਦਰਿਆ ਦੇ ਨਾਲ ਲੱਗਦੇ ਵੱਖ-ਵੱਖ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਅਤੇ 48,000 ਲੀਟਰ ਲਾਹਣ ਦੇ ਨਾਲ 250 ਬੋਤਲਾਂ ਨਾਜਾਇਜ਼ ਸ਼ਰਾਬ ਨਸ਼ਟ ਕਰਨ ਤੋਂ ਇਲਾਵਾ 10 ਲੋਹੇ ਦੇ ਡਰੰਮ, ਪਲਾਸਟਿਕ ਦੀਆਂ ਤਰਪਾਲਾਂ, ਰਬੜ ਦੀਆਂ ਟਿਊਬਾਂ ਅਤੇ ਹੋਰ ਭਾਂਡੇ ਬਰਾਮਦ ਕੀਤੇ ਗਏ।


  ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਹਰਸਿਮਰਤ ਕੌਰ ਗਰੇਵਾਲ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਤਹਿਤ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਠਿਕਾਣਿਆਂ ਵਿੱਚ ਛਾਪੇਮਾਰੀ ਕਰ ਕੇ ਵੱਡੀ ਮਾਤਰਾ ਵਿੱਚ ਲਾਹਨ ਅਤੇ ਨਾਜਾਇਜ਼ ਸ਼ਰਾਬ ਨੂੰ ਜ਼ਬਤ ਕਰ ਕੇ ਨਸ਼ਟ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੋਵਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਵੱਲੋਂ ਪਿੰਡ ਅਕੂਵਾਲ, ਚੰਡੀਗੜ੍ਹ ਦਿਆ ਚੰਨਾ, ਬਹਿਰਾਨ, ਥਾਲੀ ਦਿਆ ਚੰਨਾ, ਗੋਰਸੀਆਂ ਖਾਨ ਮੁਹੰਮਦ ਅਤੇ ਮਦੇਪੁਰ ਸਮੇਤ ਦਰਿਆ ਕੰਢਿਆਂ ਦੇ ਦੋਵੇਂ ਪਾਸੇ ਪੈਂਦੇ ਸਿੱਧਵਾ ਬੇਟ ਖੇਤਰ ਵਿੱਚ ਛਾਪੇ ਮਾਰੇ ਗਏ ਹਨ।


  ਸ਼੍ਰੀਮਤੀ ਗਰੇਵਾਲ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਇਸ ਗੈਰ ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਐਫ.ਆਈ.ਆਰ. ਦਰਜ ਕਰਨ ਦੀ ਪ੍ਰਕਿਰਿਆ ਵੀ ਆਰੰਭ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਅਤੇ ਤਸਕਰੀ ਵਿਰੁੱਧ ਮਿਸ਼ਨ ਦੇ ਤੌਰ 'ਤੇ ਕੰਮ ਕੀਤਾ ਰਿਹਾ ਹੈ ਅਤੇ ਹਾਲ ਹੀ ਵਿੱਚ ਚਾਲੂ ਭੱਠੀਆਂ ਨਸ਼ਟ ਕਰਨ ਤੋਂ ਇਲਾਵਾ ਨਾਜਾਇਜ਼ ਸ਼ਰਾਬ, ਲਾਹਣ ਦੀ ਵੱਡੀ ਮਾਤਰਾ ਵਿੱਚ ਬਰਾਮਦਗੀ ਦੇ ਨਾਲ ਵੱਡੀ ਗਿਣਤੀ ਵਿੱਚ ਛਾਪੇ ਮਾਰੇ ਗਏ ਹਨ।  ਸਹਾਇਕ ਕਮਿਸ਼ਨਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਵਿਭਾਗ ਵੱਲੋਂ ਸ਼ਰਾਬ ਦੇ ਕਈ ਨਾਜਾਇਜ਼ ਕਾਰੋਬਾਰੀਆਂ, ਤਸਕਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਕੇਸ ਵੀ ਦਰਜ ਕੀਤੇ ਗਏ ਹਨ, ਜੋ ਕਿ ਵਿਭਾਗ ਵੱਲੋਂ ਇਸ ਗ਼ੈਰ ਕਾਨੂੰਨੀ ਅਮਲ ਨਾਲ ਸਖ਼ਤੀ ਨਾਲ ਨਜਿੱਠਣ ਦੇ ਸੰਕਲਪ ਨੂੰ ਦਰਸਾਉਂਦਾ ਹੈ ।

  Published by:Ashish Sharma
  First published:

  Tags: Illegal liquor, Police