ਬਠਿੰਡਾ ਵਿੱਚ ਨਕਲੀ ਕੇਜਰੀਵਾਲ ਨੇ ਦੂਰਬੀਨ ਲਾ ਚੈੱਕ ਕੀਤੇ ਬਿਜਲੀ ਦੇ ਮੀਟਰ ਤੇ ਲੋਕਾਂ ਨੂੰ ਕਿਉਂ ਵੰਡੇ ਲੌਲੀਪੌਪ  

News18 Punjabi | News18 Punjab
Updated: July 3, 2021, 6:46 PM IST
share image
ਬਠਿੰਡਾ ਵਿੱਚ ਨਕਲੀ ਕੇਜਰੀਵਾਲ ਨੇ ਦੂਰਬੀਨ ਲਾ ਚੈੱਕ ਕੀਤੇ ਬਿਜਲੀ ਦੇ ਮੀਟਰ ਤੇ ਲੋਕਾਂ ਨੂੰ ਕਿਉਂ ਵੰਡੇ ਲੌਲੀਪੌਪ  
ਬਠਿੰਡਾ ਵਿੱਚ ਨਕਲੀ ਕੇਜਰੀਵਾਲ ਨੇ ਦੂਰਬੀਨ ਲਾ ਚੈੱਕ ਕੀਤੇ ਬਿਜਲੀ ਦੇ ਮੀਟਰ ਤੇ ਲੋਕਾਂ ਨੂੰ ਕਿਉਂ ਵੰਡੇ ਲੌਲੀਪੌਪ  

ਬਠਿੰਡਾ ਵਿੱਚ ਨਕਲੀ ਕੇਜਰੀਵਾਲ ਨੇ ਦੂਰਬੀਨ ਲਾ ਚੈੱਕ ਕੀਤੇ ਬਿਜਲੀ ਦੇ ਮੀਟਰ ਤੇ ਲੋਕਾਂ ਨੂੰ ਕਿਉਂ ਵੰਡੇ ਲੌਲੀਪੌਪ

  • Share this:
  • Facebook share img
  • Twitter share img
  • Linkedin share img
ਸੂਰਜ ਭਾਨ

ਹਮੇਸ਼ਾਂ ਤੋਂ ਵੱਖਰੇ ਅੰਦਾਜ਼ ਨਾਲ ਸਰਕਾਰਾਂ ਦੇ ਖਿਲਾਫ ਪ੍ਰਦਰਸ਼ਨ  ਕਰਨ ਵਾਲੇ ਸਾਬਕਾ ਕੌਂਸਲਰ ਵਿਜੇ ਕੁਮਾਰ ਐਮ ਸੀ  ਅੱਜ ਅਰਵਿੰਦ ਕੇਜਰੀਵਾਲ ਦੇ ਰੋਲ ਵਿੱਚ ਨਜ਼ਰ ਆ ਰਹੇ ਨੇ  ਮਾਮਲਾ ਸੀ ਪੰਜਾਬ ਦੇ ਲੋਕਾਂ ਨੂੰ ਤਿੱਨ ਸੌ ਯੂਨਿਟ ਮੁਫ਼ਤ ਬਿਜਲੀ ਦਿੰਦਾ  ਜਿੱਥੇ ਓ ਵਿਜੇ ਕੁਮਾਰ ਤੋਂ  ਅਰਵਿੰਦ ਕੇਜਰੀਵਾਲ ਬਣ ਕੇ ਆਮ ਲੋਕਾਂ ਨੂੰ ‘ਮੁਫ਼ਤ ਬਿਜਲੀ ਲਾਲੀਪਾਪ’ ਵੰਡੇ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਲਾਰਿਆਂ ਵਿਚ ਨਾ ਆਉਣ। ਅੱਜ ਇਥੇ ਪਰਸ ਰਾਮ ਨਗਰ ਚੌਕ ਵਿਚ ਵਿਜੇ ਐੱਮ.ਸੀ. ਨੇ ਕੇਜਰੀਵਾਲ ਦਾ ਰੂਪ ਧਾਰ ਕੇ ਆਉਂਦੇ ਜਾਂਦੇ ਲੋਕਾਂ ਨੂੰ ਲਾਲੀਪਾਪ ਵੰਡ ਕੇ ਕਿਹਾ ਕਿ ਪਹਿਲਾਂ ਕਾਂਗਰਸ ਨੇ ਝੂਠੇ ਵਾਅਦੇ ਕਰਕੇ ਸਰਕਾਰ ਬਣਾ ਲਈ, ਪਰ ਇਕ ਵੀ ਵਾਅਦਾ ਸਿਰੇ ਨਹੀਂ ਲੱਗਿਆ।

ਕਹਿੰਦੇ ਸੀ ਘਰ-ਘਰ ਨੌਕਰੀ, ਬੱਚਿਆਂ ਨੂੰ ਮੋਬਾਇਲ, ਨਸ਼ਿਆਂ ਦਾ ਖਾਤਮਾ ਆਦਿ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਹੁਣ ਦਿੱਲੀ ਦਾ ਮੁੱਖ ਮੰਤਰੀ ਤੇ ਆਪ ਦਾ ਸੁਪਰੀਮੋ ਪੰਜਾਬ ’ਚ ਆ ਕੇ ਐਲਾਨ ਕਰ ਗਿਆ ਕਿ ਹਰੇਕ ਪੰਜਾਬੀ ਨੂੰ 300 ਬਿਜਲੀ ਯੁਨਿਟ ਮੁਫ਼ਤ ਦਿੱਤੀ ਜਾਵੇਗੀ, ਪਰ ਜੇਕਰ 301 ਯੁਨਿਟ ਹੋਏ ਤਾਂ ਸਾਰਾ ਬਿਲ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਦੇ ਵਾਅਦਿਆਂ ’ਤੇ ਵਿਸ਼ਵਾਸ ਕਰਨਾ ਹੈ ਤਾਂ ਹਰੇਕ ਪੰਜਾਬ ਆਪਣੇ ਮੀਟਰ ’ਤੇ ਪਹਿਰਾ ਦੇਣ ਲਈ ਇਕ ਚੌਂਕੀਦਾਰ ਬਿਠਾ ਦੇਵੇ ਤਾਂ ਜੋ 300 ਯੁਨਿਟ ਹੋਣ ਦੇ ਤੁਰੰਤ ਬਾਅਦ ਬਿਜਲੀ ਕੁਨੈਕਸ਼ਨ ਹੀ ਕੱਟ ਦੇਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਜਰੀਵਾਲ ਦੇ ਸਬਜ਼ ਬਾਗ ਨਾ ਦੇਖਣ, ਇਹ ਲੋਕ ਵਾਅਦੇ ਕਰਕੇ ਸਰਕਾਰ ਬਣਾ ਲੈਂਦੇ ਹਨ, ਫਿਰ 5 ਸਾਲ ਕੋਈ ਹਾਲ ਪੁੱਛਣ ਵੀ ਨਹੀਂ ਆਉਂਦਾ। ਜਿਵੇਂ ਕਾਂਗਰਸ ਨੇ ਪੰਜਾਬ ਨਾਲ ਧੋਖਾ ਕੀਤਾ, ਉਵੇਂ ਹੀ ਕੇਜਰੀਵਾਲ ਵੀ ਧੋਖਾ ਕਰਨਾ ਚਾਹ ਰਿਹਾ ਹੈ।
ਕਾਂਗਰਸ ਨੂੰ ਧੋਖੇਬਾਜ ਕਿਹਾ ਤੇ ਕੇਜਰੀਵਾਲ ਦੇ ਵਾਅਦਿਆਂ ਨੂੰ ਵੀ ਲਾਲੀਪਾਪ ਕਰਾਰ ਦਿੱਤਾ, ਹੁਣ ਪਿੱਛੇ ਬਚਿਆ ਸ਼੍ਰੋਮਣੀ ਅਕਾਲੀ ਦਲ ਬਾਦਲ, ਕੀ ਤੁਸੀਂ ਅਕਾਲੀ ਸਰਕਾਰ ਬਣਾਉਣ ਦੇ ਹੱਕ ਵਿਚ ਹੋ, ਬਾਰੇ ਵਿਜੇ ਐੱਮ.ਸੀ. ਨੇ ਕਿਹਾ ਕਿ ‘ਮੈਂ ਅਕਾਲੀ ਨਹੀਂ ਹਾਂ’’। ਇੰਝ ਜਾਪ ਰਿਹਾ ਹੈ ਕਿ ਕਾਂਗਰਸ ਤੇ ਆਪ ਦਾ ਵਿਰੋਧ ਕਰਕੇ ਵਿਜੇ ਐੱਮ.ਸੀ. ਅਕਾਲੀ ਦਲ ਦਾ ਧਿਆਨ ਆਕਰਸ਼ਿਤ ਕਰਨਾ ਚਾਹੁੰਦੇ ਹਨ। ਪ੍ਰੰਤੂ ਸ਼ਹਿਰ ਦਾ ਅਕਾਲੀ ਦਲ ਵਿਜੇ ਐੱਮ.ਸੀ. ਨੂੰ ਪਹਿਲਾਂ ਵਾਂਗ ਪਸੰਦ ਨਹੀਂ ਕਰਦਾ, ਜਦਕਿ ਹਾਈਕਮਾਨ ਵਿਚ ਵਿਜੇ ਕੁਮਾਰ ਦੀ ਹਾਲੇ ਵੀ ਗੱਲ ਚਲਦੀ ਹੈ।
Published by: Ramanpreet Kaur
First published: July 3, 2021, 6:41 PM IST
ਹੋਰ ਪੜ੍ਹੋ
ਅਗਲੀ ਖ਼ਬਰ