Home /News /punjab /

ਸਰਕਾਰੀ ਸਕੂਲ ਦੇ ਪ੍ਰਿੰਸੀਪਲ 'ਤੇ ਅਧਿਆਪਕ ਨਾਲ ਕੁੱਟਮਾਰ ਦੇ ਦੋਸ਼, ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ

ਸਰਕਾਰੀ ਸਕੂਲ ਦੇ ਪ੍ਰਿੰਸੀਪਲ 'ਤੇ ਅਧਿਆਪਕ ਨਾਲ ਕੁੱਟਮਾਰ ਦੇ ਦੋਸ਼, ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ

  • Share this:

ਨਰੇਸ਼ ਸੇਠੀ

ਫਰੀਦਕੋਟ ਜਿਲ੍ਹੇ ਦੇ ਪਿੰਡ ਮਚਾਕੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸ਼ੀਪਲ  ਉਪਰ ਸਕੂਲ ਦੇ ਬਾਕੀ ਅਧਿਆਪਕਾ ਵੱਲੋਂ ਸਰਪੰਚ ਦੇ ਨਾਮ ਤੇ ਕਥਿਤ ਨਾਜਾਇਜ ਵਸੂਲੀ ਕਰਨ ਅਤੇ ਪੈਸੇ ਨਾ ਦੇਣ ਵਾਲੇ ਅਧਿਆਪਕਾਂ ਨਾਲ ਮਾੜਾ ਵਿਵਹਾਰ ਕਰਨ ਅਤੇ ਅੱਜ ਇਕ ਅਧਿਆਪਕ ਨਾਲ ਕੁਟਮਾਰ ਕਰ ਉਸ ਦੀ ਪੱਗ ਉਤਾਰਨ ਦੇ ਇਲਜਾਮ ਲੱਗੇ ਹਨ। ਜਿਥੇ ਮੌਕੇ ਤੇ ਪਹੁੰਚ ਪਿੰਡ ਦੀ ਪੰਚਾਇਤ ਵੱਲੋਂ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ, ਉਥੇ ਹੀ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਘਟਨਾ ਦਾ ਜਾਇਜਾ ਲਿਆ। ਜਦੋਂ ਕਿ ਸਕੂਲ ਦਾ ਪ੍ਰਿੰਸੀਪਲ ਮੌਕੇ ਤੋਂ ਫਰਾਰ ਹੋ ਗਿਆ।

ਇਸ ਮੋਕੇ ਗੱਲਬਾਤ ਕਰਦਿਆਂ ਸਕੂਲ ਵਿਚੋਂ ਬਦਲੀ ਹੋਣ ਉਪਰੰਤ ਚਾਰਜ ਦੇਣ ਆਏ ਹਿੰਦੀ ਅਧਿਆਪਕ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਇਸੇ ਸਕੂਲ ਵਿਚ ਹਿੰਦੀ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਿਹਾ ਸੀ ਪਰ ਹੁਣ ਕੁਝ ਸਮਾਂ ਪਹਿਲਾਂ ਇਥੇ ਬਦਲ ਕੇ ਆਏ ਪ੍ਰਿੰਸੀਪਲ ਦਰਸ਼ਨ ਸਿੰਘ ਵੱਲੋਂ ਸੁਰੂ ਤੋਂ ਹੀ ਉਸ ਸਮੇਤ ਬਾਕੀ ਸਕੂਲ ਅਧਿਆਪਕਾਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਂਦਾ ਸੀ ਅਤੇ ਵਾਰ ਵਾਰ ਪ੍ਰਿੰਸੀਪਲ ਸਾਹਿਬ ਵੱਲੋਂ ਅਧਿਆਪਕਾ ਤੋਂ ਪਿੰਡ ਦੇ ਸਰਪੰਚ ਦੇ ਨਾਮ ਤੇ ਪੈਸੇ ਮੰਗੇ ਜਾਂਦੇ ਸਨ ਜੇਕਰ ਕੋਈ ਅਧਿਆਪਕ ਪੈਸੇ ਨਹੀਂ ਦਿੰਦਾ ਸੀ ਤਾਂ ਉਸ ਨੂੰ ਪ੍ਰਿੰਸੀਪਲ ਦਰਸ਼ਨ ਸਿੰਘ ਕਥਿਤ ਜਲੀਲ ਕਰਦੇ ਸਨ। ਉਹਨਾਂ ਦੱਸਿਆ ਕਿ ਪ੍ਰਿੰਸੀਪਲ ਸਾਹਿਬ ਤੋਂ ਦੁਖੀ ਹੋ ਕੇ ਮੈਂ ਆਪਣੀ ਬਦਲੀ ਪਿੰਡ ਮਹਿਮੂਆਣਾਂ ਦੇ ਸਰਕਾਰ ਸਕੂਲ ਵਿਚ ਕਰਵਾ ਲਈ। ਉਹਨਾਂ ਦੱਸਿਆ ਕਿ ਅੱਜ ਉਹ ਸਕੂਲ ਵਿਚ ਆਪਣਾ ਚਾਰਜ ਦੇਣ ਆਏ ਸਨ ਜਦੋਂ ਸਕੂਲ ਦੇ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਉਸ ਤੋਂ ਚਾਰਜ ਛੱਡਣ ਬਦਲੇ 10 ਹਜਾਰ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਇਹ ਪੈਸੇ ਪਿੰਡ ਦੇ ਸਰਪੰਚ ਨੂੰ ਦੇਣੇ ਹਨ।ਉਹਨਾਂ ਕਿਹਾ ਕਿ ਜਦ ਮੈਂ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਹਨਾਂ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਗਾਲ੍ਹਾਂ ਕੱਢੀਆਂ ਅਤੇ ਮੇਰੀ ਪੱਗ ਵੀ ਉਤਾਰ ਦਿੱਤੀ। ਉਹਨਾਂ ਮੰਗ ਕੀਤੀ ਕਿ ਪ੍ਰਿੰਸੀਪਲ ਦਰਸ਼ਨ ਸਿੰਘ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਨਸਾਫ ਦਵਾਇਆ ਜਾਵੇ।


ਇਸ ਮੋਕੇ ਗੱਲਬਾਤ ਕਰਦਿਆਂ ਸਕੂਲ ਦੀਆਂ ਮਹਿਲਾ ਅਧਿਆਪਕਾਂਵਾਂ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਉਹਨਾਂ ਨਾਲ ਅਕਸਰ ਹੀ ਮਾੜਾ ਵਰਤਾਵ ਕੀਤਾ ਜਾਂਦਾ ਹੈ ਅਤੇ ਹਮੇਸ਼ਾ ਹੀ ਪਿੰਡ ਦੇ ਸਰਪੰਚ ਦੇ ਨਾਮ ਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਅੱਜ ਵੀ ਸਕੂਲ ਵਿਚੋਂ ਬਦਲੀ ਕਰਵਾ ਕੇ ਗਏ ਹਿੰਦੀ ਅਧਿਆਪਕ ਜਗਪ੍ਰੀਤ ਸਿੰਘ ਜੋ ਸਕੂਲ ਵਿਚ ਆਪਣਾ ਚਾਰਜ ਦੇਣ ਲਈ ਆਏ ਸਨ ਨਾਲ ਪ੍ਰਿੰਸ਼ੀਪਲ ਦਰਸ਼ਨ ਸਿੰਘ ਨੇ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਤੱਕ ਉਤਾਰ ਦਿੱਤੀ। ਉਹਨਾਂ ਕਿਹਾ ਕਿ ਸਾਰੇ ਸਟਾਫ ਨਾਲ ਪ੍ਰਿੰਸੀਪਲ ਦਰਸ਼ਨ ਸਿੰਘ ਦਾ ਵਤੀਰਾ ਬਹੁਤ ਮਾੜਾ ਹੈ। ਉਹ ਮਹਿਲਾ ਅਧਿਆਪਕਾਵਾਂ ਨੂੰ ਜਲੀਲ ਕਰਦੇ ਰਹਿੰਦੇ ਹਨ ਇਸ ਲਈ ਉਹਨਾਂ ਦੀ ਮੰਗ ਹੈ ਕਿ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਸਕੂਲ ਵਿਚੋਂ ਤੁਰੰਤ ਬਦਲਿਆ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।

ਇਸ ਮੋਕੇ ਪਹੁੰਚੇ ਪਿੰਡ ਦੇ ਸਰਪੰਚ ਗੁਰਸ਼ਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ 2013 ਤੋਂ ਲਗਾਤਾਰ ਪਿੰਡ ਦਾ ਸਰਪੰਚ ਚਲਦਾ ਆ ਰਿਹਾ ਹਾਂ। ਪਿੰਡ ਦੇ ਵਿਕਾਸ਼ ਕਾਰਜਾਂ ਦੇ ਨਾਲ ਨਾਲ ਪਿੰਡ ਦੇ ਸਕੂਲ ਵਿਚ ਵੀ ਵਿਕਾਸ ਕਾਰਜ ਚੱਲ ਰਹੇ ਹਨ । ਉਹਨਾ ਕਿਹਾ ਕਿ ਅੱਜ ਪਤਾ ਚੱਲਿਆ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਹਿੰਦੀ ਅਧਿਆਪਕ ਨਾਲ ਕੁੱਟਮਾਰ ਕੀਤੀ। ਨਾਲ ਹੀ ਪਤਾ ਚੱਲਿਆ ਕਿ ਪ੍ਰਿੰਸ਼ੀਪਲ ਮੇਰੇ ਨਾਮ ਤੇ ਅਧਿਆਪਕਾਂ ਤੋਂ ਜਬਰੀ ਪੈਸੇ ਵਸੂਲ ਰਿਹਾ ਸੀ ਅਤੇ ਅੱਜ ਪ੍ਰਿੰਸੀਪਲ ਨੇ ਸਕੂਲ ਵਿਚੋਂ ਬਦਲੀ ਕਰਵਾਉਣ ਵਾਲੇ ਅਧਿਆਪਕ ਜਗਪ੍ਰੀਤ ਸਿੰਘ ਨੂੰ ਸਕੂਲ ਵਿਚੋਂ ਰਲੀਵ ਕਰਨ ਬਦਲੇ ਪੈਸੇ ਨਾਂ ਦੇਣ ਤੇ ਕੁੱਟਮਾਰ ਕੀਤੀ ਹੇੈ ਜਿਸ ਦੀ ਉਹ ਸਖਤ ਸਬਦਾਂ ਵਿਚ ਨਿੰਦਿਆ ਕਰਦੇ ਹਨ ਅਤੇ ਪ੍ਰਿੰਸ਼ੀਪਲ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਨ।

ਇਸ ਪੂਰੇ ਮਾਮਲੇ ਬਾਰੇ ਜਦ ਸਕੂਲ ਦੇ ਪ੍ਰਿੰਸੀਪਲ ਦਰਸ਼ਨ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਇਸ ਪੂਰੇ ਮਾਮਲੇ ਬਾਰੇ ਜਦ ਥਾਣਾ ਮੁਖੀ ਸਦਰ ਫ਼ਰੀਦਕੋਟ ਲਕਸ਼ਮਣ  ਸਿੰਘ  ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿੰਡ ਮਚਾਕੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਦੇ ਪ੍ਰਿੰਸੀਪਲ ਦਰਸ਼ਨ ਸਿੰਘ ਤੇ ਸਕੂਲ ਦੇ ਇਕ ਅਧਿਆਪਕ ਨਾਲ ਕੁੱਟਮਾਰ ਕਰਨ ਬਾਰੇ ਪਤਾ ਚੱਲਿਆ ਸੀ। ਉਹਨਾਂ ਕਿਹਾ ਕਿ ਪੁਲਿਸ ਪਾਰਟੀ ਮੋਕੇ ਤੇ ਪਹੁੰਚੀ ਹੋਈ ਹੈ ਅਤੇ ਕਾਨੂੰਨ ਮੁਤਾਬਿਕ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ ਜੋ ਵੀ ਤੱਥ ਸਾਹਮਣੇ ਆਂਉਣਗੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Published by:Ashish Sharma
First published:

Tags: Faridkot