• Home
 • »
 • News
 • »
 • punjab
 • »
 • FAMILY OF CONGRESS SARPANCH ATTACKED IN BATHINDA WITH SHARP WEAPONS ONE KILLED 3 INJURED

ਬਠਿੰਡਾ 'ਚ ਕਾਂਗਰਸੀ ਸਰਪੰਚ ਦੇ ਪਰਿਵਾਰ 'ਤੇ ਘਾਤਕ ਹਮਲਾ, ਇਕ ਦੀ ਮੌਤ, ਕਈ ਜ਼ਖਮੀ

ਪੀੜਤ ਸਰਪੰਚ ਦੇ ਮੁਤਾਬਿਕ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਘਰ ਵਿੱਚ ਬੈਠਾ ਸੀ ਪਰ ਦੇਰ ਸ਼ਾਮ ਨੂੰ ਅਮ੍ਰਿਤਪਾਲ ਸਿੰਘ ਹਥਿਆਰਾਂ ਦੇ ਨਾਲ ਆਪਣੇ ਸਾਥੀਆਂ ਨੂੰ ਲੈ ਕੇ ਉਸ 'ਤੇ ਹਮਲਾ ਕਰ ਦਿੱਤਾ।ਜਿਸ ਵਿੱਚ ਉਸਦੇ ਇੱਕ ਭਤੀਜੇ ਦੀ ਮੌਤ ਹੋ ਗਈ ਅਤੇ ਦੂਜਾ ਫਰੀਦਕੋਟ ਹਸਪਤਾਲ ਵਿੱਚ ਦਾਖਲ ਹੈ।

ਬਠਿੰਡਾ 'ਚ ਕਾਂਗਰਸੀ ਸਰਪੰਚ ਦੇ ਪਰਿਵਾਰ 'ਤੇ ਘਾਤਕ ਹਮਲਾ, ਇਕ ਦੀ ਮੌਤ, ਕਈ ਜ਼ਖਮੀ

 • Share this:
  ਬਠਿੰਡਾ ਦੇ ਪਿੰਡ ਬਾਠ ਦੇ ਸਰਪੰਚ ਕੁਲਵਿੰਦਰ ਸਿੰਘ ਦੇ ਘਰ ਅੰਮ੍ਰਿਤਪਾਲ ਨਾਮ ਦੇ ਵਿਅਤਕੀ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਰਪੰਚ ਦੇ ਭਤੀਜੇ ਸੁਖਰਾਜ ਸਿੰਘ ਦੇ ਗੋਲੀ ਲੱਗਣ ਨਾਲ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਦੂਜਾ ਭਤੀਜਾ ਮਹਿਕ ਦੀਪ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜਖਮੀ ਹੋ ਗਿਆ।ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਿਆਇਆ ਗਿਆ ਪਰ ਉਸਦੀ ਗੰਭੀਰ ਹਾਲਤ ਦੇਖਦੇ ਹੋਏ ਫਰੀਦਕੋਟ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਸਰਪੰਚ ਦੀ ਪਤਨੀ ਉੱਤੇ ਵੀ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਸਰਪੰਚ ਕੁਲਵਿੰਦਰ ਸਿੰਘ ਅਤੇ ਉਸਦੀ ਪਤਨੀ ਦਾ ਬਠਿੰਡਾ ਸਿਵਲ ਹਸਪਤਾਲ ਵਿੱਚ ਇਲਾਜ਼ ਕੀਤਾ ਜਾ ਰਿਹਾ ਹੈ।

  ਪੀੜਤ ਸਰਪੰਚ ਦੇ ਮੁਤਾਬਿਕ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਘਰ ਵਿੱਚ ਬੈਠਾ ਸੀ ਪਰ ਦੇਰ ਸ਼ਾਮ ਨੂੰ ਅਮ੍ਰਿਤਪਾਲ ਸਿੰਘ ਹਥਿਆਰਾਂ ਦੇ ਨਾਲ ਆਪਣੇ ਸਾਥੀਆਂ ਨੂੰ ਲੈ ਕੇ ਉਸ 'ਤੇ ਹਮਲਾ ਕਰ ਦਿੱਤਾ।ਜਿਸ ਵਿੱਚ ਉਸਦੇ ਇੱਕ ਭਤੀਜੇ ਦੀ ਮੌਤ ਹੋ ਗਈ ਅਤੇ ਦੂਜਾ ਫਰੀਦਕੋਟ ਹਸਪਤਾਲ ਵਿੱਚ ਦਾਖਲ ਹੈ। ਇਹ ਹਮਲਾ ਪੁਰਾਣੀ ਰੰਜਿਸ ਕਾਰਨ ਕੀਤਾ ਗਿਆ ਹੈ। ਪੁਲਿਸ ਦੇ ਮੁਤਾਬਕ ਪੁਰਾਣੀ ਰੰਜਸ਼ ਦਾ ਮਾਮਲਾ ਹੈ।ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨਾਮ ਦੇ ਵਿਅਕਤੀ ਅਤੇ ਉਸਦੇ ਸਾਥੀਆਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।
  Published by:Sukhwinder Singh
  First published: