ਫਰੀਦਕੋਟ: ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਤ, ਘਟਨਾ CCTV 'ਚ ਕੈਦ

News18 Punjabi | News18 Punjab
Updated: May 16, 2021, 6:30 PM IST
share image
ਫਰੀਦਕੋਟ: ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਤ, ਘਟਨਾ CCTV 'ਚ ਕੈਦ
ਫਰੀਦਕੋਟ: ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਤ, ਘਟਨਾ CCTV 'ਚ ਕੈਦ

  • Share this:
  • Facebook share img
  • Twitter share img
  • Linkedin share img
Naresh Sethi

ਕੱਲ੍ਹ ਦੇਰ ਸ਼ਾਮ ਫਰੀਦਕੋਟ ਦੇ ਭੋਲੂਵਾਲਾ ਰੋਡ ਉਤੇ ਬਣੀ ਸੀਮੈਂਟ ਫੈਕਟਰੀ ਦੇ ਸਾਹਮਣੇ ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ਵਿਚ ਦੋਵੇਂ ਬਾਇਕ ਸਵਾਰਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਇਸ ਘਟਨਾ ਵਿਚ ਇੱਕ ਬਾਇਕ ਉਤੇ ਬੈਠਾ ਛੋਟਾ ਬੱਚਾ ਵਾਲ ਵਾਲ ਬਚ ਗਿਆ। ਹਾਦਸੇ ਦੀ ਘਟਨਾ ਨਜ਼ਦੀਕੀ ਫੈਕਟਰੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ।

ਫਿਲਹਾਲ ਪੁਲਿਸ ਵੱਲੋਂ 174 ਦੀ ਕਾਰਵਾਈ ਕਰਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰੀਹਾ ਹੈ। ਉੱਥੇ ਹੀ ਪਿੰਡ ਭੋਲੂਵਾਲਾ ਬੀੜ ਦੇ ਸੀਨਿਅਰ ਕਾਂਗਰਸੀ ਆਗੂ ਜਗਸੀਰ ਸਿੰਘ ਨੇ ਦੋਸ਼ ਲਾਏ ਕੇ ਘਟਨਾ ਵਾਲੀ ਜਗ੍ਹਾ ਉਤੇ ਬਣੀ ਸੀਮੈਂਟ ਫੈਕਟਰੀ ਕਾਰਨ ਕਈ ਹਾਦਸੇ ਵਾਪਰੇ ਹਨ ਕਿਉਕਿ ਇਸ ਫੈਕਟਰੀ ਦਾ ਮਟੀਰੀਅਲ ਸੜਕ ਉਤੇ ਖਿਲਰਿਆ ਰਹਿੰਦਾ ਹੈ ਜਿਸ ਕਾਰਨ ਦੋ ਪਹੀਆ ਵਾਹਨ ਆਮ ਹੀ ਸਲਿੱਪ ਕਰ ਕੇ ਡਿੱਗ ਪੈਂਦੇ ਹਨ।

ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜਗਦੀਪ ਸਿੰਘ ਜੋ ਕੇ ਲੈਬ ਟਕਨੀਸ਼ੀਅਨ ਦਾ ਕੰਮ ਕਰਦਾ ਸੀ, ਉਹ ਆਪਣੀ ਪਤਨੀ ਨੂੰ ਪਿੰਡ ਛੱਡ ਕੇ ਵਾਪਿਸ ਸ਼ਹਿਰ ਜ਼ਾ ਰਿਹਾ ਸੀ ਤਾਂ ਸਾਹਮਣੇ ਤੋਂ ਆਏ ਰਹੇ ਬਾਇਕ ਨਾਲ ਇਸ ਦੀ ਭਿਆਨਕ ਟੱਕਰ ਹੋ ਗਈ ਜਿਸ ਵਿਚ ਦੋਵੇਂ ਬਾਇਕ ਸਵਾਰ ਜਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਥੇ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਉਥੇ ਹੀ ਹਾਦਸੇ ਤੋਂ ਬਾਅਦ ਪਿੰਡ ਦੇ ਕਾਂਗਰਸੀ ਆਗੂ ਵੱਲੋਂ ਇਸ ਘਟਨਾ ਦਾ ਕਾਰਨ ਇਕ ਸੀਮੈਂਟ ਫੈਕਟਰੀ ਨੂੰ ਦੱਸਦੇ ਹੋਏ ਕਿਹਾ ਕਿ ਸੀਮੈਂਟ ਫੈਕਟਰੀ ਦਾ ਰਾਅ ਮਟੀਰੀਅਲ ਰੇਤਾ, ਬਜ਼ਰੀ ਆਦਿ ਸੜਕ ਉਤੇ ਹੀ ਖਿਲਰੇ ਰਹਿਦੇ ਹਨ ਅਤੇ ਇਸ ਤੋਂ ਇਲਾਵਾ ਇਸ ਵਿਚ ਪਾਣੀ ਦੀ ਸਪਲਾਈ ਲਈ ਬਣੀ ਟੈਂਕੀ ਵੀ ਸੜਕ ਦੇ ਬਿਲਕੁਲ ਕਿਨਾਰੇ ਬਣੀ ਹੋਣ ਕਰਕੇ ਇਥੇ ਰਸਤਾ ਕਾਫੀ ਤੰਗ ਹੋ ਜਾਂਦਾ ਹੈ ਜਿਸ ਕਾਰਨ ਖਿਲਰੀ ਬਜ਼ਰੀ ਤੋਂ ਦੋ ਪਹੀਆ ਵਾਹਨ ਅਕਸਰ ਹੀ ਤਿਲਕ ਕੇ ਹਾਦਸੇ ਹੁੰਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਫੈਕਟਰੀ ਮਾਲਿਕ ਤੁਰਤ ਇਹ ਪਾਣੀ ਦੀ ਡਿੱਗੀ ਬੰਦ ਕਰਵਾਉਣ ਤੇ ਰਸਤੇ ਵਿਚ ਖਿਲਰੇ ਬਜ਼ਰੀ ਆਦਿ ਦੇ ਚਲਦੇ ਹੋ ਰਹੇ ਹਾਦਸਿਆਂ ਸਬੰਧੀ ਇਨ੍ਹਾਂ ਖਿਲਾਫ ਕਾਰਵਾਈ ਹੋਵੇ ਅਤੇ ਮ੍ਰਿਤਕਾ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
Published by: Gurwinder Singh
First published: May 16, 2021, 6:00 PM IST
ਹੋਰ ਪੜ੍ਹੋ
ਅਗਲੀ ਖ਼ਬਰ