Home /News /punjab /

ਪਹਿਲਾਂ ਗਰਮੀ ਤੇ ਹੁਣ ਮੀਂਹ ਨੇ ਵਧਾਈ ਚਿੰਤਾ...ਥਾਂ ਥਾਂ 'ਤੇ ਮੀਂਹ ਕਰਕੇ ਭਿੱਜੀ ਮੰਡੀਆਂ 'ਚ ਪਈ ਕਣਕ

ਪਹਿਲਾਂ ਗਰਮੀ ਤੇ ਹੁਣ ਮੀਂਹ ਨੇ ਵਧਾਈ ਚਿੰਤਾ...ਥਾਂ ਥਾਂ 'ਤੇ ਮੀਂਹ ਕਰਕੇ ਭਿੱਜੀ ਮੰਡੀਆਂ 'ਚ ਪਈ ਕਣਕ

ਸੰਗਰੂਰ ਦੀ ਮੰਡੀ ਵਿੱਚ ਆਪਣੀ  ਫਸਲ ਨੂੰ ਬਚਾਉਣ ਲਈ  ਕਣਕ ਉੱਤੇ ਤਰਪਾਲ ਪਾਉਂਦੇ ਹੋਏ ਕਿਸਾਨ।

ਸੰਗਰੂਰ ਦੀ ਮੰਡੀ ਵਿੱਚ ਆਪਣੀ ਫਸਲ ਨੂੰ ਬਚਾਉਣ ਲਈ ਕਣਕ ਉੱਤੇ ਤਰਪਾਲ ਪਾਉਂਦੇ ਹੋਏ ਕਿਸਾਨ।

Farmers crop damaged-ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਕੜਕਦੀ ਗਰਮੀ ਕਾਰਨ ਦਾਣੇ ਉੱਤੇ ਅਸਰ ਪੈਣ ਕਾਰਨ ਫਸਲ ਦਾ ਝਾੜ ਘਟਿਆ ਹੈ ਤੇ ਹੁਣ ਜਦੋਂ ਅਸੀਂ ਮੰਡੀ ਵਿੱਚ ਬੜੀ ਮੁਸ਼ਕਲ ਨਾਲ ਆਪਣੀ ਮਿਹਨਤ ਲੈ ਕੇ ਆਏ ਤਾਂ ਇੱਕ ਦਮ ਆਈ ਬਰਸਾਤ ਕਾਰਨ ਕਣਕ ਭਿੱਜ ਗਈ।

  • Share this:

ਸੰਗਰੂਰ : ਬਦਲੇ ਮੌਸਮ ਨੇ ਕਿਸਾਨਾਂ ਨੂੰ ਵਖਤ ਪਾਇਆ ਹੈ। ਪਹਿਲਾਂ ਗਰਮੀ ਤੇ ਹੁਣ ਮੀਂਹ ਨੇ ਚਿੰਤਾ ਵਧਾਈ ਹੈ ਤੇ ਥਾਂ-ਥਾਂ 'ਤੇ ਮੀਂਹ ਕਰਕੇ ਮੰਡੀਆਂ ਵਿੱਚ ਕਣਕ ਭਿੱਜੀ ਪਈ ਹੈ। ਪ੍ਰਸ਼ਾਸਨ ਤੇ ਢੁਕਵੇਂ ਪ੍ਰਬੰਧ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਪੰਜਾਬ ਦੇ ਕਈ ਜਿਲਿਆਂ ਵਿੱਚ ਕਿਣਮਿਣ ਤੇ ਹਨੇਰੀ ਚੱਲਣ ਦੀ ਰਿਪੋਰਟ ਮਿਲੀ ਹੈ। ਪਰ ਮੌਸਮ ਦੇ ਵਿਗੜ ਜਾਣ ਨਾਲ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੇ ਸਾਹ ਸੂਤੇ ਰਹੇ ਹਨ।

ਕਿਸਾਨਾਂ 'ਤੇ ਕੁਦਰਤ ਦਾ ਕਹਿਰ, ਮੀਂਹ ਨੇ ਆਪਣੀ ਕਣਕ ਦੀ ਫ਼ਸਲ ਸਮੇਤ ਮੰਡੀਆਂ 'ਚ ਬੈਠੇ ਕਿਸਾਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਸੰਗਰੂਰ ਦੀ ਅਨਾਜ ਮੰਡੀ ਵਿੱਚ ਕਿਸਾਨ ਆਪਣੀ ਫਸਲ ਮੰਡੀ 'ਚ ਲੈ ਕੇ ਪਹੁੰਚੇ ਪਰ ਅਚਾਨਕ ਅਸਮਾਨੀ ਤਬਾਹੀ ਨੇ ਹਮਲਾ ਕੀਤਾ। ਕਿਸਾਨ ਖੁਦ ਆਪਣੀ ਫਸਲ ਢੱਕ ਰਹੇ ਹਨ, ਪ੍ਰਸ਼ਾਸਨ ਵੱਲੋਂ ਕੋਈ ਠੋਸ ਪ੍ਰਬੰਧ ਨਹੀਂ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਕੜਕਦੀ ਗਰਮੀ ਕਾਰਨ ਦਾਣੇ ਉੱਤੇ ਅਸਰ ਪੈਣ ਕਾਰਨ ਫਸਲ ਦਾ ਝਾੜ ਘਟਿਆ ਹੈ ਤੇ ਹੁਣ ਜਦੋਂ ਅਸੀਂ ਮੰਡੀ ਵਿੱਚ ਬੜੀ ਮੁਸ਼ਕਲ ਨਾਲ ਆਪਣੀ ਮਿਹਨਤ ਲੈ ਕੇ ਆਏ ਤਾਂ ਇੱਕ ਦਮ ਆਈ ਬਰਸਾਤ ਕਾਰਨ ਕਣਕ ਭਿੱਜ ਗਈ।

ਮੌਸਮ ਨੇ ਕਾਰਵਾਈ ਨਾਲ.ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ ਪਰ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਖੇਤਾਂ ਵਿੱਚ ਪੱਕੀ ਕਣਕ ਦੀ ਫਸਲ ਦਾ ਵੀ ਨੁਕਸਾਨ ਹੋਇਆ ਹੈ ਜਦਕਿ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਥੱਲੇ ਪਈ ਕਣਕ ਵੀ ਭਿੱਜ ਗਈ , ਜਿਸ ਨਾਲ ਕਿਸਾਨਾਂ ਨੂੰ ਖਰੀਦ ਹੋਣ ਵਿੱੱਚ ਦੇਰੀ ਹੋ ਸਕਦੀ ਹੈ, ਕਿਉਂਕਿ ਕਣਕ ਦੇ ਦਾਣਿਆਂ ਵਿੱਚ ਨਮੀ ਵਧ ਸਕਦੀ ਹੈ।

ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਇਸ ਸਾਲ ਦੱਖਣ-ਪੱਛਮੀ ਮੌਨਸੂਨ ਦੇ ਆਮ ਵਾਂਗ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਕਿਹਾ ਕਿ ਜੂਨ-ਸਤੰਬਰ ਦੇ ਅਰਸੇ ਦੌਰਾਨ ਵੀ ‘ਲਾ ਨੀਨਾ’ ਹਾਲਾਤ ਅਨੁਕੂਲ ਰਹਿਣ ਕਰਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਾਧਾਰਨ ਮੀਂਹ ਪੈਣਗੇ। ਵਿਭਾਗ ਨੇ ਕਿਹਾ ਕਿ ਪ੍ਰਾਇਦੀਪ ਭਾਰਤ ਦੇ ਉੱਤਰੀ ਹਿੱਸੇ, ਮੱਧ ਭਾਰਤ, ਹਿਮਾਲਿਆ ਦੀ ਹੇਠਲੀ ਪਹਾੜੀਆਂ ਤੇ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਸਾਧਾਰਨ ਜਾਂ ਸਾਧਾਰਨ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਦੱਸਿਆ ਕਿ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ, ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਤੇ ਦੱਖਣੀ ਪ੍ਰਾਇਦੀਪ ਦੇ ਦੱਖਣੀ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦਾ ਅਨੁਮਾਨ ਹੈ।

Published by:Sukhwinder Singh
First published:

Tags: Crop Damage, Sangrur