ਫਿਰੋਜ਼ਪੁਰ : ਆੜਤੀਏ ਤੋਂ ਤੰਗ ਆਕੇ ਕਿਸਾਨ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

News18 Punjabi | News18 Punjab
Updated: January 25, 2020, 3:10 PM IST
share image
ਫਿਰੋਜ਼ਪੁਰ : ਆੜਤੀਏ ਤੋਂ ਤੰਗ ਆਕੇ ਕਿਸਾਨ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਫਿਰੋਜ਼ਪੁਰ : ਆੜਤੀਏ ਤੋਂ ਤੰਗ ਆਕੇ ਕਿਸਾਨ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਕਸਬਾ ਮਲਾਵਾਲਾ ਵਿੱਚ ਆੜਤੀਏ ਤੋਂ ਤੰਗ ਆਕੇ ਕਿਸਾਨ ਨੇ ਨਹਿਰ 'ਚ ਛਾਲ ਮਾਰ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਦੇ ਕਪੜੇ, ਸੁਸਾਈਡ ਨੋਟ, ਮੋਟਰਸਾਈਕਲ ਤੇ ਹੋਰ ਸਮਾਨ ਨਹਿਰ ਦੇ ਕੋਲ ਪਏ ਮਿਲੇ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • Share this:
  • Facebook share img
  • Twitter share img
  • Linkedin share img
ਫਿਰੋਜ਼ਪੁਰ ਦੇ ਕਸਬਾ ਮਲਾਵਾਲਾ ਵਿੱਚ ਆੜਤੀਏ ਤੋਂ ਤੰਗ ਆਕੇ ਕਿਸਾਨ ਨੇ ਨਹਿਰ 'ਚ ਛਾਲ ਮਾਰ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਦੇ ਕਪੜੇ, ਸੁਸਾਈਡ ਨੋਟ, ਮੋਟਰਸਾਈਕਲ ਤੇ ਹੋਰ ਸਮਾਨ ਨਹਿਰ ਦੇ ਕੋਲ ਪਏ ਮਿਲੇ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਆੜਤੀਏ ਦੇ ਕਰਜੇ ਤੋਂ ਤੰਗ ਪਰੇਸ਼ਾਨ ਆ ਕੇ  ਇਕ ਕਿਸਾਨ ਨੇ  ਨਹਿਰ ਵਿੱਚ ਛਾਲ ਮਾਰ ਲਈ। ਮ੍ਰਿਤਕ ਦੀ ਪਹਿਚਾਣ  ਕਸ਼ਮੀਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਵਸਤੀ ਪਾਲ ਸਿੰਘ ਦਾਖਲੀ ਮਾਣੋਚਾਹਲ  ਥਾਣਾ ਮੱਲਾਵਾਲਾ ਵੱਜੋ ਹੋਈ ਹੈ। ਮੌਕੇ ਤੇ ਪਹੁੰਚੀ ਪੱਤਰਕਾਰਾਂ ਦੀ ਟੀਮ ਨੂੰ ਕਿਸਾਨ ਦੇ ਬੇਟੇ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਦਾ  ਆੜ੍ਹਤੀਏ ਨਾਲ ਪੈਸੇ ਦੇ ਲੈਣ-ਦੇਣ ਨਾਲ ਕੋਰਟ ਵਿੱਚ ਕੇਸ ਚੱਲਦਾ ਸੀ। ਪਰ ਆੜਤੀਆ ਪੁਲਿਸ ਨਾਲ ਮਿਲਕੇ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ। ਉਹ ਮੇਰੇ ਪਿਉ ਨੂੰ ਘਰੋਂ ਚੁਕ ਕੇ ਲਿਜਾਣ ਦੀਆਂ ਧਮਕੀਆਂ ਵੀ ਦਿੰਦਾ ਸੀ, ਜਿਸ ਕਰਕੇ ਮੇਰਾ ਪਿਉ ਤੰਗ ਪਰੇਸਾਨ ਰਹਿੰਦਾ ਸੀ। ਅੱਜ ਮੇਰਾ ਬਾਪੂ ਘਰੋਂ ਗੁਰੂਦੁਆਰਾ ਸਾਹਿਬ ਜਾਣ ਦੀ ਗੱਲ ਕਹਿ ਆ ਗਏ। ਪਰ ਜਦੋਂ ਉਹ ਕਾਫ਼ੀ ਦੇਰ ਵਾਪਿਸ ਨਾ ਆਏ ਤਾਂ ਅਸੀ ਉਹਨਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।


ਸਾਨੂੰ ਸਾਡੇ ਖੇਤਾਂ ਵਿੱਚ ਕੰਮ ਕਰਨ ਵਾਲੀ ਲੇਬਰ ਨੇ ਦੱਸਿਆ ਕਿ ਤੁਹਾਡਾ ਮੋਟਰ-ਸਾਈਕਲ  ਗੁਰਦਿੱਤੀ ਵਾਲਾ ਹੈੱਡ ਤੇ ਰਾਜਸਥਾਨ ਫਿਡਰ ਦੇ ਕੰਡੇ ਉਤੇ ਖੜਾ ਹੈ। ਅਸੀਂ ਮੌਕੇ ਤੇ ਪਹੁੰਚੇ ਤਾਂ ਨਹਿਰ ਦੇ ਕੰਡੇ ਤੋਂ ਸਾਡਾ ਮੋਟਰ ਸਇਕਲ ਤੇ ਮੇਰੇ ਪਿਉ ਦੇ ਕੱਪੜੇ, ਹੈੱਡ ਦੇ ਕੋਲ ਨਹਿਰ ਦੀ ਪਟੜੀ ਤੇ ਪਏ ਸੀ। ਅਸੀ ਇਸ ਦੀ ਪੁਲਿਸ ਨੂੰ ਇਤਲਾਹ ਦਿੱਤੀ ਤਾਂ  ਮੱਲਾਂ ਵਾਲਾ ਥਾਣਾ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਅਪਣੀ ਪੁਲਿਸ ਪਾਰਟੀ ਨਾਲ ਮੌਕੇ ਉਤੇ ਪਹੁੰਚ ਗਏ। ਜਦੋਂ ਉਨ੍ਹਾਂ ਨੇ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਜੇਬ ਵਿੱਚੋਂ ਇਕ ਸੁਸਾਇਡ ਨੋਟ ਵੀ ਨਿਕਲਿਆ ਜੋ ਪੁਲਿਸ ਨੇ ਕਬਜ਼ੇ ਵਿੱਚ ਲੇਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 
First published: January 25, 2020
ਹੋਰ ਪੜ੍ਹੋ
ਅਗਲੀ ਖ਼ਬਰ