ਕਿਸਾਨਾਂ ਵੱਲੋਂ ਦਿੱਲੀ ਨੂੰ ਮੁੜ ਘੇਰਨ ਦੀ ਰਣਨੀਤੀ, ਟਰੈਕਟਰ-ਟਰਾਲੀਆਂ ਤਿਆਰ ਰੱਖਣ ਦਾ ਸੱਦਾ...

News18 Punjabi | News18 Punjab
Updated: March 28, 2021, 3:54 PM IST
share image
ਕਿਸਾਨਾਂ ਵੱਲੋਂ ਦਿੱਲੀ ਨੂੰ ਮੁੜ ਘੇਰਨ ਦੀ ਰਣਨੀਤੀ, ਟਰੈਕਟਰ-ਟਰਾਲੀਆਂ ਤਿਆਰ ਰੱਖਣ ਦਾ ਸੱਦਾ...
ਕਿਸਾਨਾਂ ਵਲੋਂ ਦਿੱਲੀ ਨੂੰ ਮੁੜ ਘੇਰਨ ਦੀ ਰਣਨੀਤੀ, ਟਰੈਕਟਰ-ਟਰਾਲੀਆਂ ਤਿਆਰ ਰੱਖਣ ਦਾ ਸੱਦਾ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਵੱਲੋਂ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੀ ਤਿਆਰੀ ਕਰ ਲਈ ਹੈ। ਕਿਸੇ ਸਮੇਂ ਵੀ ਦਿੱਲੀ ਨੂੰ ਘੇਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਕਿਸਾਨ ਆਗੂਆਂ ਨੇ ਟਰੈਕਟਰ-ਟਰਾਲੀਆਂ ਤਿਆਰ-ਬਰ-ਤਿਆਰ ਰੱਖਣ ਦਾ ਸੁਨੇਹਾ ਦਿੱਤਾ ਹੈ।

ਕਿਸਾਨ ਆਗੂ ਕੁਲਵੰਤ ਸਿੰਘ ਨੇ ਕਿਹਾ ਹੈ ਕਿ 5 ਅਪਰੈਲ ਤੱਕ ਕੋਈ ਸਖਤ ਸੁਨੇਹਾ ਆ ਸਕਦਾ ਹੈ। ਦਿੱਲੀ ਘੇਰੀ ਜਾ ਸਕਦੀ ਹੈ। ਇਸ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਹੈ ਕਿ ਅਜੇ ਪੰਜਾਬ ਦੇ ਕਿਸਾਨਾਂ ਨੇ ਇਸ ਬਾਰੇ ਰਣਨੀਤੀ ਤੈਅ ਕੀਤੀ ਹੈ ਤੇ ਛੇਤੀ ਹੀ ਇਸ ਨੂੰ ਸੰਯੁਕਤ ਮੋਰਚੇ ਦੀ ਸਹਿਮਤੀ ਮਿਲ ਸਕਦੀ ਹੈ। ਜਿਸ ਤੋਂ ਬਾਅਦ ਐਲਾਨ ਕੀਤਾ ਜਾ ਸਕਦਾ ਹੈ।

ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਕਿਸਾਨ ਆਗੂਆਂ ਵੱਲੋਂ ਰਨਨੀਤੀ ਬਦਲਣ ਦੇ ਸੰਕੇਤ ਦਿੱਤੇ ਜਾ ਰਹੇ ਹਨ। ਕਿਸਾਨ ਆਗੂ ਲ਼ੱਖਾ ਸਿਧਾਣਾ ਨੂੰ ਵੀ ਫਿਰ ਆਪਣੇ ਨਾਲ ਤੋਰਨ ਬਾਰੇ ਵਿਚਾਰਾਂ ਕਰ ਰਹੇ ਹਨ। ਕੁਝ ਦਿਨ ਪਹਿਲਾਂ ਸੰਯੁਕਤ ਮੋਰਚੇ ਦੇ ਕੁਝ ਆਗੂਆਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਇਸ ਬਾਰੇ ਵਿਚਾਰ ਕਰ ਰਹੇ ਹਨ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸੰਭਾਵਨਾ ਹੈ ਕਿ ਅਗਲੇ ਦਿਨਾਂ ’ਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 30 ਮਾਰਚ ਨੂੰ ਬੁਲਾਈ ਜਾਵੇਗੀ ਜਦਕਿ 6-7 ਅਪਰੈਲ ਨੂੰ ਜਥੇਬੰਦੀਆਂ ਵੱਲੋਂ ਵੱਡੇ ਐਕਸ਼ਨ ਦੀ ਤਿਆਰੀ ਵੀ ਕੀਤੀ ਜਾਵੇਗੀ। ਹੁਣ ਤੈਅ ਹੈ ਕਿ ਕਿਸਾਨ ਆਰ-ਪਾਰ ਦੀ ਲੜਾਈ ਦਾ ਸੱਦਾ ਦੇਣ ਦੀ ਤਿਆਰੀ ਕਰ ਰਹੇ ਹਨ।

ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਪੌਣੇ 6 ਮਹੀਨਿਆਂ ਦੇ ਵੱਧ ਸਮੇਂ ਤੋਂ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ਵਿਆਪੀ ਬੰਦ ਦੇ ਸੱਦੇ ਨੂੰ ਮੁਲਕ ਭਰ ’ਚ ਮਿਲੇ ਸਮਰਥਨ ਤੋਂ ਬਾਅਦ ਹਾਕਮ ਭਾਰਤੀ ਜਨਤਾ ਪਾਰਟੀ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਤੇ ਪੂੰਜੀਪਤੀਆਂ ਦੀ ਤਰਫ਼ਦਾਰੀ ਛੱਡ ਕੇ ਤੁਰੰਤ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।
Published by: Gurwinder Singh
First published: March 28, 2021, 3:52 PM IST
ਹੋਰ ਪੜ੍ਹੋ
ਅਗਲੀ ਖ਼ਬਰ