ਹਠੀ ਰਾਜਾ ਰਾਜ ਵੀ ਗਵਾਉਂਦੈ ਤੇ ਪਰਿਵਾਰ ਵੀ, ਇਹੀ BJP ਨਾਲ ਹੋਣੈ, ਰਾਜ ਵੀ ਜਾਵੇਗਾ ਤੇ ਗੱਲ ਵੀ ਮੰਨਣਗੇ: ਚੜੂਨੀ

News18 Punjabi | News18 Punjab
Updated: June 14, 2021, 4:33 PM IST
share image
ਹਠੀ ਰਾਜਾ ਰਾਜ ਵੀ ਗਵਾਉਂਦੈ ਤੇ ਪਰਿਵਾਰ ਵੀ, ਇਹੀ BJP ਨਾਲ ਹੋਣੈ, ਰਾਜ ਵੀ ਜਾਵੇਗਾ ਤੇ ਗੱਲ ਵੀ ਮੰਨਣਗੇ: ਚੜੂਨੀ
ਹਠੀ ਰਾਜਾ ਰਾਜ ਵੀ ਗਵਾਉਂਦੈ ਤੇ ਪਰਿਵਾਰ ਵੀ, ਇਹੀ BJP ਨਾਲ ਹੋਣੀ ਹੈ, ਰਾਜ ਵੀ ਜਾਵੇਗਾ ਤੇ ਗੱਲ ਵੀ ਮੰਨਣਗੇ: ਚੜੂਨੀ

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ ਪੁੱਜੇ ਹਰਿਆਣਾ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਸਰਕਾਰ ਉਤੇ ਤਿੱਖਾ ਸ਼ਬਦੀ ਹੱਲਾ ਬੋਲਿਆ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਖੁਦਾ ਤੇ ਖੁਦੀ ਦਾ ਵੈਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੰਕਾਰ ਵਿਚ ਹੈ ਤੇ ਹਠੀ ਰਾਜਾ ਰਾਜ ਵੀ ਗਵਾਉਂਦਾ ਹੈ ਤੇ ਪਰਿਵਾਰ ਵੀ।

ਇਹੀ ਭਾਜਪਾ ਨਾਲ ਹੋਣੀ ਹੈ। ਇਨ੍ਹਾਂ ਦਾ ਰਾਜ ਵੀ ਜਾਵੇਗਾ ਤੇ ਗੱਲ ਵੀ ਮੰਨਣਗੇ। ਉਨ੍ਹਾਂ ਕਿਹਾ ਕਿ ਬੀਜੇਪੀ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ ਸ਼ੁਰੂ ਹੋਣ ਦੇ ਛੇ ਮਹੀਨੇ ਬਾਅਦ ਆਪਣੀ ਹਾਲਤ ਵੇਖੇ, ਕਿ ਉਹ ਕਿਥੇ ਆ ਡਿੱਗੀ ਹੈ।

ਉਨ੍ਹਾਂ ਕਿਹਾ ਕਿ ਅੰਦੋਲਨ ਅੱਗੇ ਵਧ ਰਿਹਾ ਤੇ ਪੂਰੇ ਦੇਸ਼ ਵਿਚ ਫੈਲ ਰਿਹਾ ਹੈ ਜਦ ਕਿ ਬੇਜੇਪੀ ਦਾ ਗ੍ਰਾਫ ਥੱਲੇ ਡਿੱਗ ਰਿਹਾ ਹੈ।
Published by: Gurwinder Singh
First published: June 14, 2021, 4:31 PM IST
ਹੋਰ ਪੜ੍ਹੋ
ਅਗਲੀ ਖ਼ਬਰ