ਕਸੂਤੀ ਫਸੀ ਸੋਸ਼ਲ ਮੀਡਿਆ ਦੀ ਮਸ਼ਹੂਰ ਜੋੜੀ Mr. & Mrs. Sandhu, ਪੁਲਿਸ ਨੇ ਕੀਤਾ ਗ੍ਰਿਫ਼ਤਾਰ

News18 Punjab
Updated: October 8, 2019, 12:20 PM IST
share image
ਕਸੂਤੀ ਫਸੀ ਸੋਸ਼ਲ ਮੀਡਿਆ ਦੀ ਮਸ਼ਹੂਰ ਜੋੜੀ Mr. & Mrs. Sandhu, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਦੱਸ ਦੇਈਏ ਕੇ ਪਹਿਲਾਂ ਵੀ ਪਤੀ-ਪਤਨੀ ਕਈ ਮਾਮਲਿਆਂ ਅਧੀਨ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਜ਼ਮਾਨਤ 'ਤੇ ਹਨ...

ਦੱਸ ਦੇਈਏ ਕੇ ਪਹਿਲਾਂ ਵੀ ਪਤੀ-ਪਤਨੀ ਕਈ ਮਾਮਲਿਆਂ ਅਧੀਨ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਜ਼ਮਾਨਤ 'ਤੇ ਹਨ...

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡਿਆ 'ਤੇ ਮਸ਼ਹੂਰ Mr.& Mrs. Sandhu ਇੱਕ ਵਾਰ ਫੇਰ ਸੁਰਖੀਆਂ 'ਚ ਹਨ। ਦੋਨਾਂ ਵੱਲੋਂ ਠੱਗੇ ਗਏ ਲੋਕਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਇੱਕ ਵਾਰ ਫੇਰ ਏਕਮ ਸੰਧੂ ਅਤੇ ਉਸ ਦੀ ਪਤਨੀ ਬਲਜਿੰਦਰ ਕੌਰ ਵੱਲੋਂ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।ਵਿਦੇਸ਼ ਜਾਣ ਦੇ ਲਾਲਚ ਵਿੱਚ ਕਈ ਨੌਜਵਾਨ ਇਹਨਾਂ ਠੱਗਾਂ ਦੀ ਚੁੰਗਲ 'ਚ ਫੱਸ ਚੁੱਕੇ ਹਨ। ਦੱਸ ਦੇਈਏ ਕੇ ਪਹਿਲਾਂ ਵੀ ਪਤੀ-ਪਤਨੀ ਕਈ ਮਾਮਲਿਆਂ ਅਧੀਨ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਜ਼ਮਾਨਤ 'ਤੇ ਹਨ।
ਤਾਜਾ ਮਾਮਲਾ ਸਾਹਮਣੇ ਆਇਆ ਹੈ ਮੋਹਾਲੀ ਤੋਂ ਜਿਥੇ ਪੁਲਿਸ ਸਟੇਸ਼ਨ ਫੇਜ਼-1 (ਮੋਹਾਲੀ) 'ਚ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਬਲਜਿੰਦਰ ਕੌਰ ਅਤੇ ਉਸਦੀ ਪਾਰਟਨਰ ਜੋੜੀ ਰਮਨਦੀਪ ਸਿੰਘ ਅਤੇ ਸੁਖਵਿੰਦਰ ਕੌਰ (ਪਤੀ-ਪਤਨੀ) ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਜਾਂਚ ਅਧਿਕਾਰੀ ASI ਬਲਜਿੰਦਰ ਸਿੰਘ ਮੰਡ ਨੇ ਜਾਣਕਾਰੀ ਦਿੱਤੀ ਕਿ ਹਰਿਆਣਾ ਦੇ ਜ਼ਿਲਾ ਅੰਬਾਲਾ ਨਿਵਾਸੀ ਇਕ ਮਹਿਲਾ ਰਵਨੀਤ ਕੌਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸ ਨੇ ਆਪਣੇ ਬੇਟੇ ਗੁਰਕੀਰਤ ਸਿੰਘ ਨੂੰ ਕੈਨੇਡਾ ਭੇਜਣ ਲਈ ਲਗਭਗ ਤਿੰਨ ਸਾਲ ਪਹਿਲਾਂ ਮੋਹਾਲੀ ਦੇ ਫੇਜ਼-6 ਸਥਿਤ ਇੰਟਰਨੈਸ਼ਨਲ ਐਜੂਕੇਸ਼ਨ ਨਾਮ ਦੀ ਇਮੀਗਰੇਸ਼ਨ ਕੰਪਨੀ ਤੋਂ ਮਦਦ ਲਈ ਗਏ ਸਨ ਜਿਸ 'ਤੇ ਉਹਨਾਂ ਵੱਲੋਂ ਇਸ 'ਚ 3 ਲੱਖ 95 ਹਜ਼ਾਰ ਖਰਚਾ ਆਉਣ ਦੀ ਗੱਲ ਕਹੀ ਅਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਉਹਨਾਂ ਦੇ ਪੁੱਤਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲੱਗ ਜਾਵੇਗਾ। ਜਿਸ ਤੋਂ ਬਾਅਦ ਉਹਨਾਂ ਨੇ ਸਾਰੀ ਰਕਮ ਉਹਨਾਂ ਨੂੰ ਦਿੱਤੀ ਪਰ ਪੈਸੇ ਲੈਣ ਤੋਂ ਬਾਅਦ ਨਾ ਤਾਂ ਉਸ ਦੇ ਬੇਟੇ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ।
ਇਸ ਸਬੰਧੀ ਪੁਲਿਸ ਵੱਲੋਂ ਦਫਤਰ ਦੇ 4 ਪ੍ਰਬੰਧਕਾਂ ਏਕਮ ਸੰਧੂ, ਬਲਜਿੰਦਰ ਕੌਰ, ਰਮਨਦੀਪ ਸਿੰਘ, ਸੁਖਵਿੰਦਰ ਕੌਰ ਖਿਲਾਫ IPC ਦੀ ਧਾਰਾ 406, 420, 120ਬੀ ਅਤੇ ਇਮੀਗਰੇਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਲਜਿੰਦਰ ਕੌਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਬੀਤੇ 2 ਦਿਨਾਂ ਤੋਂ ਪੁਲਿਸ ਰਿਮਾਂਡ 'ਤੇ ਸੀ। ਮੁਲਜ਼ਮ ਏਕਮ ਸੰਧੂ ਹਜੇ ਫਰਾਰ ਚੱਲ ਰਿਹਾ ਹੈ ਅਤੇ ਬਾਕੀ 3 ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਮੁਲਜ਼ਮ ਮਹਿਲਾ ਸੁਖਵਿੰਦਰ ਕੌਰ ਦਾ ਜਦੋਂ ਫੇਜ਼-5 'ਚ ਦਫਤਰ ਬੰਦ ਕਰਵਾ ਦਿੱਤਾ ਗਿਆ ਤਾਂ ਉਸਨੇ ਸੈਕਟਰ-70 ਵਿਚ ਇਕ ਨਵਾਂ ਇਮੀਗਰੇਸ਼ਨ ਕੰਪਨੀ ਦਫਤਰ ਖੋਲ ਲਿਆ ਸੀ , ਜਿਸ ਨੂੰ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ। ਕਈ ਠੱਗੀ ਦੇ ਮਾਮਲਿਆਂ 'ਚ ਮੁਲਜ਼ਮ ਬਲਜਿੰਦਰ ਕੌਰ ਹਰ ਵਾਰ ਫੜੇ ਜਾਣ 'ਤੇ ਲੋਕਾਂ ਦੇ ਪੈਸੇ ਵਾਪਸ ਕਰ ਦਿੰਦੀ ਹੈ ਅਤੇ ਜੇਲ੍ਹ ਤੋਂ ਬੱਚ ਜਾਂਦੀ ਹੈ, ਕੋਰਟ ਤੋਂ ਜ਼ਮਾਨਤ ਲੈ ਲੈਂਦੀ ਹੈ।


First published: October 8, 2019
ਹੋਰ ਪੜ੍ਹੋ
ਅਗਲੀ ਖ਼ਬਰ