ਕਿਸਾਨਾਂ ਨੇ ਰੇਲ ਦੀ ਪਟੜੀ ਤੇ ਮਨਾਇਆ ਇੱਕ ਕਿਸਾਨ ਦਾ ਜਨਮ ਦਿਨ

News18 Punjabi | News18 Punjab
Updated: October 16, 2020, 11:29 AM IST
share image
ਕਿਸਾਨਾਂ ਨੇ ਰੇਲ ਦੀ ਪਟੜੀ ਤੇ ਮਨਾਇਆ ਇੱਕ ਕਿਸਾਨ ਦਾ ਜਨਮ ਦਿਨ
ਕਿਸਾਨਾਂ ਨੇ ਰੇਲ ਦੀ ਪਟੜੀ ਤੇ ਮਨਾਇਆ ਇੱਕ ਕਿਸਾਨ ਦਾ ਜਨਮ ਦਿਨ

ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਤੋਂ ਜਦੋਂ ਤੱਕ ਖੇਤੀ ਕਨੂੰਨ ਵਾਪਸ ਨਹੀਂ ਹੁੰਦੇ ਅਤੇ ਉਹ ਆਪਣੀ ਖੁਸ਼ੀ ਅਤੇ ਗ਼ਮੀ ਦੇ ਸਾਰੇ ਪ੍ਰੋਗਰਾਮ ਰੇਲ ਦੀ ਪਟੜੀ ਤੇ ਹੀ ਮਨਾਉਣਗੇ।

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼

ਰੂਪਨਗਰ : ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਸੰਗਠਨਾਂ ਵੱਲੋਂ ਰੇਲ ਰੋਕੋ ਅੰਦੋਲਨ ਲਗਾਤਾਰ ਚਲਾਇਆ ਜਾ ਰਿਹਾ ਹੈ। ਇਸੇ ਅੰਦੋਲਨ ਦੇ ਚਲਦਿਆਂ ਰੂਪਨਗਰ ਵਿਖੇ 7 ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਹਨ ਰੇਲ ਰੋਕੋ ਅੰਦੋਲਨ ਦੇ ਦੌਰਾਨ ਅੱਜ ਰੇਲ ਦੀ ਪਟੜੀ ਤੇ ਹੀ ਇੱਕ ਕਿਸਾਨ ਦਾ ਜਨਮ ਦਿਨ ਮਨਾਇਆ ਗਿਆ।ਇਸ ਮੌਕੇ ਸਵਰਨ ਸਿੰਘ ਬੋਬੀ ਨਾਮ ਦੇ ਨੌਜਵਾਨ ਕਿਸਾਨ ਜੋ ਕੇ ਪਿੰਡ ਬਹਾਦਰਪੁਰ ਦਾ ਸਰਪੰਚ ਵੀ ਹੈ ਦਾ ਜਨਮ ਦਿਨ ਮਨਾਉਂਦੇ ਹੋਏ ਰੇਲ ਦੀ ਪਟੜੀ ਤੇ ਹੀ ਕੇਕ ਕੱਟਿਆ ਗਿਆ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਗਾਏ ਗਏ। ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਤੋਂ ਜਦੋਂ ਤੱਕ ਖੇਤੀ ਕਨੂੰਨ ਵਾਪਸ ਨਹੀਂ ਹੁੰਦੇ ਅਤੇ ਉਹ ਆਪਣੀ ਖੁਸ਼ੀ ਅਤੇ ਗ਼ਮੀ ਦੇ ਸਾਰੇ ਪ੍ਰੋਗਰਾਮ ਰੇਲ ਦੀ ਪਟੜੀ ਤੇ ਹੀ ਮਨਾਉਣਗੇ। ਕਿਸਾਨਾਂ ਲਈ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਨਵੇ ਖੇਤੀ ਕਨੂੰਨ ਵਾਪਸ ਨਹੀ ਲੈਂਦੀ ਉਨ੍ਹਾਂ ਦਾ ਸੰਘਰਸ਼ ਇਸੇ ਪ੍ਰਕਾਰ ਚਲਦਾ ਰਹੇਗਾ। ਇਸ ਮੌਕੇ ਆਸ ਪਾਸ ਦੇ ਪਿੰਡਾਂ ਦੇ ਦਰਜਨ ਤੋਂ ਵਧੇਰੇ ਸਰਪੰਚ ਮੌਜੂਦ ਸਨ।
Published by: Sukhwinder Singh
First published: October 16, 2020, 11:29 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading