ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀ ’ਚ ਕਥਿਤ ਘੁਟਾਲੇ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੁਝ ਉਮੀਦਵਾਰ ਜਿਹੜੇ ਹੋਰਨਾਂ ਭਰਤੀ ਪ੍ਰੀਖਿਆਵਾਂ ਵਿਚ ‘ਫੇਲ੍ਹ’ ਰਹੇ ਸਨ, ਨੇ ਨਾਇਬ ਤਹਿਸੀਲਦਾਰ ਦੀ ਅਸਾਮੀ ਲਈ ਟੌਪ ਕੀਤਾ ਹੈ।
ਉਧਰ, ਪੰਜਾਬ ਲੋਕ ਸੇਵਾ ਕਮਿਸ਼ਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਹੈ, ਜੋ ਭਰਤੀ ਅਮਲ ਨਾਲ ਸਮਝੌਤਾ ਕਰਨ ਦੀ ਗਵਾਹੀ ਭਰਦਾ ਹੈ। ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਉਸ ਨੂੰ ਉਮੀਦਵਾਰਾਂ ਦੀ ਪਿਛਲੀ ਕਾਰਗੁਜ਼ਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਹ ਇਸ ਗੱਲ ’ਤੇ ਯਕੀਨ ਕਰਦੀ ਹੈ ਕਿ ਉਮੀਦਵਾਰ ਦੀ ਇਕ ਪ੍ਰੀਖਿਆ ’ਚ ਕਾਰਗੁਜ਼ਾਰੀ ਦਾ ਕਿਸੇ ਦੂਜੀ ਪ੍ਰੀਖਿਆ ’ਤੇ ਵੀ ਅਸਰ ਪੈਂਦਾ ਹੈ।
PPSC made a routine denial of scam in Tehsildar recruitment but only a fair inquiry can establish d truth like why no “Jammers”at exam centre to prevent managed cheating thru blue tooth? How can those top suddenly when they failed multiple exams of Patwari?@INCIndia @BhagwantMann pic.twitter.com/QrPp9Ya5dr
— Sukhpal Singh Khaira (@SukhpalKhaira) October 8, 2022
ਖਹਿਰਾ ਨੇ ਟਵੀਟ ਕਰਕੇ ਦੋਸ਼ ਲਾਇਆ ਹੈ ਕਿ ਪੀ.ਪੀ.ਐਸ.ਸੀ. ਨੇ ਤਹਿਸੀਲਦਾਰ ਭਰਤੀ ਵਿਚ ਘੁਟਾਲੇ ਨੂੰ ਨਿਯਮਤ ਤੌਰ 'ਤੇ ਇਨਕਾਰ ਕੀਤਾ ਹੈ ਪਰ ਸਿਰਫ ਨਿਰਪੱਖ ਜਾਂਚ ਹੀ ਇਸ ਸੱਚਾਈ ਤੋਂ ਪਰਦਾ ਚੁੱਕ ਸਕਦੀ ਹੈ, ਜਦੋਂ ਉਹ ਪਟਵਾਰੀ ਦੀਆਂ ਕਈ ਪ੍ਰੀਖਿਆਵਾਂ ਵਿੱਚ ਫੇਲ ਹੋ ਜਾਂਦੇ ਹਨ ਤਾਂ ਉਹ ਅਚਾਨਕ ਟਾਪ ਕਿਵੇਂ ਹੋ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Board exams, Examination, Patwari, Sukhpal Khaira, Sukhpal Singh Khaira