ਮੋਗਾ ਦੇ ਬਾਘਾਪੁਰਾਣਾ 'ਚ ਹੋਇਆ ਧਮਾਕਾ

News18 Punjabi | News18 Punjab
Updated: July 1, 2020, 11:07 AM IST
share image
ਮੋਗਾ ਦੇ ਬਾਘਾਪੁਰਾਣਾ 'ਚ ਹੋਇਆ ਧਮਾਕਾ
ਮੋਗਾ ਦੇ ਬਾਘਾਪੁਰਾਣਾ 'ਚ ਹੋਇਆ ਧਮਾਕਾ

  • Share this:
  • Facebook share img
  • Twitter share img
  • Linkedin share img
ਮੋਗਾ ਦੇ ਕਸਬਾ ਬਾਘਾਪੁਰਾਣਾ ਵਿਚ ਸਟਾਰ ਕਊਮਿਨੀਕੇਸ਼ਨ ਦੀ ਦੁਕਾਨ ਦੇ ਬਾਹਰ ਕੋਰੀਆਰ ਡਿਲੀਵਰ ਬੁਆਏ ਜਿਵੇ ਹੀ ਬੈਠਿਆ ਤਾਂ ਉਸ ਸਮੇਂ ਹੀ ਬੜੀ ਜੋਰ ਨਾਲ ਧਮਾਕਾ ਹੋਇਆ ਹੈ। ਧਮਾਕੇ ਨਾਲ ਡਿਲੀਵਰੀ ਬੁਆਏ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ।

ਜਾਣਕਾਰੀ ਦੇ ਮਿਲਦੇ ਸਾਰ ਹੀ ਪੁਲਿਸ ਦੇ ਅਧਿਕਾਰੀ ਪੁਹੰਚੇ। ਇਹ ਧਮਾਕਾ ਕੋਰੀਅਰ ਦੇ ਪਰਸਲ ਵਿਚ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਕੱਲ ਦੇਰ ਰਾਤ ਫੋਰੋਸਿਕ ਯੂਨਿਟ ਦੀ ਟੀਮ ਪਹੁੰਚੀ ਉਸਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲਿਆ ਅਤੇ ਜਾਂਚ ਲਈ ਖਿਲਰਿਆ ਸਮਾਨ ਇਕੱਠਾ ਕੀਤਾ ਹੈ। ਇਸ ਧਮਾਕੇ ਵਿਚ ਇਹ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਹ ਬੰਬ ਇੰਟਰਨੈਟ ਦੀ ਮਦਦ ਨਾਲ ਬਣਾਇਆ ਹੋਇਆ ਹੋਵੇਗਾ। ਚੰਡੀਗੜ੍ਹ ਤੋਂ ਪਹੁੰਚੀ ਟੀਮ ਨੇ ਜਾਂਚ ਕੀਤੀ ਹੈ।

ਐਸ ਐਸ ਪੀ ਹਰਮਨ ਬੀਰ ਗਿੱਲ ਨੇ ਸਾਫ ਕੀਤਾ ਹੈ ਇਹ ਧਮਾਕਾ ਪਾਰਸਲ ਵਿੱਚੋਂ ਨਹੀਂ ਹੋਇਆ ਸਗੋ ਡਿਲੀਵਰੀ ਬੁਆਏ ਜਿੱਥੇ ਦੁਕਾਨ ਦੇ ਬਾਹਰ ਬੈਠ ਸੀ, ਉਥੇ ਹੀ ਇੰਟਰਲੌਕ ਟਾਈਲ ਵਿਚ ਧਮਾਕਾ ਕਰਨ ਵਾਲੀ ਚੀਜ ਰੱਖੀ ਹੋ ਸਕਦੀ ਹੈ।ਪੁਲਿਸ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਸਾਰੀ ਤਸਵੀਰ ਸਾਫ ਹੋ ਸਕਦੀ ਹੈ।
First published: July 1, 2020, 11:05 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading