• Home
  • »
  • News
  • »
  • punjab
  • »
  • EXCLUSIVE ARVIND KEJRIWAL SAID THAT 25 CONGRESS MLAS AND 3 MPS ARE IN OUR CONTACT

SUPER EXCLUSIVE: ਕੇਜਰੀਵਾਲ ਬੋਲੇ-'ਕਾਂਗਰਸ ਦੇ 25 ਵਿਧਾਇਕ ਤੇ 3 ਸਾਂਸਦ ਸਾਡੇ ਸੰਪਰਕ 'ਚ'

Punjab Assembly election 2022 : ਨਿਊਜ਼18 'ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਭ ਤੋਂ ਵੱਡਾ ਇੰਟਰਵਿਊ ਕੀਤਾ ਹੈ। ਇਸ ਵਿੱਚ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਸੰਦਰਭ ਵਿੱਚ ਵੱਡੇ ਸਵਾਲਾਂ ਦੇ ਜਵਾਬ ਦਿੰਦਿਆਂ ਕੁੱਝ ਰਾਜਾਂ ਤੋਂ ਪਰਦਾ ਚੁੱਕਿਆ ਹੈ।

ਨਿਊਜ਼18 'ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਭ ਤੋਂ ਵੱਡਾ ਇੰਟਰਵਿਊ

  • Share this:
    ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਊਜ਼18 ਨਾਲ SUPER EXCLUSIVE ਇੰਟਰਵਿਊ ਵਿੱਚ ਕੁੱਝ ਰਾਜ਼ਾਂ ਤੋਂ ਪਰਦਾ ਚੁੱਕਿਆ ਹੈ। ਉਨ੍ਹਾਂ ਨੇ ਕਾਂਗਰਸ ਦੇ 25 ਵਿਧਾਇਕ ਤੇ ਤਿੰਨ ਸਾਂਸਦ ਆਪ ਦੇ ਸੰਪਰਕ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਦਾ ਕੂੜਾ ਨਹੀਂ ਲੈਣਾ ਚਾਹੁੰਦੇ ਅਤੇ ਉਹ ਪਾਰਟੀ ਤੋੜਣ ਦੀ ਖੇਡ ਵਿੱਚ ਨਹੀਂ ਪੈਣਾ ਚਾਹੁੰਦੇ। ਉਨ੍ਹਾਂ ਦਾਅਵਾ ਕੀਤਾ ਕਿ ਦੋ ਮਹੀਨਿਆਂ ਵਿੱਚ ਆਪ ਪੰਜਾਬ ਵਿੱਚ ਸੱਤਾਧਾਰੀ ਪਾਰਟੀ ਹੋਵੇਗੀ।

    ਪਾਰਟੀ ਛੱਡਣ ਵਾਲਿਆਂ 'ਤੇ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਦੀ ਟਿਕਟ ਕੱਟ ਰਹੀ ਸੀ, ਉਹ ਪਾਰਟੀ ਛੱਡਕੇ ਗਏ। ਉਹ ਜਲਦੀ ਹੀ ਬਾਕੀ ਉਮੀਦਵਾਰਾਂ ਦਾ ਵੀ ਐਲਾਨ ਕਰ ਦੇਣਗੇ।

    ਕੇਜਰੀਵਾਲ ਨੇ ਕੀਤੀ ਸਿੱਧੂ ਦੀ ਤਾਰੀਫ...

    ਦਿੱਲੀ ਦੇ ਸੀਐਮ ਕੇਜਰੀਵਾਰ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਲੋਕਾਂ ਦੇ ਮੁੱਦੇ ਚੁੱਕ ਰਹੇ ਹਨ ਪਰ ਕਾਂਗਰਸੀ ਹੀ ਉਨ੍ਹਾਂ ਨੂੰ ਦਬਾਉਣ ਵਿੱਚ ਜੁਟੇ ਹੋਏ ਹਨ।

    ਅਸਤੀਫਾ ਦੇਣ ਮੁੱਖਮੰਤਰੀ ਚੰਨੀ- ਕੇਜਰੀਵਾਲ

    AAP ਸੁਪ੍ਰੀਮੋ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੀਐੱਮ ਚੰਨੀ ਦੀ ਕੰਮ ਕਰਨ ਦੀ ਨੀਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਅਸਤੀਫ਼ਾ ਦੇਣ ਤੇ ਆਪ ਦਾ ਸੀਐੱਮ 49 ਦਿਨਾਂ 'ਚ ਸਾਰੇ ਵਾਅਦੇ ਪੂਰੇ ਕਰੇਗਾ' ਕੇਜਰੀਵਾਲ ਨੇ ਕਿਹਾ ਕਿ ਮੈਨੂੰ ਖਜ਼ਾਨਾ ਭਰਨਾ ਵੀ ਆਉਂਦਾ, ਫ੍ਰੀ ਦੇਣਾ ਵੀ ਆਉਂਦਾ' ।  ਉਨ੍ਹਾਂ ਨੇ ਅਸੀਂ 45 ਦਿਨ ਚ ਦਿੱਲੀ ਚ ਸਿਸਟਮ ਬਦਲ ਦਿੱਤਾ ਸੀ ਪਰ ਕਾਂਗਰਸ ਦੀ ਕੰਮ ਕਰਨ ਦੀ ਨੀਅਤ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਬਿਜਲੀ ਮੁਫ਼ਤ ਹੁੰਦੀ ਹੈ ਤੇ ਮੈਂ ਮੁੱਖ ਮੰਤਰੀ ਤੇ ਮੰਤਰੀਆਂ ਵਾਲੀਆਂ ਸਾਰੀਆਂ ਸੁਵਿਧਾਵਾਂ ਆਮ ਲੋਕਾਂ ਨੂੰ ਦੇਵਾਂਗਾ।

    CM ਫੇਸ 'ਤੇ ਨਹੀਂ ਖੋਲ੍ਹੇ ਪੱਤੇ

    ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਪ ਦੇ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਫਿਰ ਆਮ ਆਦਮੀ ਪਾਰਟੀ ਨੇ ਕੰਨੀ ਕਤਰਾਈ ਹੈ। ਕੇਜਰੀਵਾਲ ਨੇ ਕਿਹਾ ਕਿ ਚੋਣਾਂ ਦੇ ਨੇੜੇ ਹੀ ਐਲਾਨ ਹੁੰਦਾ ਹੈ। ਅਜੇ ਬਾਕੀ ਪਾਰਟੀਆਂ ਨੇ ਵੀ ਪੱਤੇ ਨਹੀਂ ਖੋਲ੍ਹੇ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਹ ਖੁਦ ਦਾਅਵੇਦਾਰ ਨਹੀਂ ਹੈ।



    ਸਾਡੀ ਸਰਕਾਰ ਆਉਣ 'ਤੇ ਪੰਜਾਬ ਦਾ ਸਾਰਾ ਕਰਜ਼ਾ ਖਤਮ ਕਰਾਂਗੇ - ਕੇਜਰੀਵਾਲ

    ਕੇਜਰੀਵਾਲ ਨੇ ਕਿਹਾ ਕਿ ਅਸੀਂ 5 ਸਾਲ ਵਿੱਚ ਪੰਜਾਬ ਦਾ ਸਾਰਾ ਕਰਜ਼ਾ ਉਤਾਰ ਦੇਵਾਂਗੇ ਤੇ ਖ਼ਜ਼ਾਨਾ ਭਰ ਦੇਵਾਂਗੇ। ਉਨ੍ਹਾਂ ਪੰਦਾਬ ਦਾ ਖ਼ਜ਼ਾਨਾ ਕਿਸਨੇ ਖਾਲੀ ਕੀਤਾ, ਅਸੀਂ ਇਸਦੀ ਜਾਂਚ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਖ਼ਜ਼ਾਨਾ ਭਰਨਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜੇ ਇਕੱਲੇ ਰੇਤਾ ਮਾਫ਼ੀਆ ਤੇ ਕੰਟਰੋਲ ਕਰ ਲਿਆ ਜਾਵੇ ਤਾਂ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦਿੱਤੇ ਜਾ ਸਕਦਾ ਹਨ। ਸੀਐੱਮ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਦੇ ਆਪਣੇ ਮੰਤਰੀ ਮਾਫੀਆ ਚਲਾਉਂਦੇ ਨੇ ਤਾਂ ਕਿਵੇਂ ਖ਼ਜ਼ਾਨਾ ਭਰੇਗਾ।

    '24 ਘੰਟੇ ਫਰੀ ਬਿਜਲੀ ਮਿਲੇਗੀ'

    ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਜਾ ਕੇ ਦੇਖਦੇ ਨੇ ਕਿ ਇੱਥੇ ਚੰਗਾ ਕੰਮ ਹੋਇਆ ਅਤੇ ਸਕੂਲ ਚੰਗੇ ਬਣ ਗਏ। ਲੋਕ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਵੇ। ਉਹ ਹਰ ਔਰਤ ਨੂੰ 1000 ਰੁਪਏ ਮਿਲਣਗੇ।

    ਉਨ੍ਹਾਂ ਕਿਹਾ ਕਿ ਜੇ ਉਹ ਨਹੀਂ ਚਾਹੁੰਦੇ ਤਾਂ ਅਲੱਗ ਹੈ, ਨਹੀਂ ਤਾਂ ਸਭ ਲਈ ਹੋਵੇਗਾ। ਉਨ੍ਹਾਂ ਕਿਹਾ ਕਿ ਖਰਚਾ ਮੇਰੇ ਉੱਤੇ ਛੱਡ ਦਿਉ, ਬਿਜਲੀ ਮੁਫ਼ਤ ਕਰ ਦਿਆਂਗੇ। ਕਿਹਾ ਕਿ ਦਿੱਲੀ ਚ 73 ਲੋਕਾਂ ਦੇ ਬਿਜਲੀ ਦੇ ਬਿਲ ਜ਼ੀਰੋ ਹਨ, ਪੰਜਾਬ ਚ ਕਿਸੇ ਦਾ ਨਹੀਂ. ਕਿਹਾ ਕਿ ਚੰਨੀ ਨੇ ਇੱਕ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ। ਕਿਹਾ ਕਿ ਜੇ ਨੀਅਤ ਹੋਵੇ ਤਾਂ 48 ਘੰਟੇ ਚ ਬਿਜਲੀ ਮੁਫ਼ਤ ਹੋ ਸਕਦੀ ਹੈ।

    ਉਨ੍ਹਾਂ ਕਿਹਾ ਕਿ ਕਿਹਾ ਕਿ ਸਿਰਫ਼ ਕੇਜਰੀਵਾਲ ਬਿਜਲੀ ਮੁਫ਼ਤ ਕਰ ਸਕਦਾ ਹੈ। ਕਿਹਾ ਕਿ ਚੰਨੀ ਨਕਲੀ ਕੇਜਰੀਵਾਲ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੰਨੀ ਸਾਡੀ ਨਕਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
    Published by:Sukhwinder Singh
    First published:
    Advertisement
    Advertisement