Home /News /punjab /

ਖੇਤਾਂ ਵਿਚਕਾਰ ਲੱਗੇ ਕੂੜੇ ਦੇ ਢੇਰਾਂ ਕਾਰਨ ਕਿਸਾਨ ਪਰੇਸ਼ਾਨ, ਝੋਨੇ ਦੀ ਫ਼ਸਲ ਦਾ ਹੋ ਰਿਹੈ ਨੁਕਸਾਨ

ਖੇਤਾਂ ਵਿਚਕਾਰ ਲੱਗੇ ਕੂੜੇ ਦੇ ਢੇਰਾਂ ਕਾਰਨ ਕਿਸਾਨ ਪਰੇਸ਼ਾਨ, ਝੋਨੇ ਦੀ ਫ਼ਸਲ ਦਾ ਹੋ ਰਿਹੈ ਨੁਕਸਾਨ

ਖੇਤਾਂ ਵਿਚਕਾਰ ਲੱਗੇ ਕੂੜੇ ਦੇ ਢੇਰਾਂ ਕਾਰਨ ਕਿਸਾਨ ਪਰੇਸ਼ਾਨ, ਝੋਨੇ ਦੀ ਫ਼ਸਲ ਦਾ ਹੋ ਰਿਹੈ ਨੁਕਸਾਨ

ਖੇਤਾਂ ਵਿਚਕਾਰ ਲੱਗੇ ਕੂੜੇ ਦੇ ਢੇਰਾਂ ਕਾਰਨ ਕਿਸਾਨ ਪਰੇਸ਼ਾਨ, ਝੋਨੇ ਦੀ ਫ਼ਸਲ ਦਾ ਹੋ ਰਿਹੈ ਨੁਕਸਾਨ

ਡੰਪ 'ਚੋਂ ਨਿਕਲ ਰਿਹਾ ਗੰਦਾ ਪਾਣੀ ਝੋਨੇ ਦੀ ਫ਼ਸਲ ਨੂੰ ਕਰ ਰਿਹਾ ਹੈ ਖਰਾਬ

 • Share this:
  ਅਸ਼ਫਾਕ ਢੁੱਡੀ

  ਸ੍ਰੀ ਮੁਕਤਸਰ ਸਾਹਿਬ - ਕਿਸਾਨ ਪਹਿਲਾਂ ਕੁਦਰਤੀ ਕਰੋਪੀ ਦਾ ਸਾਹਮਣਾ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਆਪਣੇ ਖੇਤਾਂ ਦੇ ਵਿਚਕਾਰ ਨਗਰ ਕੌਂਸਲ ਵੱਲੋਂ ਬਨਾਏ ਕੂੜੇ ਦੇ ਡੰਪ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਤੁਸੀਂ ਵੇਖ ਸਕਦੇ ਹੋ ਕਿ ਨਗਰ ਕੌਂਸਲ ਵੱਲੋਂ ਇੱਕ ਡੰਪ ਬਣਾਇਆ ਗਿਆ ਹੈ ਜਿਸ ਵਿੱਚ ਪੂਰੇ ਸ਼ਹਿਰ ਦਾ ਕੂੜਾ ਸੁੱਟਿਆ ਜਾਂਦਾ ਹੈ ਪਰ ਇਸ ਡੰਪ ਵਿੱਚ 30-40 ਫੁੱਟ ਦੇ ਢੇਰ ਲੱਗੇ ਹੋਏ ਹਨ।  ਕੂੜਾ ਦੇ ਡੰਪ ਦੀ ਬਣੀ ਚਾਰ ਦੀਵਾਰੀ ਦੀ ਉਚਾਈ ਕਰੀਬ 25 ਫੁੱਟ ਤੱਕ ਹੈ, ਕੂੜੇ ਦੇ ਜ਼ਿਆਦਾ ਦਬਾਅ ਕਾਰਨ ਦੀਵਾਰਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਹਨ, ਜੋ ਕਿ ਨਾਲ ਲੱਗਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਡਿੱਗ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਕਾਫੀ ਨੁਕਸਾਨ ਹੋ ਰਿਹਾ ਹੈ।  ਕਿਸਾਨਾਂ ਨੇ ਦੱਸਿਆ ਕਿ ਕੂੜੇ ਦੇ ਇਸ ਢੇਰ ਨਾਲ ਸਾਡੀਆਂ ਜ਼ਮੀਨਾਂ ਨੂੰ ਲੱਗਣ ਲਈ ਪਾਣੀ ਦਾ ਖਾਲਾ ਵੀ ਲਗਪਗ ਖਾਲੀ ਪਿਆ ਹੈ, ਜਦੋਂ ਤੋਂ ਅਸੀਂ ਝੋਨੇ ਦੀ ਫ਼ਸਲ ਬੀਜੀ ਹੈ ਉਦੋਂ ਤੋਂ ਇੱਕ ਵਾਰ ਵੀ ਨਹਿਰੀ ਪਾਣੀ ਲਗਾ ਕੇ ਨਹੀ ਦੇਖਿਆਂ। ਇਸ ਦੇ ਉਲਟ ਇਨ੍ਹਾਂ ਦੇ ਡੰਪ ਵਿੱਚੋਂ ਨਿਕਲਦਾ ਗੰਦਾ ਪਾਣੀ ਸਾਡੀਆਂ ਜ਼ਮੀਨਾਂ ਵਿੱਚ ਪੈ ਕੇ ਝੋਨੇ ਦੀ ਫ਼ਸਲ ਨੂੰ ਖਰਾਬ ਕਰ ਰਿਹਾ ਹੈ। ਇਸ ਸਬੰਧੀ ਅਸੀਂ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ। ਪਰ ਅੱਜ ਤੱਕ ਕਿਸੇ ਨੇ ਵੀ ਸਾਡੀ ਗੱਲ ਨਹੀਂ ਸੁਣੀ। ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।

  ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸਾਡੀ ਕਣਕ ਦੀ ਫ਼ਸਲ ਤਿਆਰ ਹੁੰਦੀ ਹੈ ਤਾਂ ਉਸ ਸਮੇਂ ਬਹੁਤ ਗਰਮੀ ਹੋ ਜਾਂਦੀ ਹੈ, ਗਰਮੀ ਦੇ ਕਾਰਨ ਇਸ ਡੰਪ ਵਿੱਚ ਲੱਗੀ ਅੱਗ ਹੋਣ ਕਰਕੇ ਸਾਡੀਆਂ ਫਸਲਾਂ ਨੂੰ ਵੀ ਅੱਗ ਲੱਗ ਜਾਂਦੀ ਹੈ ਜਿਸ ਵਿੱਚ ਕਣਕ ਜਾਂ ਕਣਕ ਦੇ ਨਾੜ ਨੂੰ ਅੱਗ ਲੱਗ ਜਾਂਦੀ ਹੈ ਜਿਸ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਤੇ ਕਈ ਵਾਰ ਤੇਜ਼ ਹਵਾ ਨਾਲ ਪੌਲੀਥੀਨ ਸਾਡੀਆਂ ਜ਼ਮੀਨਾਂ ਵਿੱਚ ਫੈਲ ਜਾਂਦਾ ਹੈ ।

  ਇਸ ਕਾਰਨ ਸਾਡੇ ਲਈ ਪਸ਼ੂਆਂ ਲਈ ਤੂੜੀ ਬਣਾਉਣਾ ਔਖਾ ਹੋ ਜਾਂਦਾ ਹੈ, ਕਈ ਵਾਰ ਅਜਿਹਾ ਵੀ ਹੋ ਜਾਂਦਾ ਹੈ ਕਿ ਇਸ ਸਭ ਦੇ ਵਿਚਕਾਰ ਅੱਗ ਲੱਗ ਜਾਂਦੀ ਹੈ ਅਤੇ ਇਸ ਅੱਗ ਨਾਲ ਸਾਡੀਆਂ ਫ਼ਸਲਾਂ ਦਾ ਵੀ ਨੁਕਸਾਨ ਹੁੰਦਾ ਹੈ |ਕਿਸਾਨਾਂ ਨੇ ਸਰਕਾਰ ਤੋਂ ਇਸ ਪਾਸੇ ਧਿਆਨ ਦੇਣ ਦੀ ਵੀ ਮੰਗ ਕੀਤੀ ਹੈ | ਤਾਂ ਜੋ ਸਾਡੇ ਲੋਕਾਂ ਦੀਆਂ ਫਸਲਾਂ ਦਾ ਕੋਈ ਨੁਕਸਾਨ ਨਾ ਹੋਵੇ।  ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ (ਈ. ਓ.) ਰਜਨੀਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਇੱਕ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਵਿੱਚ ਸਮਾਂ ਲੱਗੇਗਾ ਪਰ ਕਿਸਾਨਾਂ ਦੀ ਇਹ ਸਮੱਸਿਆ ਹੱਲ ਹੋ ਜਾਵੇਗੀ, ਇਸ ਲਈ ਅਸੀਂ ਇਸਦੇ ਲਈ ਟੈਂਡਰ ਪਾ ਦਿੱਤਾ ਹੈ, ਜੋ ਕਿ 21-22 ਨੂੰ ਖੋਲ੍ਹਿਆ ਜਾਵੇਗਾ ਅਤੇ ਛੇਤੀ ਹੀ ਡੰਪ ਵਿੱਚ ਪਏ ਕੂੜੇ ਨੂੰ ਖਤਮ ਕੀਤਾ ਜਾਵੇਗਾ।
  Published by:Ashish Sharma
  First published:

  Tags: Muktsar

  ਅਗਲੀ ਖਬਰ