ਐਕਸਪਾਇਰ ਪਾਸਪੋਰਟ ‘ਤੇ ਵੀ ਲੱਗ ਗਿਆ ਪਾਕਿਸਤਾਨ ਦਾ ਵੀਜ਼ਾ

ਪਾਕਿਸਤਾਨ ਨੇ ਰਸਤੇ ਵਿਚੋਂ ਹੀ ਵਾਪਸ ਭੇਜਿਆ

(ਸੰਕੇਤਕ ਫੋਟੋ)

  • Share this:
Suraj Bhan

ਬਠਿੰਡਾ: ਐਕਸਪਾਇਰ ਹੋ ਚੁੱਕੇ ਪਾਸਪੋਰਟ ’ਤੇ ਪਾਕਿਸਤਾਨ ਦਾ ਵੀਜਾ ਲਗਾ ਕੇ ਭਾਰਤੀ ਹਾਈ ਕਮਿਸ਼ਨ ਨੇ ਐਨੀ ਵੱਡੀ ਗਲਤੀ ਕਰ ਦਿੱਤੀ ਹੈ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਹ ਦਾਅਵਾ ਪਿੰਡ ਬੀਬੀ ਵਾਲਾ ਦੇ ਕਿਸਾਨ ਬੂਟਾ ਸਿੰਘ ਢਿੱਲੋਂ ਨੇ ਕੀਤਾ ਹੈ।

ਢਿੱਲੋਂ ਅਨੁਸਾਰ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਧਿਆਨ ਵਿਚ ਰੱਖਦਿਆਂ ਪਾਕਿਸਤਾਨ ਦਾ ਵੀਜਾ ਲੈਣ ਖਾਤਰ ਭਾਰਤੀ ਹਾਈ ਕਮਿਸ਼ਨ ਨੂੰ ਪ੍ਰਾਥਨਾ ਪੱਤਰ ਭੇਜਿਆ ਸੀ। ਕਿਉਂਕਿ ਉਹ ਪਾਕਿਸਤਾਨ ਵਿਚਲੇ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਲ ਅਭਿਲਾਸ਼ੀ ਸਨ। ਉਸ ਨਾਲ ਪਿੰਡ ਦੇ ਹੀ 5 ਹੋਰ ਵਿਅਕਤੀ ਵੀ ਸਨ।

ਉਸ ਨੇ ਲੋੜੀਂਦੇ ਸਾਰੇ ਕਾਗਜ਼ਾਤ ਪੂਰੇ ਵੀ ਕਰ ਦਿੱਤੇ ਸਨ। ਬਕਾਇਦਾ ਉਸ ਦਾ ਵੀਜ਼ਾ ਵੀ ਆ ਗਿਆ ਸੀ। ਉਸ ਨੂੰ ਹਾਈ ਕਮਿਸ਼ਨ ਨੇ 17 ਤੋਂ 26 ਨਵੰਬਰ 2021 ਤੱਕ ਵੀਜਾ ਦੇ ਦਿੱਤਾ ਗਿਆ। ਉਹ ਪੂਰੀ ਤਿਆਰ ਨਾਲ ਅਟਾਰੀ ਬਾਰਡਰ ’ਤੇ ਪਹੁੰਚ ਗਏ।

ਬਹੁਤ ਜ਼ਿਆਦਾ ਭੀੜ ਅਤੇ ਹੋਰ ਕਾਗਜ਼ੀ ਕਾਰਵਾਈ, ਕੋਰੋਨਾ ਟੈਸਟ ਆਦਿ ਨੂੰ ਪਾਰ ਕਰਦਾ ਹੋਇਆ ਜਦੋਂ ਉਹ ਪਾਕਿਸਤਾਨ ਵਿਚ ਦਾਖਲ ਹੋਣ ਲੱਗਿਆ ਤਾਂ ਸਬੰਧਤ ਅਧਿਕਾਰੀਆਂ ਨੇ ਬੜੀ ਬਦਤਮੀਜੀ ਨਾਲ ਉਸ ਨੂੰ ਤੁਰਤ ਵਾਪਸ  ਭੇਜ ਦਿੱਤਾ। ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਉਸ ਦਾ ਪਾਸਪੋਰਟ 17 ਮਈ 2021 ਨੂੰ ਹੀ ਐਕਸਪਾਇਰ ਹੋ ਚੁੱਕਾ ਹੈ। ਫਿਰ ਵੀ ਭਾਰਤੀ ਹਾਈ ਕਮਿਸ਼ਨ ਨੇ ਵੀਜਾ ਕਿਵੇਂ ਦੇ ਦਿੱਤਾ।

ਬੂਟਾ ਸਿੰਘ ਨੇ ਦੱਸਿਆ ਕਿ ਹਾਈ ਕਮਿਸ਼ਨ ਦੀ ਗਲਤੀ ਕਾਰਨ ਉਸ ਨਾਲ ਬਹੁਤ ਬੁਰਾ ਸਲੂਕਾ ਹੋਇਆ ਹੈ। ਉਹ ਕਈ ਦਿਨ ਪਾਕਿਸਤਾਨ ਜਾਣ ਦੀ ਤਿਆਰ ਵੀ ਕਰਦਾ ਰਿਹਾ, ਪਰ ਐਨ ਸਮੇਂ ’ਤੇ ਉਸ ਨੂੰ ਵਾਪਸ ਭੇਜ ਦਿੱਤਾ। ਪਾਕਿ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਇੱਛਾ ਅਧੂਰੀ ਰਹਿ ਗਈ, ਜਿਸ ਨਾਲ ਉਸ ਦੀ ਧਾਰਮਿਕ ਭਾਵਨਾ ਨੂੰ ਵੀ ਠੇਸ ਪਹੁੰਚੀ ਹੈ।

ਉਹ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ, ਇਸ ਲਈ ਪਤਾ ਹੀ ਨਹੀਂ ਲੱਗਿਆ ਕਿ ਉਸ ਦਾ ਪਾਸਪੋਰਟ ਐਕਸਪਾਇਰ ਹੈ। ਕੀ ਹਾਈ ਕਮਿਸ਼ਨ ਬਿਨਾਂ ਦੇਖੇ ਹੀ ਕਿਸੇ ਨੂੰ ਵੀ ਪਾਕਿਸਤਾਨ ਦਾ ਵੀਜਾ ਦੇ ਦਿੰਦਾ ਹੈ। ਉਹ ਇਸ ਸੰਬੰਧੀ ਹਾਈ ਕਮਿਸ਼ਨ ਵਿਰੁੱਧ ਅਦਾਲਤ ਦਾ ਦਰਵਾਜਾ ਖਟਖਟਾਏਗਾ।
Published by:Gurwinder Singh
First published: