
ਸੰਘਰਸ਼ੀ ਯੋਧਿਆਂ ਨੇ ਨਵੇਂ ਸਾਲ ਦੀਆਂ ਡੀਸੀ ਕੰਪਲੈਕਸ ਦੇ ਘਿਰਾਓ ਕਰਕੇ ਦਿੱਤੀਆਂ ਮੁਬਾਰਕਾਂ
ਆਸ਼ੀਸ਼ ਸ਼ਰਮਾ
ਭਾਕਿਯੂ (ਏਕਤਾ ਉਗਰਾਹਾਂ) ਸੰਘਰਸ਼ੀ ਯੋਧਿਆਂ ਨੇ ਨਵੇਂ ਸਾਲ ਦੀਆਂ ਡੀਸੀ ਕੰਪਲੈਕਸ ਦੇ ਘਿਰਾਓ ਕਰਕੇ ਮੁਬਾਰਕਾਂ ਦਿੱਤੀਆਂ। ਭਾਕਿਯੂ (ਏਕਤਾ ਉਗਰਾਹਾਂ) ਜਿਲ੍ਹਾ ਬਰਨਾਲਾ ਵੱਲੋਂ ਜ਼ਿਲ੍ਹਾ ਪੱਧਰੀ ਚੱਲ ਧਰਨੇ ਤੇਰਵੇਂ ਦਿਨ ਵਿੱਚ ਪਹੁੰਚ ਚੁਕੇ ਹਨ।
ਮੰਨੀਆਂ ਮੁੱਖ ਮੰਗਾਂ ਲਾਗੂ ਨਾ ਕਰਨ ਦੀ ਸੂਰਤ ਵਿੱਚ ਡੀਸੀ ਕੰਪਲੈਕਸ ਦਾ ਮੁਕੰਮਲ ਘਿਰਾਓ ਕੀਤਾ ਗਿਆ।ਐਸਡੀਐਮ ਬਰਨਾਲਾ, ਪੁਲਿਸ ਅਧਿਕਾਰੀ ਅਤੇ ਸਿਵਲ ਅਧਿਕਾਰੀਆਂ ਦਾ ਘਿਰਾਓ ਦੁਸਰੇ ਦਿਨ ਜਾਰੀ ਹੈ। ਡੀਸੀ ਕੰਪਲੈਕਸ ਬਰਨਾਲਾ ਦੇ ਦਫਤਰਾਂ ਵਿੱਚ ਕੋਈ ਵੀ ਸੀਨੀਅਰ ਅਧਿਕਾਰੀ ਨਹੀਂ ਵੜਨ ਦਿੱਤਾ ਗਿਆ।
ਇਸ ਮੌਕੇ ਪਿੰਡਾਂ ਵਿੱਚੋਂ ਕਾਫ਼ਲਿਆਂ ਦੇ ਰੂਪ ਵਿੱਚ ਲੰਗਰ, ਲੱਕੜ ਆਦਿ ਰਾਸ਼ਣ ਪਹੁੰਚਾਇਆ। ਕੜਾਕੇ ਦੀ ਠੰਢ ਦੌਰਾਨ ਵੀਂ 15 'ਚੋਂ 12 ਜ਼ਿਲ੍ਹਿਆਂ ਵਿੱਚ ਡੀਸੀ ਅਤੇ 3 'ਚ ਐੱਸਡੀਐੱਮ ਦਫ਼ਤਰਾਂ ਅੱਗੇ ਘਿਰਾਓ ਚੱਲ ਰਹੇ ਹਨ।ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਦਿਨ ਰਾਤ ਦੇ ਪੱਕੇ ਧਰਨੇ ਅੱਜ ਤੇਰਵੇਂ ਦਿਨ ਵਿੱਚ ਅਤੇ ਘਿਰਾਓ ਦੁਸਰੇ ਦਿਨ ਵੀ ਲਗਾਤਾਰ ਜਾਰੀ ਹਨ।
ਅੱਜ ਸਟੇਜ ਸ਼ਹੀਦ, ਭਗਤ ਸਿੰਘ, ਕਰਤਾਰ ਸਿੰਘ ਸਰਾਭੇ, ਊਧਮ ਸਿੰਘ ਦੇ ਵਾਰਸਾਂ ਨੇ ਸੰਭਾਲੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅੱਜ ਸਾਨੂੰ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਚੇਤੇ ਰੱਖਣ ਦੀ ਲੋੜ ਹੈ। ਕਾਰਪੋਰੇਟ ਘਰਾਣਿਆਂ ਦੇ ਖਿਲਾਫ ਜੰਗ ਲੜੀ। ਦੇਸ਼ ਵਿੱਚੋਂ ਜਾਣ ਲਈ ਮਜਬੂਰ ਕਰ ਦਿੱਤਾ ਸੀ।
ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਭਗਤ ਸਿੰਘ, ਸੰਦੀਪ ਸਿੰਘ ਭੈਣੀ ਜੱਸਾ, ਸੁਖਚੈਨ ਸਿੰਘ ਹਰੀਗੜ੍ਹ, ਗਗਨਦੀਪ ਧਾਲੀਵਾਲ ਆਦਿ ਆਗੂ ਹਾਜਰ ਹੋਏ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।