Home /News /punjab /

ਡੀਏਪੀ ਖਾਦ ਲੈਣ ਲਈ ਕਿਸਾਨਾਂ ਨੂੰ ਹੋਣਾ ਪੈ ਰਿਹੈ ਖੱਜਲ ਖੁਆਰ 

ਡੀਏਪੀ ਖਾਦ ਲੈਣ ਲਈ ਕਿਸਾਨਾਂ ਨੂੰ ਹੋਣਾ ਪੈ ਰਿਹੈ ਖੱਜਲ ਖੁਆਰ 

  • Share this:

ASHPHAQ DHUDDY

ਝੋਨੇ ਦੀ ਕਟਾਈ ਤੋਂ ਬਾਅਦ ਜਿੱਥੇ ਕਣਕ ਦੀ ਬਿਜਾਈ ਜ਼ੋਰਾਂ ਉਤੇ ਹੈ, ਉਥੇ ਹੀ ਕਿਸਾਨਾਂ ਨੂੰ ਡੀਏਪੀ ਖਾਦ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ।

ਡੀਏਪੀ ਖਾਦ ਦੀ ਪੂਰਤੀ ਲਈ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਹ ਹਾਲਾਤ ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦੇ ਹਨ ਜਿੱਥੇ ਕਿਸਾਨ ਡੀਏਪੀ ਖਾਦ ਲਈ ਜੱਦੋ ਜਹਿਦ ਕਰਦੇ ਹੋਏ ਨਜ਼ਰ ਆ ਰਹੇ ਹਨ।

ਸਵੇਰ ਤੋਂ ਹੀ ਕਿਸਾਨ ਡੀਏਪੀ ਖਾਦ ਲੈਣ ਲਈ ਲੰਬੀਆਂ ਲੰਬੀਆਂ ਲਾਈਨਾਂ ਵਿਚ ਖੜ੍ਹੇ ਹੋਏ ਹਨ ਪਰ ਅਜੇ ਤਕ ਇਨ੍ਹਾਂ ਕਿਸਾਨਾਂ ਨੂੰ ਡੀਏਪੀ ਖਾਦ ਨਹੀਂ ਮਿਲੀ। ਇਕ ਕਿਸਾਨ ਨੂੰ ਡੀਏਪੀ ਖਾਦ ਦੀ ਦੋ ਘੰਟਿਆਂ ਦੀ ਪਰਚੀ ਹੀ ਮਿਲ ਰਹੀ ਹੈ ਜਿਸ ਦਾ ਕਿਸਾਨਾਂ ਨੂੰ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਇਸ ਮੌਕੇ ਪਿੰਡ ਧੂਲਕੋਟ ਦੇ ਕਿਸਾਨ ਨੇ ਦੱਸਿਆ ਕਿ ਉਹ ਸਵੇਰੇ ਚਾਰ ਵਜੇ ਤੋਂ ਆ ਕੇ ਲਾਈਨ ਵਿੱਚ ਲੱਗਿਆ ਹੋਇਆ ਹੈ ਪਰ ਅਜੇ ਤੱਕ ਉਸ ਨੂੰ ਡੀਏਪੀ ਖਾਦ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਆਂ ਪਰਚੀਆਂ ਕੱਟੀਆਂ ਗਈਆਂ ਹਨ, ਨਾ ਤਾਂ ਉਨ੍ਹਾਂ ਨੂੰ ਖਾਦ ਮਿਲ ਰਹੀ ਹੈ ਤੇ ਨਾ ਹੀ ਕਿਸੇ ਹੋਰ ਨੂੰ, ਇੱਥੇ ਬਹੁਤ ਬੁਰਾ ਹਾਲ ਹੈ। ਉਨ੍ਹਾਂ ਇਸ ਸਭ ਦੇ ਲਈ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਜਿਨ੍ਹਾਂ ਨੇ ਖਾਦ ਦੇ ਪ੍ਰਬੰਧ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਇਕ ਹੋਰ ਕਿਸਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰੇ ਹੀ ਕਿਸਾਨ ਸਵੇਰੇ ਕਰੀਬ ਚਾਰ ਵਜੇ ਤੋਂ ਆ ਕੇ ਲਾਈਨਾਂ ਵਿੱਚ ਲੱਗੇ ਹੋਏ ਹਨ। ਭੁੱਖੇ ਤਿਹਾਏ ਲਾਈਨਾਂ ਵਿੱਚ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਖਾਦ ਮੁਕਤਸਰ ਪਹੁੰਚ ਰਹੀ ਹੈ ਤੇ ਉਹ ਇਨ੍ਹਾਂ ਆੜ੍ਹਤੀਆਂ ਕੋਲ ਨਹੀਂ ਸਿੱਧੀ ਸੁਸਾਇਟੀਆਂ ਦੇ ਵਿੱਚ ਹੀ ਜਾ ਰਹੀ ਹੈ ਪ੍ਰੰਤੂ ਕਿਸਾਨਾਂ ਨੂੰ ਮੰਡੀਆਂ ਵਿੱਚ ਆੜ੍ਹਤੀਆਂ ਕੋਲ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਮੌਕੇ ਉਤੇ ਪਹੁੰਚ ਕੇ ਵਿਗੜੀ ਹੋਈ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

Published by:Gurwinder Singh
First published:

Tags: Farmer, Farmers Protest, Punjab farmers