Home /News /punjab /

ਬਠਿੰਡਾ : ਆਰਥਿਕ ਤੰਗੀ ਤੋਂ ਦੁਖੀ ਕਿਸਾਨ ਨੇ ਘਰ 'ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਬਠਿੰਡਾ : ਆਰਥਿਕ ਤੰਗੀ ਤੋਂ ਦੁਖੀ ਕਿਸਾਨ ਨੇ ਘਰ 'ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਮ੍ਰਿਤਕ ਦੀ ਫਾਈਲ ਫੋਟੋ

ਮ੍ਰਿਤਕ ਦੀ ਫਾਈਲ ਫੋਟੋ

  • Share this:
ਬਠਿੰਡਾ- ਜੋਧਪੁਰ ਪਾਖਰ ਦੇ ਕਿਸਨ ਵੱਲੋ ਆਰਥਿਕ ਤੰਗੀ ਕਾਰਨ ਘਰ ਚ ਫਾਹਾ ਲੈ ਕੇ ਕੀਤੀ ਖੁਦਕੁਸੀ ਕਰ ਲਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਪਿੰਡ ਜੋਧਪੁਰ ਪਾਖਰ ਦੇ ਕਿਸਾਨ ਜੁਗਵਿੰਦਰ ਸਿੰਘ ਪੁੱਤਰ ਜੀਤ ਸਿੰਘ (45) ਵਜੋਂ ਹੋਈ ਹੈ। ਉਹ ਆਪਣੇ ਪਿੱਛੇ  ਇਕ ਲੜਕੀ 16 ਸਾਲ, ਇਕ ਲੜਕਾ 13 ਸਾਲ ਤੇ ਪਿਛੇ ਪਤਨੀ ਨੂੰ ਛੱਡ ਗਿਆ ਹੈ।

ਰੇਸਮ ਸਿੰਘ ਯਾਤਰੀ ਬਲਵਿੰਦਰ ਸਿੰਘ ਜੋਧਪੁਰ ਕਪੂਰ ਸਿੰਘ ਸਰਪੰਚ  ਜਸਵੀਰ ਸਿੰਘ ਪੰਚ ਆਦਿ ਨੇ ਦੱਸਿਆ ਕੇ  ਜੁਗਵਿੰਦਰ ਸਿੰਘ ਦੇ ਉਪਰ  ਲੱਗਭੱਗ 11 ਲੱਖ ਦਾ  ਕਰਜਾ ਸੀ, ਜੋ ਸਰਕਾਰੀ ਗੈਰ ਸਰਕਾਰੀ ਹੈ। ਉਸ ਕੋਲ ਦੋ ਏਕੜ ਜਮੀਨ ਹੈ ਜਿਸ ਚੋ ਡੇਢ ਏਕੜ ਗਹਿਣੇ ਪਈ ਹੈ।  ਇਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਅੱਜ ਦਿਨ ਵੇਲੇ  ਜੁਗਵਿੰਦਰ ਸਿੰਘ ਨੇ ਆਪਣੇ ਘਰ ਅੰਦਰ  ਸਿਰ ਵਾਲੇ ਪਰਨੇ ਨਾਲ ਕਮਰੇ ਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।  ਆਗੂਆ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਦਾ ਸਮੁੱਚਾ ਕਰਜਾ ਮਾਫ ਕੀਤਾ ਜਾਵੇ ਤੇ ਇੱਕ ਪਰਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
Published by:Ashish Sharma
First published:

Tags: Bathinda, Farmer suicide, Suicide

ਅਗਲੀ ਖਬਰ