• Home
 • »
 • News
 • »
 • punjab
 • »
 • FAKE SALES TAX OFFICERS THE TRUCK STOPPED AND WHEN HE FAILED TO LOOT THEN SHOT THE DRIVER

ਸੇਲ ਟੈਕਸ ਅਧਿਕਾਰੀ ਦਸ ਰੋਕਿਆ ਟਰੱਕ, ਅਸਫ਼ਲ ਹੋਣ 'ਤੇ ਡਰਾਈਵਰ ਨੂੰ ਮਾਰੀ ਗੋਲੀ

ਸੇਲ ਟੈਕਸ ਅਧਿਕਾਰੀ ਦਸ ਰੋਕਿਆ ਟਰੱਕ, ਅਸਫ਼ਲ ਹੋਣ 'ਤੇ ਡਰਾਈਵਰ ਨੂੰ ਮਾਰੀ ਗੋਲੀ

 • Share this:
  ਗੁਰਦੀਪ ਸਿੰਘ

  ਖੰਨਾ ਦੇ ਮਲੇਰਕੋਟਲਾ ਰੋਡ ਤੇ ਪਿੰਡ ਜਰਗ ਦੇ ਨੇੜੇ ਇਕ ਟਰੱਕ ਡਰਾਈਵਰ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟਣ ਦੀ ਨੀਅਤ ਨਾਲ ਗੋਲੀਆ ਮਾਰ ਕੇ ਜਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਟਰੱਕ ਡਰਾਈਵਰ ਮੰਡੀ ਗੋਬਿੰਦਗੜ੍ਹ ਤੋਂ ਲੋਹੇ ਦਾ ਟਰੱਕ ਭਰ ਕੇ ਮਲੋਟ ਜਾ ਰਿਹਾ ਸੀ। ਜਦੋਂ ਟਰੱਕ ਪਿੰਡ ਜਰਗ ਨੇੜੇ ਪਹੁੰਚਣ ਵਾਲਾ ਸੀ ਤਾ ਪਿੱਛੇ ਆ ਰਹੀ ਇਕ ਆਲਟੋ ਕਾਰ ਨੇ ਰੁਕਣ ਦਾ ਇਸ਼ਾਰਾ ਕੀਤਾ ਅਤੇ ਲੁੱਟਣ ਦੀ ਕੋਸ਼ਿਸ਼ ਕੀਤੀ।

  ਖੰਨਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਟਰੱਕ ਡਰਾਈਵਰ ਮੋਹਣ ਲਾਲ ਪੁੱਤਰ ਸ਼ੰਭੂ ਰਾਮ ਵਾਸੀ ਸਰਦੂਲ ਸ਼ਹਿਰ (ਗੰਗਾਨਗਰ) ਨੇ ਦੱਸਿਆ ਕਿ ਉਹ ਆਪਣੇ ਟਰੱਕ 'ਤੇ ਮੰਡੀ ਗੋਬਿੰਦਗੜ੍ਹ ਤੋਂ ਸਰੀਆਂ ਲੱਦਕੇ ਖੰਨਾ ਮਾਲੇਰਕੋਟਲਾ ਦੇ ਰਾਸਤੇ ਮਲੋਟ ਨੂੰ ਜਾ ਰਿਹਾ ਸੀ, ਜਦੋਂ ਉਹ ਪਿੰਡ ਜਰਗ ਤੋਂ ਕੁਝ ਦੂਰ ਸੀ ਤਾਂ ਪਿੱਛੇ ਆ ਰਹੀ ਆਲਟੋ ਕਾਰ 'ਚ ਸਵਾਰ ਤਿੰਨ ਜਣਿਆਂ ਨੇ ਉਸ ਦਾ ਟਰੱਕ ਰੁਕਵਾਇਆ ਅਤੇ ਖੁਦ ਨੂੰ ਸੇਲ ਟੈਕਸ ਦੇ ਅਧਿਕਾਰੀ ਦੱਸ ਉਸ ਤੋਂ ਪੈਸਿਆਂ ਦੀ ਮੰਗ ਕੀਤੀ। ਉਸ ਵੱਲੋਂ ਪੈਸੇ ਦੇਣ ਤੋਂ ਮਨ੍ਹਾਂ ਕਰਨ ਤੇ ਕਾਰ ਸਵਾਰਾਂ ਨੇ ਉਸ 'ਤੇ ਗੋਲੀ ਚਲਾ ਦਿੱਤੀ, ਜੋ ਕਿ ਉਸ ਦੇ ਸੱਜੇ ਮੋਢੇ ਤੇ ਵੱਜੀ। ਟਰੱਕ ਸਟਾਰਟ ਖੜ੍ਹਾ ਸੀ ਅਤੇ ਉਸ ਨੇ ਹਿੰਮਤ ਕਰ ਜਖ਼ਮੀ ਹਾਲਤ 'ਚ ਟਰੱਕ ਭਜਾ ਕੇ ਗੁਰਦੁਆਰਾ ਯਾਦਗਾਰ ਸਾਹਿਬ ਜਰਗ ਅੱਗੇ ਖੜਾ ਕਰ ਦਿੱਤਾ। ਉਹ ਭੱਜ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਚਲਾ ਗਿਆ। ਗੁਰਦੁਆਰਾ ਸਾਹਿਬ ਪਹੁੰਚ ਕੇ ਇਸ ਘਟਨਾ ਦੀ ਸੂਚਨਾ ਉਸ ਨੇ ਪੁਲਿਸ ਨੂੰ ਦਿੱਤੀ। ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ ਸਨ ਅਤੇ ਟਰੱਕ ਡਰਾਈਵਰ ਨੂੰ ਜ਼ਖਮੀ ਹਾਲਾਤ ਵਿੱਚ ਖੰਨਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਅੱਗੇ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਸਬੰਧੀ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  ਇਸ ਘਟਨਾ ਦਾ ਜਾਇਜਾ ਲੈਣ ਲਈ ਖੰਨਾ ਦੇ ਐਸਪੀ ਮਨਪ੍ਰੀਤ ਸਿੰਘ ਵਾਰਦਾਤ ਵਾਲੀ ਥਾਂ 'ਤੇ ਪੁੱਜੇ। ਐੱਸਪੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਵੱਖ-ਵੱਖ ਥਾਵਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਰਹੀ ਹੈ ਅਤੇ ਜਲਦ ਹੀ ਮੁਲਜ਼ਮ  ਕਾਬੂ ਕਰ ਲਏ ਜਾਣਗੇ।
  Published by:Ashish Sharma
  First published: