Home /News /punjab /

ਫਰੀਦਕੋਟ: ਨਸ਼ਾ ਸਪਲਾਈ ਕਰਦੇ ਫੜੇ ਗਏ ਜੇਲ੍ਹ ਅਧਿਕਾਰੀ ਦੇ ਘਰੋਂ ਮਿਲੀ ਛੇ ਲੱਖ ਦੀ ਡਰੱਗ ਮਨੀ

ਫਰੀਦਕੋਟ: ਨਸ਼ਾ ਸਪਲਾਈ ਕਰਦੇ ਫੜੇ ਗਏ ਜੇਲ੍ਹ ਅਧਿਕਾਰੀ ਦੇ ਘਰੋਂ ਮਿਲੀ ਛੇ ਲੱਖ ਦੀ ਡਰੱਗ ਮਨੀ

 ਨਸ਼ਾ ਸਪਲਾਈ ਕਰਦੇ ਫੜੇ ਗਏ ਜੇਲ੍ਹ ਅਧਿਕਾਰੀ ਦੇ ਘਰੋਂ ਮਿਲੀ ਛੇ ਲੱਖ ਦੀ ਡਰੱਗ ਮਨੀ (ਫਾਇਲ ਫੋਟੋ)

ਨਸ਼ਾ ਸਪਲਾਈ ਕਰਦੇ ਫੜੇ ਗਏ ਜੇਲ੍ਹ ਅਧਿਕਾਰੀ ਦੇ ਘਰੋਂ ਮਿਲੀ ਛੇ ਲੱਖ ਦੀ ਡਰੱਗ ਮਨੀ (ਫਾਇਲ ਫੋਟੋ)

ਫਰੀਦਕੋਟ ਪੁਲਿਸ ਵੱਲੋਂ ਜੇਲ੍ਹ ਵਿਚ ਨਸ਼ੇ ਦੀ ਸਪਲਾਈ ਕਰਦੇ ਗ੍ਰਿਫ਼ਤਾਰ ਕੀਤੇ ਗਏ ਕੇਂਦਰੀ ਮਾਡਰਨ ਜੇਲ੍ਹ ਦੇ ਡਿਪਟੀ ਸੁਪਰਡੈਂਟ ਵਿਨੈ ਟਾਂਕ ਦੇ ਘਰੋਂ ਛੇ ਲੱਖ ਡਰੱਗ ਮਨੀ ਬਰਾਮਦ ਹੋਈ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਡਿਪਟੀ ਜੇਲ੍ਹ ਸੁਪਰਡੈਂਟ ਦੀ ਕਾਰ ਵਿੱਚੋਂ 70 ਹਜ਼ਾਰ ਰੁਪਏ ਨਗਦ ਅਤੇ ਤਿੰਨ ਨਵੇਂ ਮੋਬਾਈਲ ਫੋਨ ਮਿਲੇ ਹਨ।

ਹੋਰ ਪੜ੍ਹੋ ...
 • Share this:

  ਡਿਪਟੀ ਜੇਲ੍ਹ ਸੁਪਰਡੈਂਟ ਨੂੰ 70 ਗ੍ਰਾਮ ਸਮੈਕ ਜੇਲ੍ਹ ਵਿੱਚ ਕੈਦੀਆਂ ਨੂੰ ਦੇਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਮੁਖੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ ਕਿ ਡਿਪਟੀ ਜੇਲ੍ਹ ਸੁਪਰਡੈਂਟ ਨੂੰ ਹੈਰੋਇਨ ਕਿੱਥੋਂ ਮਿਲਦੀ ਸੀ ਅਤੇ ਉਹ ਅੱਗੇ ਕਿਹੜੇ ਕੈਦੀਆਂ ਨੂੰ ਇਹ ਸਪਲਾਈ ਕਰਦਾ ਸੀ।

  ਇਸੇ ਦਰਮਿਆਨ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਜੇਲ੍ਹ ਅਧਿਕਾਰੀ ਤੋਂ ਨਸ਼ਾ ਬਰਾਮਦ ਕਰਨ ਵਾਲੇ ਜੇਲ੍ਹ ਵਾਰਡਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਜਾਵੇਗਾ।

  ਦੱਸਣਯੋਗ ਹੈ ਕਿ ਜਦੋਂ ਜੇਲ੍ਹ ਦੇ ਵਾਰਡਨ ਨੇ ਇਸ ਅਧਿਕਾਰੀ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋਂ ਭੱਜ ਗਿਆ ਅਤੇ ਵਾਰਡਨ ਨਾਲ ਧੱਕਾ-ਮੁੱਕੀ ਵੀ ਕੀਤੀ। ਪੁਲਿਸ ਨੇ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਕੁੱਟਮਾਰ ਦੇ ਦੋਸ਼ਾਂ ਤਹਿਤ ਵੀ ਪਰਚਾ ਦਰਜ ਕੀਤਾ ਹੈ।
  Published by:Gurwinder Singh
  First published:

  Tags: Drug deaths in Punjab, Drug Mafia, Drug Overdose Death

  ਅਗਲੀ ਖਬਰ