Home /News /punjab /

ਹਮਲੇ ਵਿਚ ਜ਼ਖਮੀ ਹੋਏ ਕਿਸਾਨ ਵੱਲੋਂ ਮੁੜ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਦੋਸ਼

ਹਮਲੇ ਵਿਚ ਜ਼ਖਮੀ ਹੋਏ ਕਿਸਾਨ ਵੱਲੋਂ ਮੁੜ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਦੋਸ਼

ਹਮਲੇ ਵਿਚ ਜ਼ਖਮੀ ਹੋਏ ਕਿਸਾਨ ਨੂੰ ਮੁੜ ਜਾਨੋਂ ਮਾਰਨ ਦੀਆਂ ਧਮਕੀਆਂ, ਐਸਪੀ ਨੂੰ ਸ਼ਿਕਾਇਤ

ਹਮਲੇ ਵਿਚ ਜ਼ਖਮੀ ਹੋਏ ਕਿਸਾਨ ਨੂੰ ਮੁੜ ਜਾਨੋਂ ਮਾਰਨ ਦੀਆਂ ਧਮਕੀਆਂ, ਐਸਪੀ ਨੂੰ ਸ਼ਿਕਾਇਤ

 • Share this:
  ਸਿਧਾਰਥ ਅਰੋੜਾ

  ਤਰਨਤਾਰਨ: ਕਾਤਲਾਨਾ ਹਮਲੇ ਵਿਚ ਜ਼ਖਮੀ ਹੋਏ ਕਿਸਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਉਪਰ ਜਾਨਲੇਵਾ ਹਮਲਾ ਕਰਨ ਵਾਲੇ ਉਸ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਦਰਅਸਲ, ਤਰਨਤਾਰਨ ਦੇ ਪਿੰਡ ਚੱਕਵਾਲੀ ਵਿਚ ਰਹਿਣ ਵਾਲਾ ਕਿਸਾਨ ਗੁਰਸੇਵਕ ਸਿੰਘ ਦਾ ਜ਼ਮੀਨੀ ਝਗੜਾ ਸੀ ਅਤੇ ਇਸ ਦੇ ਚੱਲਦਿਆਂ ਉਸ ਦੇ ਘਰਦੇ ਨੇੜੇ ਰਹਿਣ ਵਾਲੇ ਕੁਝ ਲੋਕਾਂ ਨੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਸੀ।

  ਗੁਰਸੇਵਕ ਸਿੰਘ ਨੂੰ ਅਧਮਰੀ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ 3 ਮਹੀਨੇ ਬਾਅਦ ਉਹ ਹਸਪਤਾਲੋਂ ਘਰ ਪਰਤਿਆ। ਉਸ ਦੇ ਮੁਤਾਬਿਕ ਮੁਲਜ਼ਮ ਹੁਣ ਦੁਬਾਰਾ ਉਸ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

  ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਕਾਤਲਾਨਾ ਹਮਲੇ ਦੇ ਦੋਸ਼ ਵਿਚ ਪਰਚਾ ਤਾਂ ਦਰਜ ਕਰ ਲਿਆ ਪਰ ਗ੍ਰਿਫਤਾਰੀ ਨਹੀਂ ਹੋਈ ਹੈ। ਗੁਰਸੇਵਕ ਸਿੰਘ ਨੇ ਇਸ ਬਾਬਤ ਤਰਨਤਾਰਨ ਦੇ ਐਸਪੀ ਇਨਵੈਸਟੀਗੇਸ਼ਨ ਨੂੰ ਦਰਖ਼ਾਸਤ ਵੀ ਦਿੱਤੀ ਹੈ।

  ਕਿਸਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੱਟ ਦਾ ਝਗੜਾ ਹੋਇਆ ਸੀ ਜਿਸ ਵਿੱਚ ਕੁਝ ਲੋਕਾਂ ਨੇ ਮੈਨੂੰ ਅਤੇ ਮੇਰੇ ਪਿਤਾ ਬੋਹੜ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਗੰਭੀਰ ਸੱਟਾਂ ਲਾਈਆਂ ਸਨ ਜਿਸ ਵਿੱਚ ਮੈਨੂੰ ਇਕ ਕੰਨ ਤੋਂ ਸੁਣਨਾ ਵੀ ਬੰਦ ਹੋ ਗਿਆ ਹੈ ਅਤੇ ਦੋਸ਼ੀ ਸ਼ਰੇਆਮ ਬਾਹਰ ਘੁੰਮ ਰਹੇ ਹਨ ਅਤੇ ਦੁਬਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

  ਗੁਰਸੇਵਕ ਸਿੰਘ ਨੇ ਦੱਸਿਆ ਕਿ ਇਕ ਦੋਸ਼ੀ ਨੂੰ ਪੁਲਿਸ ਨੇ ਫੜਿਆ ਵੀ ਪਰ ਰਾਜਨੀਤਿਕ ਦਬਾਅ ਕਾਰਨ ਰਸਤੇ ਵਿੱਚ ਹੀ ਛੱਡ ਦਿੱਤਾ। ਕਿਸਾਨ ਗੁਰਸੇਵਕ ਸਿੰਘ ਨੇ ਕਿਹਾ ਹੁਣ ਇਹ ਮਾਮਲਾ ਤਰਨਤਾਰਨ ਦੇ ਐਸਪੀ ਇਨਵੈਸਟੀਗੇਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਸ਼ਿਕਾਇਤ ਦਿੱਤੀ ਗਈ ਹੈ।

  ਕਿਸਾਨ ਬਾਡਰ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਭੂਰਾਕੋਨਾ ਨੇ ਕਿਹਾ ਕਿਸਾਨ ਬੂਟਾ ਸਿੰਘ ਅਤੇ ਗੁਰਸੇਵਕ ਸਿੰਘ ਉਤੇ ਜਾਨਲੇਵਾ ਹਮਲਾ ਹੋਇਆ ਸੀ ਜਿਸ ਵਿੱਚ ਗੁਰਸੇਵਕ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ। ਪੁਲਿਸ ਨੇ ਕਈ ਨੌਜਵਾਨਾਂ ਉਤੇ ਮਾਮਲਾ ਦਰਜ ਕੀਤਾ ਸੀ ਪਰ ਗ੍ਰਿਫ਼ਤਾਰ ਨਹੀਂ ਕੀਤਾ।

  ਗੁਰਸੇਵਕ ਸਿੰਘ ਅਤੇ ਬੂਟਾ ਸਿੰਘ ਨੂੰ ਕਈ ਵਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਹਨ। ਪ੍ਰਧਾਨ ਸੁਰਜੀਤ ਸਿੰਘ ਭੂਰਾਕੋਨਾ ਨੇ ਕਿਹਾ ਜਿਵੇਂ ਪਹਿਲੀਆਂ ਸਰਕਾਰਾਂ ਪੁਲਿਸ ਪ੍ਰਸ਼ਾਸਨ ਫਤੇ ਦਬਾਅ ਪਾਉਂਦੀਆਂ ਸਨ, ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਕੰਮ ਨਾ ਕੀਤਾ ਜਾਵੇ ਅਤੇ ਪੁਲਿਸ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ।
  Published by:Gurwinder Singh
  First published:

  Tags: Farmer, Farmers Protest, Punjab farmers

  ਅਗਲੀ ਖਬਰ