• Home
  • »
  • News
  • »
  • punjab
  • »
  • EXPECTATIONS FOR FARMERS IN PUNJAB BUDGET ARSHDEEP ARSHI

ਪੰਜਾਬ ਬਜਟ ‘ਚ ਕਿਸਾਨਾਂ ਲਈ ਉਮੀਦਾਂ

ਪੰਜਾਬ ਬਜਟ ‘ਚ ਕਿਸਾਨਾਂ ਲਈ ਉਮੀਦਾਂ (file photo)

  • Share this:
ਪੰਜਾਬ ਸਰਕਾਰ ਦਾ ਬਜਟ ਪੇਸ਼ ਹੋਣਾ ਹੈ ਜੋ 2022 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਆਖਰੀ ਬਜਟ ਹੋਵੇਗਾ। ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਚਲਦੇ ਕਿਸਾਨਾਂ ਲਈ ਕੋਈ ਨਵੀਆਂ ਸਕੀਮਾਂ ਜਾਂ ਰਾਹਤਾਂ ਦੇ ਐਲਾਨ ਦੀ ਉਮੀਦ ਲਾਈ ਜਾ ਰਹੀ ਹੈ।

ਸਮਾਜ ਸ਼ਾਸਤਰੀ ਪ੍ਰੋ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਸੁਭਾਵਿਕ ਹੀ ਹੈ ਕਿ ਹਰ ਸਰਕਾਰ ਆਪਣੇ ਆਖਰੀ ਸਾਲ ਵਿੱਚ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹਨਾਂ ਕਿਹਾ ਕਿ ਜਰੂਰ ਹੀ ਕਿਸਾਨਾਂ ਤੇ ਖੇਤੀ ਨਾਲ ਜੁੜੇ ਲੋਕਾਂ ਲਈ ਰਾਹਤ ਦੀ ਗੱਲ ਇਸ ਵਾਰ ਦੇ ਬਜਟ ਹੋਵੇਗੀ। ਉਹਨਾਂ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਕੁਝ ਹੋਰ ਕਰਜੇ ਮਾਫ ਕਰ ਦੇਵੇ।

ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜਿਆਦਾ ਉਮੀਦਾਂ ਇਸ ਕਰਕੇ ਨਹੀਂ ਲਾਈਆਂ ਜਾ ਸਕਦੀਆਂ ਕਿਉਂਕਿ ਸਰਕਾਰ ਪਹਿਲਾਂ ਹੀ ਕਰਜੇ ਹੇਠ ਹੈ। ਅਜਿਹੇ ਵਿੱਚ ਜੇ ਸਰਕਾਰ ਹੋਰ ਕਰਜਾ ਚੁੱਕ ਕੇ ਕੋਈ ਐਲਾਨ ਕਰਦੀ ਹੈ ਤਾਂ ਕੁਝ ਬਹੁਤੇ ਚੰਗੇ ਦੀ ਉਮੀਦ ਨਹੀਂ।

ਖੇਤੀਬਾੜੀ ਮਾਹਿਰ ਤੇ ਅਰਥਸ਼ਾਸਤਰੀ ਪ੍ਰੋ ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਬਜਟ ਤੋਂ ਹਮੇਸ਼ਾ ਹੀ ਉਮੀਦਾਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਖੇਤੀ ਲਈ ਕੁਝ ਐਲਾਨ ਹੋਣ ਦੀਆਂ ਉਮੀਦਾਂ ਜਰੂਰ ਹਨ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ 351 ਕਰੋੜ ਰੁਪਏ ਫਸਲੀ ਚੱਕਰ ਬਦਲਣ ਲਈ ਰਾਖਵੇਂ ਰੱਖੇ ਹਨ ਅਤੇ ਪੰਜਾਬ ਸਰਕਾਰ ਵੀ ਜਰੂਰ ਇਸ ਉੱਤੇ ਕੁਝ ਐਲਾਨ ਕਰੇਗੀ।
Published by:Ashish Sharma
First published:
Advertisement
Advertisement