ਫਰੀਦਕੋਟ: ਸਲਮਾਨ ਖਾਨ ਇਸ ਘੋੜੇ ਨੂੰ ਖਰੀਦਣ ਲਈ ਕਰ ਚੁੱਕੇ ਹਨ 5 ਕਰੋੜ ਦੀ ਪੇਸ਼ਕਸ਼

ਫਰੀਦਕੋਟ: ਸਲਮਾਨ ਖਾਨ ਇਸ ਘੋੜੇ ਨੂੰ ਖਰੀਦਣ ਲਈ ਕਰ ਚੁੱਕੇ ਹਨ 5 ਕਰੋੜ ਦੀ ਪੇਸ਼ਕਸ਼
- news18-Punjabi
- Last Updated: February 20, 2021, 10:39 AM IST
ਫਰੀਦਕੋਟ ਵਿੱਚ ਇੱਕ ਚਾਰ ਰੋਜ਼ਾ ਹਾਰਸ ਸ਼ੋਅ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਭਰ ਦੇ ਘੋੜੇ ਪਾਲਕ ਅਤੇ ਘੋੜੇ ਪ੍ਰੇਮੀਆਂ ਨੇ ਹਿੱਸਾ ਲਿਆ। ਇਸ ਸ਼ੋਅ ਵਿਚ ਮਾਰਵਾੜੀ ਨਸਲ ਦੇ ਦੋ ਕਾਲੇ ਘੋੜਿਆਂ ਦੀ ਚਰਚਾ ਰਹੀ।ਇਹ ਦੋਵੇਂ ਘੋੜੇ ਖਿੱਚ ਦਾ ਕੇਂਦਰ ਸਨ। ਪਰਮਵੀਰ ਅਤੇ ਦੇਵਰਾਜ ਨਾਮ ਦੇ ਇਹ ਘੋੜੇ ਇਸ ਲਈ ਚਰਚਾ ਵਿਚ ਰਹੇ ਕਿਉਂਕਿ ਦੋਵਾਂ ਉਤੇ ਸਭ ਤੋਂ ਮਹਿੰਗੀ ਬੋਲੀ ਲੱਗ ਚੁੱਕੀ ਹੈ। ਪਰ ਘੋੜਿਆਂ ਦੇ ਮਾਲਕਾਂ ਨੇ ਵੇਚਣ ਤੋਂ ਇਨਕਾਰ ਕਰ ਦਿੱਤਾ।
ਇਸ ਵਿਚ ਸਭ ਤੋਂ ਜ਼ਿਆਦਾ ਚਰਚਾ 'ਪਰਮਵੀਰ' ਘੋੜੇ ਦੀ ਹੈ। ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਇਸ ਨੂੰ ਖਰੀਦਣ ਲਈ 5 ਕਰੋੜ ਦੀ ਪੇਸ਼ਕਸ਼ ਕੀਤੀ ਸੀ, ਇਸ ਦੇ ਬਾਵਜੂਦ ਇਸ ਦੇ ਮਾਲਕ ਸ਼ੇਖ ਮੁਹੰਮਦ ਨਦੀਮ ਨੇ ਵੇਚਣ ਤੋਂ ਇਨਕਾਰ ਕਰ ਦਿੱਤਾ।
'ਪਰਮਵੀਰ' ਘੋੜੇ ਦਾ ਮਾਲਕ ਗੁਜਰਾਤ ਦੇ ਅਹਿਮਦਾਬਾਦ ਦਾ ਰਹਿਣ ਵਾਲਾ ਸ਼ੇਖ ਮੁਹੰਮਦ ਨਦੀਮ ਹੈ। ਉਸ ਨੇ ਦੱਸਿਆ ਕਿ ਉਸ ਕੋਲ ਇੱਕ ਕਾਲਾ ਸ਼ਾਹ ਮਾਰਵਾੜੀ ਘੋੜਾ ਹੈ ਜਿਸਦਾ ਨਾਮ ਪਰਮਵੀਰ ਹੈ ਅਤੇ ਇਸ ਘੋੜੇ ਦੀ ਖੂਬਸੂਰਤੀ ਨੂੰ ਵੇਖਦਿਆਂ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਖਰੀਦਣ ਦੀ ਇੱਛਾ ਜਤਾਈ ਹੈ। ਜਿਸ ਵਿੱਚ ਸਲਮਾਨ ਖਾਨ ਵੀ ਹਨ। ਸਲਮਾਨ ਖਾਨ ਦੀ ਟੀਮ ਨੇ ਇਸ ਘੋੜੇ ਲਈ ਪੰਜ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ। ਪਰ ਉਸ ਨੇ ਕਿਹਾ ਕਿ ਸਾਡਾ ਇਸ ਵੇਲੇ ਵੇਚਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਰਮਵੀਰ ਦੇ ਦਾਦਾ ਤੇ ਦਾਦੀ, ਇਸ ਦੀ ਮਾਂ, ਸਭ ਚੈਂਪੀਅਨ ਹਨ, ਇਸੇ ਲਈ ਪਰਮਵੀਰ ਦੀ ਭਾਰੀ ਮੰਗ ਹੈ।
ਉਸੇ ਸਮੇਂ, ਇੱਕ ਹੋਰ ਘੋੜੇ ਨੇ ਵੀ ਇਸ ਪ੍ਰਦਰਸ਼ਨ ਵਿੱਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ, ਉਹ ਸੀ ਕਾਲਾ ਸ਼ਾਹ ਮਾਰਵਾੜੀ ਘੋੜਾ ਦੇਵਰਾਜ। ਇਸ ਦੇ ਮਾਲਕ ਸੰਨੀ ਗਿੱਲ ਨੇ ਦੱਸਿਆ ਕਿ ਦੇਵਰਾਜ ਦੇ ਪਹਿਲੇ ਪੰਜ ਬੱਚੇ ਇੰਡੀਆ ਚੈਂਪੀਅਨ ਬਣੇ ਹਨ।
ਉਨ੍ਹਾਂ ਕਿਹਾ ਕਿ ਦੇਵਰਾਜ ਨੂੰ ਖਰੀਦਣ ਲਈ ਬਹੁਤ ਸਾਰੇ ਘੋੜ ਪ੍ਰੇਮੀਆਂ ਨੇ ਇਸ ਨੂੰ ਖਾਲੀ ਚੈੱਕ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਇਸ ਨੂੰ ਵੇਚਣਾ ਨਹੀਂ ਚਾਹੁੰਦੇ। ਅਸੀਂ ਇਸ ਘੋੜੇ ਨੂੰ ਆਪਣੇ ਸ਼ੌਕ ਲਈ ਰੱਖਿਆ ਹੈ। ਉਨ੍ਹਾਂ ਕਿਹਾ ਕਿ ਘੋੜੇ ਪ੍ਰੇਮੀ ਸ਼ੇਖ ਮੁਹੰਮਦ ਨਦੀਮ ਨੇ ਇਸ ਨੂੰ ਖਰੀਦਣ ਲਈ 5 ਕਰੋੜ ਰੁਪਏ ਰੱਖੇ ਹਨ, ਪਰ ਅਸੀਂ ਇਸ ਨੂੰ ਨਹੀਂ ਵੇਚਾਂਗੇ।
ਇਸ ਵਿਚ ਸਭ ਤੋਂ ਜ਼ਿਆਦਾ ਚਰਚਾ 'ਪਰਮਵੀਰ' ਘੋੜੇ ਦੀ ਹੈ। ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਇਸ ਨੂੰ ਖਰੀਦਣ ਲਈ 5 ਕਰੋੜ ਦੀ ਪੇਸ਼ਕਸ਼ ਕੀਤੀ ਸੀ, ਇਸ ਦੇ ਬਾਵਜੂਦ ਇਸ ਦੇ ਮਾਲਕ ਸ਼ੇਖ ਮੁਹੰਮਦ ਨਦੀਮ ਨੇ ਵੇਚਣ ਤੋਂ ਇਨਕਾਰ ਕਰ ਦਿੱਤਾ।
'ਪਰਮਵੀਰ' ਘੋੜੇ ਦਾ ਮਾਲਕ ਗੁਜਰਾਤ ਦੇ ਅਹਿਮਦਾਬਾਦ ਦਾ ਰਹਿਣ ਵਾਲਾ ਸ਼ੇਖ ਮੁਹੰਮਦ ਨਦੀਮ ਹੈ। ਉਸ ਨੇ ਦੱਸਿਆ ਕਿ ਉਸ ਕੋਲ ਇੱਕ ਕਾਲਾ ਸ਼ਾਹ ਮਾਰਵਾੜੀ ਘੋੜਾ ਹੈ ਜਿਸਦਾ ਨਾਮ ਪਰਮਵੀਰ ਹੈ ਅਤੇ ਇਸ ਘੋੜੇ ਦੀ ਖੂਬਸੂਰਤੀ ਨੂੰ ਵੇਖਦਿਆਂ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਖਰੀਦਣ ਦੀ ਇੱਛਾ ਜਤਾਈ ਹੈ। ਜਿਸ ਵਿੱਚ ਸਲਮਾਨ ਖਾਨ ਵੀ ਹਨ।