Home /News /punjab /

ਖੇਤੀ ਬਿਲ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ 36 ਪਿੰਡਾਂ 'ਚ ਨਾਕਾਬੰਦੀ

ਖੇਤੀ ਬਿਲ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ 36 ਪਿੰਡਾਂ 'ਚ ਨਾਕਾਬੰਦੀ

ਖੇਤੀ ਬਿਲ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ 36 ਪਿੰਡਾਂ 'ਚ ਨਾਕਾਬੰਦੀ

ਖੇਤੀ ਬਿਲ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ 36 ਪਿੰਡਾਂ 'ਚ ਨਾਕਾਬੰਦੀ

ਔਰਤਾਂ ਨੇ ਵੀ ਉਤਸ਼ਾਹ ਨਾਲ ਲਿਆ ਸੰਘਰਸ਼ 'ਚ ਹਿੱਸਾ

  • Share this:
ਰਵੀ ਆਜ਼ਾਦ

ਕੇਂਦਰੀ ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਕੀਤੇ ਐਲਾਨ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਅਕਾਲੀ-ਭਾਜਪਾ ਆਗੂਆਂ ਨੂੰ ਪਿੰਡਾਂ 'ਚ ਵੜਨ ਤੋਂ ਰੋਕਣ ਲਈ ਇਲਾਕੇ ਦੇ ਕਰੀਬ 36 ਪਿੰਡਾਂ 'ਚ ਨਾਕਾਬੰਦੀ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕਰਦਿਆਂ ਕੇੰਦਰ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ।

ਕਿਸਾਨ ਆਗੂ ਹਰਜਿੰਦਰ ਸਿੰਘ ਘਰਾਚੋਂ, ਮਨਜੀਤ ਸਿੰਘ ਘਰਾਚੋਂ ਸਮੇਤ ਜਿਲ੍ਹਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰਾਂ ਨੇ ਕਿਸਾਨ ਵਰਗ ਦੀ ਕਦੇ ਵੀ ਸਾਰ ਨਹੀਂ ਲਈ ਜਿਸ ਕਰਕੇ ਦੇਸ ਦਾ ਕਿਸਾਨ ਆਰਥਿਕ ਤੌਰ 'ਤੇ ਪਛੜਦਾ ਜਾ ਰਿਹਾ ਹੈ। ਇਸ ਲਈ ਸੱਤਾਧਾਰੀ ਨੁਮਾਇੰਦਿਆਂ ਖਿਲਾਫ਼ ਰੋਸ ਜਤਾਉਂਦੇ ਹੋਏ 'ਪਿੰਡਾਂ ਵਿੱਚ ਕੋਈ ਦਾਖਲਾ ਨਹੀਂ' ਦੇ ਲਿਖਤੀ ਬੈਨਰ ਪਿੰਡਾਂ ਦੇ ਮੁੱਖ ਰਸਤਿਆਂ ‘ਤੇ ਲਟਕਾ ਕੇ ਜਥੇਬੰਦੀ ਵੱਲੋਂ ਜਨਤਕ ਨਾਕਾਬੰਦੀ ਕਰਕੇ ਬਾਕੀ ਰਸਤਿਆਂ ‘ਤੇ ਪਹਿਰਾਦਾਰੀ ਕੀਤੀ ਜਾ ਰਹੀ ਹੈ।

ਆਗੂਆਂ ਨੇ ਕਿਹਾ ਕਿ ਇਸ ਦੌਰਾਨ ਪਿੰਡਾਂ 'ਚ ਆਉਣ ਵਾਲੇ ਅਕਾਲੀ ਅਤੇ ਭਾਜਪਾਈ ਲੀਡਰਾਂ ਨੂੰ ਕਿਸਾਨ ਸਵਾਲ ਕਰਨਗੇ ਕਿ ਕਿਸਾਨ ਵਿਰੋਧੀ ਬਿਲਾਂ 'ਤੇ ਉਨ੍ਹਾਂ ਨੇ ਚੁੱਪੀ ਧਾਰਨ ਕਿਉਂ ਕੀਤੀ ਹੋਈ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਨਾਕਾਬੰਦੀ ਦੇ ਅੱਜ ਪਹਿਲੇ ਦਿਨ ਸੰਘਰਸ਼ 'ਚ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਕਿਸਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਗੱਗੜਪੁਰ, ਬਘੇਲ ਸਿੰਘ, ਰਘਵੀਰ ਸਿੰਘ, ਬਚਨ ਸਿੰਘ, ਗੁਰਮੁੱਖ ਸਿੰਘ, ਬਲਵਿੰਦਰ ਸਿੰਘ, ਭਿੰਦਰ ਸਿੰਘ ਘੁਮਾਣ, ਤਰਨਜੀਤ ਸਿੰਘ, ਗੁਲਜਾਰ ਸਿੰਘ, ਸੰਦੀਪ ਘੁਮਾਣ, ਹਰਜੀਤ ਸਿੰਘ, ਨਰਿੰਦਰ ਨੰਦੀ, ਮੇਜਰ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।
Published by:Ashish Sharma
First published:

Tags: Farmers, Protest, Sangrur

ਅਗਲੀ ਖਬਰ