ਜੁੱਤਿਆਂ ਵਿੱਚ ਲੁਕਾ ਕੇ ਜੇਲ ਅੰਦਰ ਲਿਆਂਦੇ 2 ਮੋਬਾਇਲ ਫ਼ੋਨ, ਪੁਲਿਸ ਵੱਲੋਂ ਕਾਬੂ

News18 Punjab
Updated: December 25, 2018, 10:09 AM IST
share image
ਜੁੱਤਿਆਂ ਵਿੱਚ ਲੁਕਾ ਕੇ ਜੇਲ ਅੰਦਰ ਲਿਆਂਦੇ 2 ਮੋਬਾਇਲ ਫ਼ੋਨ, ਪੁਲਿਸ ਵੱਲੋਂ ਕਾਬੂ
ਜੁੱਤਿਆਂ ਵਿੱਚ ਲੁਕਾ ਕੇ ਜੇਲ ਅੰਦਰ ਲਿਆਂਦੇ 2 ਮੋਬਾਇਲ ਫ਼ੋਨ, ਪੁਲਿਸ ਵੱਲੋਂ ਕਾਬੂ

  • Share this:
  • Facebook share img
  • Twitter share img
  • Linkedin share img
 

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਅੱਜ ਪੁਲਿਸ ਦੀ ਮੁਸਤੈਦੀ ਦੌਰਾਨ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਇੱਕ ਕੈਦੀ ਨਾਲ ਮੁਲਾਕਾਤ ਕਰਨ ਆਏ ਇੱਕ ਸ਼ਖਸ ਰੋਹਿਤ ਕੁਮਾਰ ਦੀ ਜੇਲ ਵਿਭਾਗ ਨੇ ਰੋਕ ਕੇ ਤਲਾਸ਼ੀ ਲਈ ਤਾਂ ਕੁੱਝ ਨਹੀਂ ਮਿਲਿਆ ਪਰ ਜਦੋਂ ਉਸਦੇ ਲਿਆਂਦੇ ਨਵੇਂ ਜੁੱਤਿਆਂ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ 2 ਚਾਈਨੀਜ਼ ਮੋਬਾਇਲ ਪਏ ਹੋਏ ਸਨ ਜੋ ਉਹ ਕੈਦੀ ਨੂੰ ਦੇਣ ਜਾ ਰਿਹਾ ਸੀ। ਪੁਲਿਸ ਨੇ ਰੋਹਿਤ ਨੂੰ ਹਿਰਾਸਤ ਵਿੱਚ ਲੈ ਕੇ ਐਕਟ ਅਧੀਨ ਮਾਮਲਾ ਦਰਜ ਕਰ ਸੁਣਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨਜ਼ਰ ਵਿੱਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਆਇਆ ਹੈ। ਸਾਨੂੰ ਜੇਲ ਤੋਂ ਸੂਚਨਾ ਮਿਲੀ ਸੀ ਇੱਕ ਰੋਹਿਤ ਨਾਮ ਦਾ ਮੁਲਾਕਾਤੀ ਮੁਲਾਕਾਤ ਕਰਨ ਆਇਆ ਹੈ ਤੇ ਉਸਨੇ ਦੋ ਜੋੜੇ ਨਵੇਂ ਜੁੱਤੇ ਕੈਦੀ ਨੂੰ ਦੇਣੇ ਸੀ ਕੇ ਉਸੇ ਵਿੱਚ ਮੋਬਾਇਲ ਲੁਕਾ ਲਿਆ ਸੀ। ਜਿਸਨੂੰ ਫੜ ਲਿਆ ਗਿਆ ਹੈ ਤੇ ਉਸ ਤੇ ਕਾਰਵਾਈ ਕੀਤੀ ਜਾ ਰਹੀ ਹੈ।
First published: December 25, 2018, 10:09 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading