ਜੰਡਿਆਲਾ ਵਿੱਚ ਅੱਜ ਉਸ ਸਮੇਂ ਐਕਸਾਇਜ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਜਦੋਂ ਲੁਧਿਆਣਾ ਤੋਂ ਆ ਰਹੀ ਨਾਜਾਇਜ ਸ਼ਰਾਬ ਨੂੰ ਦਾ ਟਰੱਕ ਕਾਬੂ ਕੀਤਾ। ਐਕਸਾਈਜ ਵਿਭਾਗ ਦੇ ਮੁਤਾਬਕ ਇਹ ਸ਼ਰਾਬ ਲੁਧਿਆਣਾ ਤੋਂ ਆਈ ਸੀ ਅਤੇ ਜਦੋਂ ਬਿੱਲ ਚੈਕ ਕੀਤਾ ਤਾਂ ਬਿਲ ਦੇ ਹਿਸਾਬ ਨਾਲ ਟਰੱਕ ਉੱਤੇ ਕੁੱਝ ਵੀ ਮੈਚ ਹੁੰਦਾ ਹੋਇਆ ਨਜ਼ਰ ਨਹੀ ਆਇਆ ਕਿਉਂਕਿ ਟਰੱਕ ਵਿੱਚ ਬੀਅਰ ਦੀ ਕਈ ਸੰਦੂਕੜੀ ਪਈਆ ਹੋਈਆ ਸਨ ਅਤੇ ਸ਼ਰਾਬ ਵੀ ਭਾਰੀ ਮਾਤਰਾ ਵਿੱਚ ਪਈ ਹੋਈ ਸੀ।
ਇਸ ਮੌਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਵਿਭਾਗ ਨੇ ਕਿਹਾ ਕਿ ਗੁਪਤ ਸੂਚਨਾ ਮਿਲੀ ਸੀ ਕਿ ਸ਼ਰਾਬ ਦਾ ਟਰੱਕ ਆ ਰਿਹਾ ਹੈ।ਐਕਸਾਈਜ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਸ਼ਰਾਬ ਦੇ ਬਿੱਲ ਅਤੇ ਟਰੱਕ ਵਿਚ ਪਈ ਸ਼ਾਰਾਬ ਆਪਸ ਵਿਚ ਮੇਲ ਨਹੀ ਖਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।