Home /News /punjab /

Fact Check: ਝੂਠੀ ਹੈ ਵੋਟ ਨਾ ਦੇਣ ‘ਤੇ ਬੈਂਕ ਖਾਤੇ ‘ਚੋਂ 350 ਰੁਪਏ ਕੱਟੇ ਜਾਣ ਦੀ ਖ਼ਬਰ

Fact Check: ਝੂਠੀ ਹੈ ਵੋਟ ਨਾ ਦੇਣ ‘ਤੇ ਬੈਂਕ ਖਾਤੇ ‘ਚੋਂ 350 ਰੁਪਏ ਕੱਟੇ ਜਾਣ ਦੀ ਖ਼ਬਰ

Fact Check: ਝੂਠੀ ਹੈ ਵੋਟ ਨਾ ਦੇਣ ‘ਤੇ ਖਾਤੇ ‘ਚੋਂ 350 ਰੁਪਏ ਕੱਟੇ ਜਾਣ ਦੀ ਖ਼ਬਰ

Fact Check: ਝੂਠੀ ਹੈ ਵੋਟ ਨਾ ਦੇਣ ‘ਤੇ ਖਾਤੇ ‘ਚੋਂ 350 ਰੁਪਏ ਕੱਟੇ ਜਾਣ ਦੀ ਖ਼ਬਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ‘ਨਹੀਂ ਦਿਆ ਵੋਟ ਤੋਂ ਬੈਂਕ ਅਕਾਊਂਟ ਸੇ ਕਟੇਗੇਂ 350 ਰੁਪਏ: ਆਯੋਗ’ ਵਾਲੀ ਖ਼ਬਰ ਵੱਡੇ ਪੱਧਰ ‘ਤੇ ਵਾਈਰਲ ਹੋ ਰਹੀ ਹੈ ਜਿਸ ਸਬੰਧੀ ਦਫ਼ਤਰ ਮੁੱਖ ਚੋਣ ਅਫ਼ਸਰ ਵੱਲੋਂ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਇਹ ਖ਼ਬਰ ਮਨਘੜਤ ਅਤੇ ਕੋਰਾ ਝੂਠ ਹੈ।

ਹੋਰ ਪੜ੍ਹੋ ...
  • Share this:

    ਸੋਸ਼ਲ ਮੀਡੀਆ ‘ਤੇ ਵੱਡੇ ਪੱਧਰ ‘ਤੇ ਵਾਈਰਲ ਕਿਸੇ ਬੇਨਾਮੀ ਹਿੰਦੀ ਅਖ਼ਬਾਰ ਦੀ ਕਟਿੰਗ ਜਿਸ ਅਨੁਸਾਰ ‘ਨਹੀਂ ਦਿੱਤਾ ਵੋਟ ਤਾਂ ਬੈਂਕ ਖਾਤੇ ਵਿੱਚੋਂ ਕੱਟੇ ਜਾਣਗੇ 350 ਰੁਪਏ। ਇਸ ਖ਼ਬਰ ਵਿੱਚ ਇਹ ਦਿਖਾਇਆ ਗਿਆ ਸੀ ਕਿ ਇਹ ਬਿਆਨ ਚੋਣ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਖ਼ਬਰ ਦੀ ਕਟਿੰਗ ਇੰਟਰਨੈੱਟ `ਤੇ ਅੱਗ ਵਾਂਗ ਫ਼ੈਲ ਗਈ। ਲੋਕਾਂ ਨੇ ਇਸ ਨੂੰ ਖ਼ੂਬ ਸ਼ੇਅਰ ਵੀ ਕੀਤਾ।’ ਜਦੋਂ ਇਸ ਖ਼ਬਰ ਬਾਰੇ ਜਾਂਚ ਕਰਵਾਈ ਗਈ ਤਾਂ ਪਾਇਆ ਗਿਆ ਕਿ ਖ਼ਬਰ ਪੂਰੀ ਤਰ੍ਹਾਂ ਝੂਠੀ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ‘ਨਹੀਂ ਦਿਆ ਵੋਟ ਤੋਂ ਬੈਂਕ ਅਕਾਊਂਟ ਸੇ ਕਟੇਗੇਂ 350 ਰੁਪਏ: ਆਯੋਗ’ ਵਾਲੀ ਖ਼ਬਰ ਵੱਡੇ ਪੱਧਰ ‘ਤੇ ਵਾਈਰਲ ਹੋ ਰਹੀ ਹੈ ਜਿਸ ਸਬੰਧੀ ਦਫ਼ਤਰ ਮੁੱਖ ਚੋਣ ਅਫ਼ਸਰ ਵੱਲੋਂ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਇਹ ਖ਼ਬਰ ਮਨਘੜਤ ਅਤੇ ਕੋਰਾ ਝੂਠ ਹੈ।

    ਬੁਲਾਰੇ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਹਦਾਇਤ ਅਜੇ ਤੱਕ ਨਹੀਂ ਦਿੱਤੀ ਗਈ ਹੈ। ਉਹਨਾਂ ਨਾਲ ਹੀ ਸੂਬੇ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਭਰਮ ਪਾਉਣ ਵਾਲਾ ਸੋਸ਼ਲ ਮੀਡੀਆ ‘ਤੇ ਮੈਸਜ ਵਾਈਰਲ ਹੁੰਦਾ ਹੈ, ਤਾਂ ਉਸ ਬਾਬਤ ਭਾਰਤ ਚੋਣ ਕਮਿਸ਼ਨ ਅਤੇ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਸੂਚਿਤ ਕੀਤਾ ਜਾਵੇ। ਇਸ ਦੇ ਨਾਲ ਚੋਣਾਂ ਸਬੰਧੀ ਨਵੇਂ ਆਦੇਸ਼ਾਂ ਬਾਰੇ ਸਟੀਕ ਜਾਣਕਾਰੀ ceopunjab.gov.in ਵੈੱਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ।

    Published by:Amelia Punjabi
    First published:

    Tags: Facebook, Fact Check, Fake news, Instagram, Punjab, Social media, Twitter, Viral