ਫਰੀਦਕੋਟ: ਰਾਸ਼ਨ ਕਾਰਡਾਂ ਵਿਚੋਂ ਪਰਿਵਾਰਕ ਮੈਂਬਰਾਂ ਦੇ ਨਾਮ ਕੱਟੇ ਜਾਣ ਉਤੇ ਸਰਕਾਰ ਖਿਲਾਫ ਨਾਅਰੇਬਾਜ਼ੀ

- news18-Punjabi
- Last Updated: April 20, 2021, 12:35 PM IST
Naresh Sethi
ਫਰੀਦਕੋਟ ਜਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਗਰੀਬ ਪਰਿਵਾਰਾਂ ਨੇ ਸਸਤੇ ਰਾਸ਼ਨ ਵਾਲੇ ਕਾਰਡਾਂ ਵਿਚੋਂ ਬਹੁਤੇ ਪਰਿਵਾਰਕ ਮੈਂਬਰਾਂ ਦੇ ਨਾਮ ਕੱਟੇ ਜਾਣ ਉਤੇ ਰੋਸ ਜਾਹਿਰ ਕਰਦਿਆਂ ਜਿਥੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ, ਉਥੇ ਹੀ ਉਹਨਾਂ ਦੋਸ਼ ਲਗਾਏ ਕਿ ਪਿੰਡ ਸੱਤਾਧਾਰੀ ਆਗੂਆਂ ਨੇ ਕਥਿਤ ਸਾਜਬਾਜ ਹੋ ਕੇ ਗਰੀਬਾਂ ਦਾ ਰਾਸ਼ਨ ਕੱਟ ਕੇ ਅਜਿਹੇ ਨਵੇਂ ਕਾਰਡ ਧਾਰਕਾਂ ਨੂੰ ਰਾਸ਼ਨ ਦਿੱਤਾ ਹੈ ਜੋ ਜਮੀਨਾਂ ਵਾਲੇ ਹਨ।
ਪਿੰਡ ਵਾਸੀਆਂ ਨੇ ਜਿਥੇ ਕੱਟਿਆ ਰਾਸ਼ਨ ਤੁਰਤ ਵੰਡੇ ਜਾਣ ਦੀ ਮੰਗ ਕੀਤੀ, ਉਥੇ ਹੀ ਵਿਭਾਗੀ ਅਧਿਕਾਰੀਆਂ ਨੇ ਰਾਸ਼ਨ ਕਾਰਡਾਂ ਵਿਚੋਂ ਮੈਂਬਰਾਂ ਦੇ ਨਾਮ ਕੱਟੇ ਜਾਣ ਲਈ ਕਾਰਡ ਧਾਰਕਾਂ ਨੂੰ ਹੀ ਜਿੰਮੇਵਾਰ ਦੱਸਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਬੀਤੇ ਕੁਝ ਸਮੇਂ ਤੋਂ ਸਸਤਾ ਮਿਲਣ ਵਾਲਾ ਅਨਾਜ ਨਹੀਂ ਮਿਲ ਰਿਹਾ, ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਈ ਪਰਿਵਾਰਾਂ ਦੇ 2-2 ਅਤੇ ਕਈ ਪਰਿਵਾਰਾਂ ਦੇ ਚਾਰ ਚਾਰ ਮੈਂਬਰਾਂ ਦਾ ਰਾਸ਼ਨ ਕੱਟ ਕੇ ਵੰਡਿਆ ਜਾ ਰਿਹਾ। ਉਹਨਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਮਿਲਣ ਵਾਲੀ ਮਦਦ ਉਹਨਾਂ ਤੱਕ ਪੂਰੀ ਪਹੁੰਚਾਈ ਜਾਵੇ। ਇਸ ਮੌਕੇ ਗੱਲਬਾਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਦਿਹਾਤੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੱਤਾਧਾਰੀ ਆਗੂਆ ਦੀ ਕਥਿਤ ਸ਼ਹਿ ਉਤੇ ਗਰੀਬ ਪਰਿਵਾਰਾਂ ਨੂੰ ਮਿਲਣ ਵਾਲਾ ਰਾਸ਼ਨ ਕੱਟਿਆ ਜਾ ਰਿਹਾ। ਉਹਨਾਂ ਕਿਹਾ ਕਿ 2017 ਤੋਂ ਬਾਅਦ ਹੀ ਇਹ ਸਮਸਿਆ ਆਉਣ ਲੱਗੀ ਹੈ ਅਤੇ ਗਰੀਬ ਪਰਿਵਾਰਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ।
ਉਹਨਾਂ ਕਿਹਾ ਕਿ ਪਿੰਡ ਕੋਟਸੁਖੀਆ ਵਿਚ ਸੱਤਾਧਾਰੀ ਆਗੂਆਂ ਦੀ ਕਥਿਤ ਸ਼ਹਿ ਉਤੇ ਪਿੰਡ ਦੇ ਗਰੀਬ ਪਰਿਵਾਰਾਂ ਦੇ ਕਾਰਡਾਂ ਵਿਚੋਂ ਰਾਸ਼ਨ ਕੱਟ ਕੇ ਅਜਿਹੇ ਨਵੇਂ ਬਣੇ ਕਾਰਡ ਧਾਰਕਾਂ ਨੂੰ ਰਾਸ਼ਨ ਵੰਡਿਆ ਗਿਆ ਜੋ ਖੁਦ ਜਮੀਨ ਦੇ ਮਾਲਕ ਹਨ ਅਤੇ ਜਨਰਲ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਉਹਨਾਂ ਮੰਗ ਕੀਤੀ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਗਰੀਬ ਪਰਿਵਾਰਾਂ ਨੂੰ ਉਹਨਾਂ ਬਣਦਾ ਹੱਕ ਮਿਲਣਾ ਚਾਹੀਦਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਸੰਨੀ ਗਡਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਰਾਸ਼ਨ ਕੱਟਿਆ ਗਿਆ ਹੈ, ਉਹ ਕਾਰਡਾਂ ਦੀ ਸਹੀ ਵੈਰੀਫੀਕੇਸ਼ਨ ਨਾ ਹੋਣ ਕਾਰਨ ਕੱਟਿਆ ਗਿਆ ਹੈ।ਉਹਨਾ ਕਿਹਾ ਕਿ ਵਿਭਾਗ ਵੱਲੋਂ 2017 ਵਿਚ ਅਤੇ ਉਸ ਤੋਂ ਬਾਅਦ ਵਿਚ ਵੀ ਕਾਰਡਾਂ ਦੀ ਵੈਰੀਫੀਕੇਸ਼ਨ ਲਈ ਲੋਕਾ ਨੂੰ ਫਾਰਮ ਵੰਡੇ ਗਏ ਸਨ ਜਿਨ੍ਹਾਂ ਵਿਚੋਂ ਬਹੁਤੇ ਲੋਕਾ ਨੇ ਜਾਂ ਤਾਂ ਜਾਣਕਾਰੀ ਅਧੂਰੀ ਭਰੀ ਜਾਂ ਡੁਪਲੀਕੇਟ ਫਾਰਮ ਵਰਤੇ ਅਤੇ ਕਈਆਂ ਦੇ ਫਾਰਮ ਤਾਂ ਉਹਨਾ ਨੂੰ ਵਾਪਸ ਮਿਲੇ ਹੀ ਨਹੀਂ।
ਇਸੇ ਲਈ ਸਹੀ ਵੈਰੀਫੀਕੇਸ਼ਨ ਨਾ ਹੋਣ ਦੇ ਚਲਦੇ ਰਾਸ਼ਨ ਕਾਰਡਾਂ ਵਿਚੋਂ ਨਾਮ ਕੱਟੇ ਗਏ। ਉਹਨਾ ਕਿਹਾ ਕਿ ਜਿਨ੍ਹਾਂ ਨੂੰ ਇਸ ਦੀ ਸਮੱਸਿਆ ਆਈ ਹੈ, ਉਹ ਆਪਣੇ ਫਾਰਮਾਂ ਭਰ ਕੇ ਅਤੇ ਸਦਤਾਵੇਜ਼ ਲਗਾ ਕੇ ਜਮ੍ਹਾਂ ਕਰਵਾ ਦੇਣ, ਅਸੀਂ ਉਹਨਾਂ ਦਾ ਰਾਸ਼ਨ ਚਾਲੂ ਕਰਵਾ ਦੇਵਾਂਗੇ।
ਫਰੀਦਕੋਟ ਜਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਗਰੀਬ ਪਰਿਵਾਰਾਂ ਨੇ ਸਸਤੇ ਰਾਸ਼ਨ ਵਾਲੇ ਕਾਰਡਾਂ ਵਿਚੋਂ ਬਹੁਤੇ ਪਰਿਵਾਰਕ ਮੈਂਬਰਾਂ ਦੇ ਨਾਮ ਕੱਟੇ ਜਾਣ ਉਤੇ ਰੋਸ ਜਾਹਿਰ ਕਰਦਿਆਂ ਜਿਥੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ, ਉਥੇ ਹੀ ਉਹਨਾਂ ਦੋਸ਼ ਲਗਾਏ ਕਿ ਪਿੰਡ ਸੱਤਾਧਾਰੀ ਆਗੂਆਂ ਨੇ ਕਥਿਤ ਸਾਜਬਾਜ ਹੋ ਕੇ ਗਰੀਬਾਂ ਦਾ ਰਾਸ਼ਨ ਕੱਟ ਕੇ ਅਜਿਹੇ ਨਵੇਂ ਕਾਰਡ ਧਾਰਕਾਂ ਨੂੰ ਰਾਸ਼ਨ ਦਿੱਤਾ ਹੈ ਜੋ ਜਮੀਨਾਂ ਵਾਲੇ ਹਨ।
ਪਿੰਡ ਵਾਸੀਆਂ ਨੇ ਜਿਥੇ ਕੱਟਿਆ ਰਾਸ਼ਨ ਤੁਰਤ ਵੰਡੇ ਜਾਣ ਦੀ ਮੰਗ ਕੀਤੀ, ਉਥੇ ਹੀ ਵਿਭਾਗੀ ਅਧਿਕਾਰੀਆਂ ਨੇ ਰਾਸ਼ਨ ਕਾਰਡਾਂ ਵਿਚੋਂ ਮੈਂਬਰਾਂ ਦੇ ਨਾਮ ਕੱਟੇ ਜਾਣ ਲਈ ਕਾਰਡ ਧਾਰਕਾਂ ਨੂੰ ਹੀ ਜਿੰਮੇਵਾਰ ਦੱਸਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਬੀਤੇ ਕੁਝ ਸਮੇਂ ਤੋਂ ਸਸਤਾ ਮਿਲਣ ਵਾਲਾ ਅਨਾਜ ਨਹੀਂ ਮਿਲ ਰਿਹਾ, ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਈ ਪਰਿਵਾਰਾਂ ਦੇ 2-2 ਅਤੇ ਕਈ ਪਰਿਵਾਰਾਂ ਦੇ ਚਾਰ ਚਾਰ ਮੈਂਬਰਾਂ ਦਾ ਰਾਸ਼ਨ ਕੱਟ ਕੇ ਵੰਡਿਆ ਜਾ ਰਿਹਾ। ਉਹਨਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਮਿਲਣ ਵਾਲੀ ਮਦਦ ਉਹਨਾਂ ਤੱਕ ਪੂਰੀ ਪਹੁੰਚਾਈ ਜਾਵੇ।