Home /News /punjab /

ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇ ਰਾਜੇਵਾਲ, ਕਿਸਾਨ ਲਈ ਇੱਕ ਕਰੋੜ ਮੁਆਵਜ਼ੇ ਦੀ ਕੀਤੀ ਮੰਗ

ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇ ਰਾਜੇਵਾਲ, ਕਿਸਾਨ ਲਈ ਇੱਕ ਕਰੋੜ ਮੁਆਵਜ਼ੇ ਦੀ ਕੀਤੀ ਮੰਗ

ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇ ਰਾਜੇਵਾਲ, ਕਿਸਾਨਾਂ ਲਈ ਇੱਕ ਕਰੋੜ ਮੁਆਵਜ਼ੇ ਦੀ ਕੀਤੀ ਮੰਗ

ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇ ਰਾਜੇਵਾਲ, ਕਿਸਾਨਾਂ ਲਈ ਇੱਕ ਕਰੋੜ ਮੁਆਵਜ਼ੇ ਦੀ ਕੀਤੀ ਮੰਗ

Farmer suicide in Punjab-ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਲਈ ਕੀਤੀ ਇਕ ਕਰੋੜ ਮੁਆਵਜੇ ਦੀ ਮੰਗ ਅਤੇ ਕਿਸਾਨਾਂ ਨੂੰ ਕੀਤੀ ਅਪੀਲ ਖੁਦਖੁਸ਼ੀ ਕਰਨਾ ਕੋਈ ਮਸਲੇ ਹੱਲ ਨਹੀਂ-ਬਲਵੀਰ ਸਿੰਘ ਰਾਜੇਵਾਲ

  • Share this:

    ਮਾਨਸਾ : ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਮਾਨਸਾ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਮੀਟਿੰਗ ਕੀਤੀ। ਰਾਜੇਵਾਲ ਨੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਲਈ ਮੁਆਵਜ਼ੇ ਵੱਜੋਂ ਇੱਕ ਕਰੋੜ ਦੀ ਮੰਗ ਕੀਤੀ।  ਰਾਜੇਵਾਲ ਨੇ ਕਿਸਨਾ ਨੂੰ ਖੁਦਕੁਸ਼ੀ ਨਾ ਕਰਨ ਦੀ  ਅਪੀਲ ਕੀਤੀ ਅਤੇ ਕਿਹਾ ਕਿ ਇਹ ਕੋਈ ਮਸਲੇ ਦਾ ਹੱਲ ਨਹੀਂ ਹੈ।

    ਸੰਯੂਕਤ ਸਮਾਜ ਮੋਰਚੇ ਦੇ ਆਗੂ ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਫ਼ਸਲ ਦਾ ਘੱਟ ਝਾੜ ਹੋਣਾ ਇਕ ਕੁਦਰਤੀ ਆਫ਼ਤ ਹੈ, ਉੱਥੇ ਹੀ ਪਹਿਲਾਂ ਕਿਸਾਨਾਂ ਨੂੰ ਨਰਮੇ ਨੂੰ ਗੁਲਾਬੀ ਸੁੰਡੀ ਕਰਕੇ ਬਹੁਤ ਵੱਡਾ ਘਾਟਾ ਪਿਆ।  ਕਿਸਾਨਾਂ ਨੂੰ ਇਹਨਾਂ ਨੁਕਸਾਨਾਂ ਕਾਰਨ ਖੁਦਕੁਸ਼ੀਆ ਸੁਰੂ ਹੋ ਗਈਆਂ। ਓਥੇ ਹੀ ਜਿਨਾ ਪਰਿਵਾਰਾਂ ਦੇ ਮੈਂਬਰ ਖੁਦਕੁਸ਼ੀ ਕਰ ਗਏ ਸਨ। ਉਹਨਾਂ ਪਰਿਵਾਰਾਂ ਕੋਲ ਜਾਕੇ ਹਮਦਰਦੀ ਜਤਾਵਾਗੇ ਅਤੇ ਓਹਨਾ ਕਿਹਾ ਕਿ ਖੁਦਕੁਸ਼ੀ ਕਰਨਾ ਕੋਈ ਮਸਲੇ ਦਾ ਹੱਲ ਨਹੀਂ ਸਗੋ ਖੁਦਖੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਉਸਦੇ ਪਿੱਛੋਂ ਰੁਲ ਜਾਂਦੇ ਹਨ।  ਅਸੀਂ ਅੱਜ ਓਹਨਾ ਪਰਿਵਾਰਾਂ ਨੂੰ ਮਿਲਾਗੇ ਅਤੇ ਅਤੇ ਓਹਨਾ ਪਰਿਵਾਰਾਂ ਨੂੰ ਜਾਗਰੁਕ ਕਰਾਂਗੇ ਕਿ ਅਸੀ ਉਹਨਾ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੰਦੇ , ਸਗੋਂ ਉਹਨਾਂ ਨੂੰ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਮੌਤ ਕਿਸੇ ਮਸਲੇ ਦਾ ਹੱਲ ਨਹੀਂ।

    ਕਿਸਾਨ ਆਗੂ ਨੇ ਕਿਹਾ ਕਿ ਇਸ ਗੱਲ ਦੀ ਚਿੰਤਾ ਹੈ ਕਿ ਹਲੇ 83 ਲੱਖ ਟਨ ਕਣਕ ਦੀ ਖਰੀਦ ਹੋਈ ਹੈ। ਸੀਜ਼ਨ ਖ਼ਤਮ ਹੋ ਗਿਆ।  ਸਾਡਾ ਟੀਚਾ ਸੀ 135 ਲੱਖ ਟਨ ਸੀ ਪਰ ਇਹ ਬਹੁਤ ਵੱਡਾ ਨੁਕਸਾਨ ਹੋ ਗਿਆ। ਉਹਨਾਂ ਕਿਹਾ ਕਿ ਸਰਕਾਰ ਨੂੰ ਸਾਡੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

    Published by:Sukhwinder Singh
    First published:

    Tags: Farmer suicide