Home /News /punjab /

ਸਰਕਾਰੀ ਬਾਬੂਆਂ ਨੇ ਦਫਤਰ ਵਿਚ ਬੈਠ ਕੇ ਚਲਾਈ ਕਿਸਾਨਾਂ ਖਿਲਾਫ ਕਲਮ...

ਸਰਕਾਰੀ ਬਾਬੂਆਂ ਨੇ ਦਫਤਰ ਵਿਚ ਬੈਠ ਕੇ ਚਲਾਈ ਕਿਸਾਨਾਂ ਖਿਲਾਫ ਕਲਮ...

ਸਰਕਾਰੀ ਬਾਬੂਆਂ ਨੇ ਦਫਤਰ ਵਿਚ ਬੈਠ ਕੇ ਚਲਾਈ ਕਿਸਾਨਾਂ ਖਿਲਾਫ ਕਲਮ...

ਸਰਕਾਰੀ ਬਾਬੂਆਂ ਨੇ ਦਫਤਰ ਵਿਚ ਬੈਠ ਕੇ ਚਲਾਈ ਕਿਸਾਨਾਂ ਖਿਲਾਫ ਕਲਮ...

 • Share this:
  ਨਰੇਸ਼ ਸੇਠੀ

  ਫ਼ਰੀਦਕੋਟ:  ਜਿਲ੍ਹੇ ਦੇ ਪਿੰਡ ਚਹਿਲ ਦੇ ਕੁਝ ਕਿਸਾਨਾਂ ਉਤੇ ਪਰਾਲੀ ਨੂੰ ਅੱਗ ਲਗਾਉਣ ਕਰਕੇ ਐਫਆਈਆਰ ਦਰਜ ਕੀਤੀ ਗਈ ਹੈ ਪਰ ਕਿਸਾਨਾਂ ਅਨੁਸਾਰ ਉਨ੍ਹਾਂ ਨੇ ਆਪਣੇ ਖੇਤ ਵਿਚ ਪਿਛਲੇ ਦੋ ਸਾਲ ਤੋਂ ਪਰਾਲੀ ਨੂੰ ਅੱਗ ਹੀ ਨਹੀਂ ਲਗਾਈ ਅਤੇ ਹੁਣ ਤੱਕ ਵੀ ਪਰਾਲੀ ਉਨ੍ਹਾਂ ਦੇ ਖੇਤ ਵਿੱਚ ਹੀ ਪਈ ਹੈ।

  ਜਦੋਂ ਇਸ ਸਬੰਧੀ ਸਚਾਈ ਜਾਨਣ ਲਈ ਸਾਡੀ ਟੀਮ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫਤਰ ਪਹੁੰਚੀ ਤਾਂ ਡਿਊਟੀ ਟਾਈਮ ਜਨਾਬ ਬਾਹਰਲੇ ਗੇਟ ਨੂੰ ਤਾਲਾ ਲਗਾ ਕੇ ਪਤਾ ਨਹੀਂ ਕਿਹੜੀਆਂ ਸਾਜਿਸ਼ਾਂ ਰਚ ਰਹੇ ਸਨ ਜਦੋਂ ਸਾਡੀ ਟੀਮ ਨੇ ਗੇਟ ਮੈਨ ਨੂੰ ਤਾਲਾ ਖੋਲ੍ਹਣ ਤੇ ਅੰਦਰ ਜਾਣ ਦੇਣ ਲਈ ਵਾਰ-ਵਾਰ ਕਿਹਾ ਤਾਂ ਕਾਫੀ ਜਦੋਜਹਿਦ ਉਪਰੰਤ ਗੇਟਮੈਨ ਪਹਿਲਾਂ ਅੰਦਰ ਗਿਆ, ਫਿਰ ਅਧਿਕਾਰੀ ਤੋਂ ਪੁੱਛ ਕੇ ਤਾਲਾ ਖੋਲਿਆ। ਮੌਕੇ ਉਤੇ ਜਦੋਂ ਅੰਦਰ ਜਾ ਕੇ ਅਧਿਕਾਰੀਆਂ ਤੋਂ ਡਿਊਟੀ ਟਾਈਮ ਤਾਲਾ ਲਗਾਉਣ ਦਾ ਕਾਰਨ ਪੁੱਛਿਆ ਤਾਂ ਉੱਚ ਅਧਿਕਾਰੀ ਭੜਕਦੇ ਹੋਏ ਬੋਲੇ ਕੇ ਜਿਨ੍ਹਾਂ ਦੀ ਨੌਕਰੀ ਕਰਦੇ ਹਾਂ, ਉਨ੍ਹਾਂ ਦਾ ਹੁਕਮ ਮੰਨਣੈ, ਤੁਹਾਡਾ ਨਹੀਂ।

  ਇਸ ਦੇ ਬਾਅਦ ਜਿਲ੍ਹੇ  ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਸਬੰਧੀ ਇੱਕ ਕਮੇਟੀ ਬਣਾਈ ਜਾਵੇਗੀ ਅਤੇ ਕਿਸੇ ਉੱਤੇ ਵੀ ਗਲਤ ਮੁਕੱਦਮਾ ਦਰਜ ਨਹੀਂ ਕੀਤਾ ਜਾਵੇਗਾ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪਿੰਡ ਚਹਿਲ ਦੇ ਕਿਸਾਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਉੱਤੇ ਪਰਾਲੀ ਸਾੜਨ ਸਬੰਧੀ ਪਰਚਾ ਦਰਜ ਹੋਇਆ ਤਾਂ ਉਹ ਮੌਕੇ ਉੱਤੇ ਮੌਜੂਦ ਨਹੀਂ ਸਨ। ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਏ ਹੋਏ ਸਨ।

  ਕਿਸਾਨਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਕਰੀਬ 9 ਲੋਕਾਂ ਉੱਤੇ ਪਰਚਾ ਦਰਜ ਹੋਇਆ ਜਿਸ ਵਿਚੋਂ ਇੱਕ ਹੀ ਪਰਿਵਾਰ ਦੇ ਪੰਜ ਮੈਂਬਰ ਹਾਂ। ਉਨ੍ਹਾਂ ਨੇ ਦੱਸਿਆ ਕਿ ਅਸੀਂ ਪਿਛਲੇ ਸਾਲ ਵੀ ਪਰਾਲੀ ਦੀਆਂ ਗੱਠਾਂ ਬਣਾਈਆ ਸਨ ਅਤੇ ਇਸ ਵਾਰ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ। ਪਰਾਲੀ ਹੁਣ ਤੱਕ ਵੀ ਖੇਤ ਵਿੱਚ ਹੀ ਪਈ ਹੋਈ, ਫਿਰ ਵੀ ਸਾਡੇ ਉੱਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ।

  ਉਨ੍ਹਾਂ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਉਤੇ ਦਰਜ ਹੋਏ ਝੂਠੇ ਮੁਕੱਦਮੇ ਰੱਦ ਕੀਤੇ ਜਾਣ। ਇਸ ਸੰਬੰਧ ਵਿੱਚ ਪਿੰਡ  ਦੇ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ  ਦੇ ਕੁੱਝ ਕਿਸਾਨਾਂ ਉੱਤੇ ਪਰਾਲੀ ਸਾੜਨ ਸਬੰਧੀ ਗਲਤ ਮੁਕੱਦਮੇ ਦਰਜ ਹੋਏ ਹਨ ਜਦੋਂ ਕਿ ਪਰਾਲੀ ਉਨ੍ਹਾਂ ਦੇ ਖੇਤ ਵਿੱਚ ਹੀ ਪਈ ਹੈ ਜੋ ਉਨ੍ਹਾਂ ਨੇ ਪਸ਼ੂਆਂ  ਦੇ ਚਾਰੇ ਲਈ ਰੱਖੀ ਹੈ।

  ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ  ਕੋਲ ਸਿਰਫ ਦੋ ਦੋ ਵਿੱਘਾ ਜ਼ਮੀਨ ਹੀ ਹੈ, ਅਜਿਹੇ ਵਿੱਚ ਇਹਨਾਂ ਉੱਤੇ ਦਰਜ ਗਲਤ ਮੁਕੱਦਮੇ ਰੱਦ ਕੀਤੇ ਜਾਣ। ਇਸ ਸੰਬੰਧ ਵਿੱਚ ਜਦੋਂ ਡਿਪਟੀ ਕਮਿਸ਼ਨਰ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਕੁੱਝ ਕਿਸਾਨ ਆਏ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਉਨ੍ਹਾਂ ਉਤੇ ਪਰਾਲੀ ਸਾੜਨ ਨੂੰ ਲੈ ਕੇ ਜੋ ਐਫਆਈਆਰ ਦਰਜ ਕੀਤੀ ਗਈ ਹੈ, ਉਹ ਗਲਤ ਹੈ।

  ਇਸ ਸੰਬੰਧ ਵਿੱਚ ਉਨ੍ਹਾਂ ਵਲੋਂ ਐਸਡੀਐਮ ਦੀ ਅਗਵਾਈ ਵਿੱਚ ਇੱਕ ਟੀਮ ਤਿਆਰ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਉੱਤੇ ਗਲਤ ਮੁਕੱਦਮਾ ਦਰਜ ਹੋਇਆ ਤਾਂ ਉਸ ਨੂੰ ਰੱਦ ਕੀਤਾ ਜਵੇਗਾ।
  Published by:Gurwinder Singh
  First published:

  Tags: Paddy Straw Burning, Punjab farmers

  ਅਗਲੀ ਖਬਰ