ਬਠਿੰਡਾ ਵਿਚ ਨਕਲੀ ਆਈਪੀਐਸ ਅਫਸਰ ਚੜ੍ਹਿਆ ਪੁਲਿਸ ਅੜਿੱਕੇ

ਨਕਲੀ ਆਈਪੀਐਸ ਅਫ਼ਸਰ ਬਣ ਕੇ ਥਾਣਾ ਮੌੜ ਦੇ ਐੱਸਐੱਚਓ ਤੋਂ ਲਈ ਵੰਗਾਰ ਵਿਚ ਸ਼ਰਾਬ ਦੀ ਪੇਟੀ

ਬਠਿੰਡਾ ਵਿਚ ਨਕਲੀ ਆਈਪੀਐਸ ਅਫਸਰ ਚੜ੍ਹਿਆ ਪੁਲਿਸ ਅੜਿੱਕੇ

 • Share this:
  Suraj Bhan
  ਬਠਿੰਡਾ ਦੇ ਸੀਆਈਏ ਸਟਾਫ ਅਤੇ ਤਲਵੰਡੀ ਪੁਲਿਸ ਕਲੀ ਆਈਪੀਐਸ ਅਫਸਰ ਨੂੰ ਕਾਬੂ ਕੀਤਾ ਹੈ। ਇਹ ਵਿਅਕਤੀ ਨਕਲੀ ਆਈਪੀਐੱਸ ਬਣ ਕੇ ਲੋਕਾਂ ਨੂੰ ਠੱਗ ਰਿਹਾ ਸੀ ਅਤੇ ਪੁਲਿਸ ਮੁਲਾਜ਼ਮਾਂ ਤੇ ਥਾਣੇਦਾਰਾਂ ਨੂੰ ਵੀ ਵੰਗਾਰ ਪਾ ਰਿਹਾ ਸੀ। ਇਸ ਨੂੰ ਪੁਲਿਸ ਦੀ ਵਰਦੀ ਸਮੇਤ ਕਾਬੂ ਕੀਤਾ ਗਿਆ ਹੈ। ਉਕਤ ਨਕਲੀ ਆਈਪੀਐਸ ਅਫਸਰ ਥਾਣਾ ਮੌੜ ਦੇ ਐੱਸਐੱਚਓ ਤੋਂ ਵੰਗਾਰ ਪਾ ਕੇ ਸ਼ਰਾਬ ਦੀ ਪੇਟੀ ਵੀ ਲੈ ਚੁੱਕਿਆ ਹੈ।

  ਹੈਰਾਨਗੀ ਉਸ ਐੱਸਐੱਚਓ ਉਤੇ ਵੀ ਆਉਂਦੀ ਹੈ ਜੋ ਇਕ ਆਈਪੀਐਸ ਅਫਸਰ ਦੀ ਬੋਲ-ਬਾਣੀ ਜਾਂ ਪਹਿਰਾਵੇ ਨੂੰ ਹੀ ਨਹੀਂ ਪਹਿਚਾਣ ਸਕਿਆ ਤੇ 'ਜਨਾਬ' ਨੂੰ ਸ਼ਰਾਬ ਦੀ ਪੇਟੀ ਦੇਣ ਪਹੁੰਚ ਗਿਆ। ਉਕਤ ਨਕਲੀ ਆਈਪੀਐੱਸ ਅਫ਼ਸਰ ਜਿਸ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ ਜੱਸੀ ਵਾਸੀ ਰਾਏਪੁਰ ਜ਼ਿਲ੍ਹਾ ਮਾਨਸਾ ਦੇ ਤੌਰ ਉਤੇ ਹੋਈ ਹੈ, ਨੂੰ ਪੁਲਿਸ ਚੌਕੀ ਸੀਂਗੋ ਦੇ ਇੰਚਾਰਜ ਤੋਂ ਵੰਗਾਰ ਲੈਣ ਮੌਕੇ ਕਾਬੂ ਕੀਤਾ ਗਿਆ ਹੈ।

  ਸੀਆਈਏ ਸਟਾਫ ਦੇ ਇੰਸਪੈਕਟਰ ਤਰਜਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ ਜੱਸੀ ਵੱਡੇ ਪੁਲਿਸ ਅਫ਼ਸਰਾਂ ਕੋਲ ਬਤੌਰ ਲਾਂਗਰੀ ਬਠਿੰਡਾ, ਮਾਨਸਾ, ਚੰਡੀਗਡ਼੍ਹ ਵਿਖੇ ਕੰਮ ਕਰ ਚੁੱਕਿਆ ਹੈ ਅਤੇ ਉਹ ਪੁਲਿਸ ਦੇ ਪਹਿਰਾਵੇ ਅਤੇ ਲੋਕਾਂ ਨਾਲ ਗੱਲਬਾਤ ਕਰਨ ਪ੍ਰਤੀ ਪੂਰੀ ਤਰ੍ਹਾਂ ਦਿਮਾਗੀ ਤੌਰ ਉਤੇ ਤਿਆਰ ਸੀ।

  ਉਨ੍ਹਾਂ ਦੱਸਿਆ ਕਿ ਇਸੇ ਕਰਕੇ ਉਹ ਪਿਛਲੇ ਡੇਢ ਸਾਲ ਤੋਂ ਨਕਲੀ ਆਈਪੀਐਸ ਅਫ਼ਸਰ ਜਸਵਿੰਦਰ ਸਿੰਘ (ਨਾਮ) ਬਣ ਕੇ ਪੁਲਿਸ ਮੁਲਾਜ਼ਮਾਂ ਅਤੇ ਅਫਸਰਾਂ ਨਾਲ ਹੀ ਠੱਗੀਆਂ ਮਾਰ ਚੁੱਕਿਆ ਹੈ।

  ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਤੇ ਸ਼ੱਕ ਪੈਣ ਉਤੇ ਇਸ ਨੂੰ ਵੰਗਾਰ ਲੈਣ ਲਈ ਤਲਵੰਡੀ ਬੁਲਾ ਕੇ ਕਾਬੂ ਕੀਤਾ ਗਿਆ ਹੈ ਅਤੇ ਇਸ ਤੋਂ ਇਕ ਪੁਲਿਸ ਦੀ ਵਰਦੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਨਕਲੀ ਆਈ ਪੀ ਐਸ ਅਫ਼ਸਰ ਖ਼ਿਲਾਫ਼ ਥਾਣਾ ਤਲਵੰਡੀ ਸਾਬੋ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

  ਉਨ੍ਹਾਂ ਦੱਸਿਆ ਕਿ ਇਸ ਨੂੰ ਰਿਮਾਂਡ ਉਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਨੇ ਨਕਲੀ ਆਈਪੀਐਸ ਅਫ਼ਸਰ ਬਣਕੇ ਕਿਹੜੇ ਕਿਹੜੇ ਮੁਲਾਜ਼ਮਾਂ,  ਪੁਲਿਸ ਅਫ਼ਸਰਾਂ ਜਾਂ ਲੋਕਾਂ ਨਾਲ ਧੋਖਾਧੜੀ ਕੀਤੀ ਹੈ।
  Published by:Gurwinder Singh
  First published: