ਪੱਛਮੀ ਬੰਗਾਲ 'ਚ ਭਾਜਪਾ ਦੇ 'ਹਸ਼ਰ' ਤੋਂ ਕਿਸਾਨ ਆਗੂ ਬਾਗੋਬਾਗ, ਕਿਹਾ- ਹੁਣ ਵੀ ਕਾਨੂੰਨ ਵਾਪਸ ਲੈ ਲਵੇ...

News18 Punjabi | News18 Punjab
Updated: May 2, 2021, 1:07 PM IST
share image
ਪੱਛਮੀ ਬੰਗਾਲ 'ਚ ਭਾਜਪਾ ਦੇ 'ਹਸ਼ਰ' ਤੋਂ ਕਿਸਾਨ ਆਗੂ ਬਾਗੋਬਾਗ, ਕਿਹਾ- ਹੁਣ ਵੀ ਕਾਨੂੰਨ ਵਾਪਸ ਲੈ ਲਵੇ...
ਪੱਛਮੀ ਬੰਗਾਲ 'ਚ ਭਾਜਪਾ ਦੇ 'ਹਸ਼ਰ' ਤੋਂ ਕਿਸਾਨ ਆਗੂ ਬਾਗੋਬਾਗ, ਕਿਹਾ- ਹੁਣ ਵੀ ਕਾਨੂੰਨ ਵਾਪਸ ਲੈ ਲਵੇ... (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
West Bengal Election Results: ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਮੁੜ ਸੱਤਾ ਵਿਚ ਆਉਂਦੀ ਨਜ਼ਰ ਆ ਰਹੀ ਹੈ। ਰੁਝਾਨਾਂ ਵਿਚ ਤ੍ਰਿਣਮੂਲ ਕਾਂਗਰਸ 200 ਸੀਟਾਂ ਉਤੇ ਅੱਗੇ ਹੈ ਜਦ ਕਿ ਭਾਜਪਾ 100 ਦੇ ਅੰਕੜੇ ਦੇ ਨੇੜੇ ਰਹਿੰਦੀ ਜਾਪ ਰਹੀ ਹੈ।

ਇਨ੍ਹਾਂ ਰੋਝਾਨਾਂ ਤੋਂ ਬਾਅਦ ਖੇਤੀ ਕਾਨੂੰਨਾਂ ਖਿਲਾਫ ਮੋਰਚਾ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਬਾਗੋਬਾਗ ਹਨ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ ਤੇ ਹੁਣ ਖੇਤੀ ਕਾਨੂੰਨ ਰੱਦ ਕਰਨ ਦੀ ਤਿਆਰੀ ਕਰੇ।

ਦੱਸ ਦਈਏ ਕਿ ਪੱਛਮੀ ਬੰਗਾਲ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਲਈ ਕਿਸਾਨ ਆਗੂਆਂ ਨੇ ਮੋਰਚੇ ਸੰਭਾਲੇ ਸਨ ਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਭਾਜਪਾ ਨੂੰ ਵੋਟਾਂ ਨਾ ਦੇਣ। ਇਸ ਲਈ ਕਿਸਾਨ ਆਗੂ ਰਕੇਸ਼ ਟਕੈਤ, ਬਲਬੀਰ ਸਿੰਘ ਰਾਜੇਵਾਲ ਸਣੇ ਵੱਡੀ ਗਿਣਤੀ ਕਿਸਾਨ ਆਗੂ ਬੰਗਾਲ ਵਿਚ ਭਾਜਪਾ ਖਿਲਾਫ ਪ੍ਰਚਾਰ ਲਈ ਗਏ ਸਨ।
ਹੁਣ ਮਮਤਾ ਦੀ ਸੱਤਾ ਵਿਚ ਵਾਪਸੀ ਦੇ ਬਣੇ ਆਸਾਰ ਤੋਂ ਬਾਅਦ ਕਿਸਾਨ ਆਗੂ ਸਰਵਨ ਪੰਧੇਰ ਨੇ ਕਿਹਾ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਨੇ ਭਾਜਪਾ ਨੂੰ ਨਕਾਰਿਆ ਹੈ ਤੇ ਹੁਣ ਕੇਂਦਰ ਨੂੰ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ। ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਭਾਜਪਾ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ। ਭਾਜਪਾ ਨੂੰ ਨਬਜ਼ ਪਛਾਣ ਕੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।

ਦੱਸ ਦਈਏ ਕਿ ਸ਼ੁਰੂ ਵਿਚ ਬੀਜੇਪੀ ਸਖਤ ਟੱਕਰ ਦੇ ਰਹੀ ਹੈ ਪਰ ਹੌਲੀ ਹੌਲੀ ਮਮਤਾ ਦੀ ਟੀਐਮਸੀ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ। ਇਸ ਵਾਰ ਖੱਬੇ ਪੱਖੀਆਂ ਤੇ ਕਾਂਗਰਸ ਦੇ ਗੱਠਜੋੜ ਨੂੰ ਸਿਰਫ 2 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।

ਦੱਸ ਦਈਏ ਕਿ ਪੱਛਮੀ ਬੰਗਾਲ ਵਿਚ 8 ਪੜਾਵਾਂ ਵਿੱਚ 294 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਈਆਂ ਸਨ।ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਇਆ ਸੀ। ਉਸ ਤੋਂ ਬਾਅਦ 1, 6, 10, 17, 22 ਤੇ 26 ਅਪ੍ਰੈਲ ਨੂੰ ਵੋਟ ਪਈਆਂ ਸਨ। ਅੱਜ 2 ਮਈ ਨੂੰ ਵੋਟਾਂ ਦੀ ਗਿਣਤੀ ਜਾਰੀ ਹੈ।

ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਮੁੜ ਸੱਤਾ ਵਿਚ ਆਉਂਦੀ ਨਜ਼ਰ ਆ ਰਹੀ ਹੈ। ਰੁਝਾਨਾਂ ਵਿਚ ਤ੍ਰਿਣਮੂਲ ਕਾਂਗਰਸ 200 ਸੀਟਾਂ ਉਤੇ ਅੱਗੇ ਹੈ ਜਦ ਕਿ ਭਾਜਪਾ 100 ਦੇ ਅੰਕੜੇ ਦੇ ਨੇੜੇ ਰਹਿੰਦੀ ਜਾਪ ਰਹੀ ਹੈ।
Published by: Gurwinder Singh
First published: May 2, 2021, 11:55 AM IST
ਹੋਰ ਪੜ੍ਹੋ
ਅਗਲੀ ਖ਼ਬਰ