ਮਨੋਜ ਰਾਠੀ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਸ਼ਨੀਵਾਰ ਨੂੰ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਨੇ ਆਪਣੀ ਸਿਆਸੀ ਪਾਰਟੀ ਦਾ ਐਲਾਨ ਕੀਤਾ।
ਗੁਰਨਾਮ ਚੜੂਨੀ ਨੇ ਨਵੀਂ ਪਾਰਟੀ ਦਾ ਨਾਮ 'ਸੰਯੁਕਤ ਸੰਘਰਸ਼ ਪਾਰਟੀ' ਰੱਖਿਆ ਹੈ। ਹਾਲਾਂਕਿ ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਪੰਜਾਬ 'ਚ ਖੁਦ ਚੋਣ ਨਹੀਂ ਲੜਨਗੇ।
ਮੀਡੀਆ ਰਿਪੋਰਟਾਂ ਅਨੁਸਾਰ ਆਪਣੇ ਮਿਸ਼ਨ ਪੰਜਾਬ 2022 ਤਹਿਤ ਚੜੂਨੀ ਚਾਹੁੰਦੇ ਹਨ ਕਿ ਕਿਸਾਨ, ਮਜ਼ਦੂਰ, ਵਪਾਰੀ ਅਤੇ ਆਮ ਲੋਕ ਰਵਾਇਤੀ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਹਟਾਉਣ ਲਈ ਚੋਣ ਲੜਨ।
ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਦੌਰਾਨ ਚੜੂਨੀ ਨੇ ਕਿਹਾ ਸੀ, "ਮੈਂ ਪੰਜਾਬ ਤੋਂ ਚੋਣ ਨਹੀਂ ਲੜਾਂਗਾ, ਪਰ ਇਨ੍ਹਾਂ ਚੋਣਾਂ ਲਈ ਆਪਣੀ ਪਾਰਟੀ ਦਾ ਉਮੀਦਵਾਰ ਖੜ੍ਹਾ ਕਰਾਂਗਾ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 2022, Assembly Elections 2022, Farmers Protest, Kisan andolan, Punjab Assembly election 2022, Punjab Assembly Polls 2022, Punjab Election 2022, Punjab farmers