Home /News /punjab /

ਰਾਮ ਰਹੀਮ ਬਾਰੇ ਗਲਤ ਅਫਵਾਹ ਫੈਲਾਈ ਜਾ ਰਹੀ ਹੈ: ਡੇਰਾ ਸੱਚਾ ਸੌਦਾ

ਰਾਮ ਰਹੀਮ ਬਾਰੇ ਗਲਤ ਅਫਵਾਹ ਫੈਲਾਈ ਜਾ ਰਹੀ ਹੈ: ਡੇਰਾ ਸੱਚਾ ਸੌਦਾ

ਰਾਮ ਰਹੀਮ ਬਾਰੇ ਗਲਤ ਅਫਵਾਹ ਫੈਲਾਈ ਜਾ ਰਹੀ ਹੈ: ਡੇਰਾ ਸੱਚਾ ਸੌਦਾ (ਫਾਇਲ ਫੋਟੋ)

ਰਾਮ ਰਹੀਮ ਬਾਰੇ ਗਲਤ ਅਫਵਾਹ ਫੈਲਾਈ ਜਾ ਰਹੀ ਹੈ: ਡੇਰਾ ਸੱਚਾ ਸੌਦਾ (ਫਾਇਲ ਫੋਟੋ)

 • Share this:
  ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਪੈਰੋਲ 'ਤੇ ਬਾਹਰ ਆਇਆ ਰਾਮ ਰਹੀਮ ਅਸਲੀ ਨਹੀਂ ਸਗੋਂ ਨਕਲੀ ਹੈ। ਇਹ ਅਸੀਂ ਨਹੀਂ, ਸਗੋਂ ਡੇਰੇ ਦੇ ਕਥਿਤ ਸਮਰਥਕਾਂ ਵੱਲੋਂ ਹਾਈਕੋਰਟ ਵਿੱਚ ਪਾਈ ਪਟੀਸ਼ਨ ਆਖ ਰਹੀ ਹੈ।

  ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪੈਰੋਲ 'ਤੇ ਬਾਹਰ ਆਏ ਡੇਰਾ ਮੁਖੀ ਦੇ ਹਾਵ-ਭਾਵ ਅਸਲੀ ਰਾਮ ਰਹੀਮ ਵਰਗੇ ਨਹੀਂ ਹਨ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਸਲ ਡੇਰਾ ਮੁਖੀ ਨੂੰ ਰਾਜਸਥਾਨ ਲਿਜਾਇਆ ਗਿਆ ਹੈ। ਪਟੀਸ਼ਨ 'ਚ ਸਰਕਾਰ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹਾਈ ਕੋਰਟ ਵਿੱਚ ਹੋਵੇਗੀ।

  ਪਟੀਸ਼ਨ ਵਿਚ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਡੇਰਾ ਮੁਖੀ ਨੂੰ ਅਗਵਾ ਕਰ ਲਿਆ ਗਿਆ ਹੈ ਜਾਂ ਫਿਰ ਕਤਲ ਕਰ ਦਿੱਤਾ ਗਿਆ ਹੈ।

  ਉਧਰ, ਡੇਰੇ ਵੱਲੋਂ ਇਸ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ। ਡੇਰੇ ਦੇ ਬੁਲਾਰੇ ਜਿਤੇਂਦਰ ਖੁਰਾਨਾ ਨੇ ਆਖਿਆ ਹੈ ਕਿ ਇਹ ਅਫਵਾਹ ਇਕ ਸਾਜ਼ਿਸ਼ ਤਹਿਤ ਫੈਲਾਈ ਜਾ ਰਹੀ ਹੈ। ਪਟੀਸ਼ਨ ਪਾਉਣ ਵਾਲੇ ਜਾਣਬੁਝ ਕੇ ਗੁੰਮਰਾਹ ਕਰ ਰਿਹਾ ਹੈ। ਡੇਰਾ ਮੁਖੀ ਬਾਰੇ ਝੂਠੀ ਅਫਵਾਹ ਫੈਲਾਈ ਜਾ ਰਹੀ ਹੈ।

  ਪਟੀਸ਼ਨ ਪਾਉਣ ਵਾਲਾ ਡੇਰਾ ਪ੍ਰੇਮੀ ਨਹੀਂ ਹੋ ਸਕਦਾ। ਇਹ ਇਕ ਸਾਜ਼ਿਸ ਤਹਿਤ ਕੀਤਾ ਗਿਆ ਹੈ।
  Published by:Gurwinder Singh
  First published:

  Tags: Gurmeet Ram Rahim, Gurmeet Ram Rahim Singh

  ਅਗਲੀ ਖਬਰ