• Home
 • »
 • News
 • »
 • punjab
 • »
 • FARIDKOT FED UP WITH HUSBAND S ILLICIT AFFAIR MARRIED WOMAN ENDS UP TAKING POISONOUS DRUGS

ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆਕੇ ਵਿਆਹੁਤਾ ਨੇ ਜ਼ਹਿਰੀਲੀ ਦਵਾਈ ਪੀਕੇ ਕੀਤੀ ਜੀਵਨ ਲੀਲਾ ਸਮਾਪਤ

ਮ੍ਰਿਤਕਾ ਦੀ ਫਾਇਲ ਫੋਟੋ

 • Share this:
  ਨਰੇਸ਼ ਸੇਠੀ

  ਫ਼ਰੀਦਕੋਟ- ਪਤੀ ਦੇ ਨਜਾਇਜ ਸਬੰਧਾਂ ਤੋਂ ਤੰਗ ਆ ਕੇ ਇੱਕ ਵਿਆਹੁਤਾ ਵੱਲੋਂ ਕਥਿੱਤ ਆਤਮ ਹੱਤਿਆ ਕਰ ਲੈਣ ਦੇ ਮਾਮਲੇ ਵਿੱਚ ਸਥਾਨਕ ਥਾਣਾ ਸਦਰ ਵਿਖੇ ਦੋ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।  ਜਾਣਕਾਰੀ ਅਨੁਸਾਰ  ਮਨਜੀਤ ਕੌਰ ਦਾ ਪਤੀ ਕੁਲਦੀਪ ਸਿੰਘ ਰਿਸ਼ਤੇਦਾਰੀ ਕਰਕੇ ਅਕਸਰ ਹੀ ਆਪਣੇ ਸਾਲੇ  ਘਰ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਇਸੇ ਦੌਰਾਨ ਉਸਦੇ ਆਪਣੇ ਸਾਲੇ ਦੀ ਪਤਨੀ ਪਰਮਜੀਤ ਕੌਰ ਨਾਲ ਨਾਜਾਇਜ ਸਬੰਧ ਬਣ ਗਏ ਜਿਸਦਾ ਵਿਰੋਧ ਅਕਸਰ ਮਨਜੀਤ ਕੌਰ ਕਰਦੀ ਰਹਿੰਦੀ ਸੀ।  ਇਹਨਾਂ ਨਾਜਾਇਜ ਸਬੰਧਾਂ ਕਾਰਣ ਉਸਦੇ ਸਾਲੇ ਦੀ ਪਤਨੀ ਪਰਮਜੀਤ ਕੌਰ ਜਦ ਕਈ-ਕਈ ਦਿਨ ਆਪਣੇ ਭਣਵੱਈਏ ਕੁਲਦੀਪ ਸਿੰਘ ਦੇ ਘਰ ਜਾਕੇ ਰਹਿਣ ਲੱਗ ਪਈ ਤਾਂ ਮਨਜੀਤ ਕੌਰ ਉਸ ਨੂੰ ਰੋਕਦੀ ਤਾਂ ਉਹ ਉਸਦੀ ਅਕਸਰ ਕੁੱਟਮਾਰ ਕਰਦਾ ਰਹਿੰਦਾ ਸੀ ਜਿਸਤੋਂ ਤੰਗ ਆ ਕੇ  ਮਨਜੀਤ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਪੀਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ।

  ਮਿਰਤਕਾਂ ਦੇ ਭਰਾ ਦੇ ਬਿਆਨਾਂ ’ਤੇ ਥਾਣਾ ਸਦਰ ਵਿਖੇ ਕੁਲਦੀਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਭਾਣਾ ਅਤੇ ਬਿਆਨ ਕਰਤਾ ਦੀ ਪਤਨੀ ਪਰਮਜੀਤ ਕੌਰ ’ਤੇ ਅਧੀਨ ਧਾਰਾ 306/341 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ।ਪੁਲਿਸ ਵੱਲੋਂ ਆਰੋਪੀ ਮਿਰਤਕਾਂ ਦੇ ਪਤੀ ਕੁਲਦੀਪ ਸਿੰਘ ਨੂੰ ਗਿਰਫ਼ਤਾਰ ਜਦਕਿ ਪਰਮਜੀਤ ਕੌਰ ਦੀ ਗ੍ਰਿਫਤਾਰੀ ਹਲੇ ਬਾਕੀ ਹੈ।
  Published by:Ashish Sharma
  First published: