Home /News /punjab /

ਕੱਲ ਤੋਂ ਸਰਕਾਰੀ ਹਸਪਤਾਲਾਂ 'ਚ ਇਲਾਜ਼ ਹੋ ਜਾਏਗਾ ਮਹਿੰਗਾ, ਜਾਣੋ ਨਵੇਂ ਰੇੇਟ ਦੀ ਪੂੂਰੀ ਸੂੂੂਚੀ ...... 

ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ, ਐਤਰਾਜ਼ ਜਤਾਇਆ ਜਾ ਰਿਹਾ ਹੈ ਕਿ ਇਸ ਨਾਲ ਮੱਧ ਵਰਗ ਅਤੇ ਗਰੀਬ ਤਬਕੇ 'ਤੇ ਕਾਫ਼ੀ ਅਸਰ ਪਏਗਾ। ਵਿਰੋਧੀ ਧਿਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਸਰਕਾਰ 'ਤੇ ਹਮਲਾ ਕਰਦਿਆਂ ਇਸ ਫੈਸਲੇ ਨੂੰ ਜਨ ਵਿਰੋਧੀ ਕਰਾਰ ਦਿੱਤਾ ਹੈ। 

  • Share this:

ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਕੱਲ ਯਾਨਿ 1 ਸਤੰਬਰ ਤੋਂ ਸਰਕਾਰੀ ਹਸਪਤਾਲਾਂ 'ਚ ਇਲਾਜ਼ ਮਹਿੰਗਾ ਹੋ ਜਾਏਗਾ। ਹੁਣ ਸਰਕਾਰੀ ਹਸਪਤਾਲ 'ਚ ਪਰਚੀ ਫੀਸ 10 ਰੁਪਏ ਹੋਵੇਗੀ, ਸਧਾਰਨ ਵਾਰਡ 'ਚ ਦਾਖਲ ਮਰੀਜ਼ ਨੂੰ 40 ਰੁਪਏ,  ਪ੍ਰਾਈਵੇਟ ਵਾਰਡ ਦੇ 200 ਰੁਪਏ, ਏਸੀ ਕਮਰੇ ਲਈ 1000 ਅਤੇ ਵੀਆਈਪੀ ਕਮਰੇ ਲਈ 1250 ਰੁਪਏ ਅਦਾ ਕਰਨੇ ਹੋਣਗੇ। ਨਵੀਂ ਸੂਚੀ ਮੁਤਾਬਕ ਹੁਣ ਸਰਕਾਰੀ ਐਂਬੂਲੈਂਸ ਦਾ ਕਿਰਾਇਆ ਵੀ 15 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ।

ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ, ਐਤਰਾਜ਼ ਜਤਾਇਆ ਜਾ ਰਿਹਾ ਹੈ ਕਿ ਇਸ ਨਾਲ ਮੱਧ ਵਰਗ ਅਤੇ ਗਰੀਬ ਤਬਕੇ 'ਤੇ ਕਾਫ਼ੀ ਅਸਰ ਪਏਗਾ। ਵਿਰੋਧੀ ਧਿਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਸਰਕਾਰ 'ਤੇ ਹਮਲਾ ਕਰਦਿਆਂ ਇਸ ਫੈਸਲੇ ਨੂੰ ਜਨ ਵਿਰੋਧੀ ਕਰਾਰ ਦਿੱਤਾ ਹੈ।

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਥੋੜਾ ਵਾਧਾ ਹੈ, ਪਿਛਲੇ 6 ਸਾਲ ਤੋਂ ਕੋਈ ਰੇਟ ਨਹੀਂ ਵਧਾਏ ਗਏ ਸਨ, ਪਰ ਹੁਣ ਇਸ ਦੀ ਜਰੂਰਤ ਸੀ, ਉਨ੍ਹਾਂ ਸਪੱਸ਼ਟ ਕੀਤਾ ਕਿ ਜੋ ਵੀ ਆਮਦਨ ਵਧੇਗੀ ਉਸ ਦਾ ਇੱਕ ਰੁਪਿਆ ਵੀ ਸਰਕਾਰ ਦੇ ਖਜ਼ਾਨੇ ਨਹੀਂ ਜਾਏਗਾ, ਇਹ ਸਾਰਾ ਫੰਡ ਐਸਐਮਓ ਪੱਧਰ ਤੇ ਹਸਪਤਾਲਾਂ ਦੀ ਰੱਖ ਰਖਾਵ ਅਤੇ ਪ੍ਰਬੰਧ ਤੇ ਹੀ ਖਰਚ ਕੀਤਾ ਜਾਵੇਗਾ।

ਬਲਬੀਰ ਸਿੱਧੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਨ੍ਹਾਂ ਵਧੇ ਰੇਟਾਂ ਦਾ ਕੋਰੋਨਾ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ, ਕਿਉਂਕਿ ਕੋਰੋਨਾ ਮਰੀਜ਼ਾਂ ਦਾ ਇਲਾਜ਼ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ।

Published by:Sukhwinder Singh
First published:

Tags: Health