ਕਿਸਾਨਾਂ ਵੱਲੋਂ ਡੀਜ਼ਲ 22 ਰੁਪਏ ਲੀਟਰ ਦੇਣ ਦੀ ਮੰਗ, ਪੰਜਾਬ ਭਰ 'ਚ ਪ੍ਰਦਰਸ਼ਨ

News18 Punjabi | News18 Punjab
Updated: June 30, 2020, 3:29 PM IST
share image
ਕਿਸਾਨਾਂ ਵੱਲੋਂ ਡੀਜ਼ਲ 22 ਰੁਪਏ ਲੀਟਰ ਦੇਣ ਦੀ ਮੰਗ, ਪੰਜਾਬ ਭਰ 'ਚ ਪ੍ਰਦਰਸ਼ਨ
ਕਿਸਾਨਾਂ ਵੱਲੋਂ ਡੀਜ਼ਲ 22 ਰੁਪਏ ਲੀਟਰ ਦੇਣ ਦੀ ਮੰਗ, ਪੰਜਾਬ ਭਰ 'ਚ ਪ੍ਰਦਰਸ਼ਨ

ਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬਹੁਤ ਧੜੱਲੇਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਉਂਕਿ ਕਰੋਨਾ ਕਾਰਨ, ਜਹਾਜਾਂ ਦੀਆ ਕੰਪਨੀਆਂ ਦੇ ਘਾਟੇ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਨੇ 22/— ਰੁਪਏ ਤੇਲ ਦੇਣ ਦਾ ਫੈਸਲਾ ਲਿਆ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ  ਮੰਗ ਕਰਦੀ ਹੈ ਕਿ ਕਿਸਾਨ ਨੂੰ ਡੀਜਲ 22/— ਰੁਪਏ ਦਿੱਤਾ ਜਾਵੇ।

  • Share this:
  • Facebook share img
  • Twitter share img
  • Linkedin share img
ਦਸ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਅੱਜ ਪੰਜਾਬ ਵਿੱਚ ਡੀਜਲ, ਪੈਟਰੋਲ ਦੇ ਰੇਟ ਵਧਣ ਕਾਰਨ ਸੈਂਟਰ ਸਰਕਾਰ ਦੇ ਖਿਲਾਫ ਰੋਸ ਮੁਜਾਹਰੇ ਕੀਤੇ ਗਏ। ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਅਤੇ ਜਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ ਦੀ ਅਗਵਾਈ ਵਿੱਚ ਸੈਂਕੜੇ ਕਿਸਾਨ ਇਕੱਠੇ ਹੋਏ, ਜਗ੍ਹਾ—ਜਗ੍ਹਾ ਉੱਤੇ ਪੈਟਰੋਲ ਪੰਪਾਂ ਤੇ ਕੇਂਦਰ ਸਰਕਾਰ, ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਗੂੰਜੇ।

ਜਥੇਬੰਦੀ ਦੇ ਆਗੂਆਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਜਾਣੂ ਕਰਵਾਇਆ। ਕਿਸਾਨ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਆਇਆ ਹੋਇਆ ਹੈ। ਡੀਜਲ ਦਾ ਰੇਟ ਵਿੱਚ ਵਾਧਾ ਇਸ ਦਾ ਹੋਰ ਲੱਕ ਤੋੜ ਦੇਵੇਗਾ। ਛੋਟੇ ਕਿਸਾਨ ਖੇਤੀ ਕਰਨੀ ਮਜਬੂਰੀ ਕਰਕੇ ਬੰਦ ਕਰ ਦੇਣਗੇ ਅਤੇ ਖੁਦਕੁਸ਼ੀਆਂ ਵਿੱਚ ਵਾਧਾ ਹੋਵੇਗਾ। ਦਸ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਅੱਜ ਪੰਜਾਬ ਵਿੱਚ ਡੀਜਲ, ਪੈਟਰੋਲ ਦੇ ਰੇਟ ਵਧਣ ਕਾਰਨ ਸੈਂਟਰ ਸਰਕਾਰ ਦੇ ਖਿਲਾਫ ਰੋਸ ਮੁਜਾਹਰੇ ਕੀਤੇ ਗਏ। ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਅਤੇ ਜਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ ਦੀ ਅਗਵਾਈ ਵਿੱਚ ਸੈਂਕੜੇ ਕਿਸਾਨ ਇਕੱਠੇ ਹੋਏ, ਜਗ੍ਹਾ—ਜਗ੍ਹਾ ਉੱਤੇ ਪੈਟਰੋਲ ਪੰਪਾਂ ਤੇ ਕੇਂਦਰ ਸਰਕਾਰ, ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਗੂੰਜੇ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਜਾਣੂ ਕਰਵਾਇਆ।

ਕਿਸਾਨ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਆਇਆ ਹੋਇਆ ਹੈ। ਡੀਜਲ ਦਾ ਰੇਟ ਵਿੱਚ ਵਾਧਾ ਇਸ ਦਾ ਹੋਰ ਲੱਕ ਤੋੜ ਦੇਵੇਗਾ। ਛੋਟੇ ਕਿਸਾਨ ਖੇਤੀ ਕਰਨੀ ਮਜਬੂਰੀ ਕਰਕੇ ਬੰਦ ਕਰ ਦੇਣਗੇ ਅਤੇ ਖੁਦਕੁਸ਼ੀਆਂ ਵਿੱਚ ਵਾਧਾ ਹੋਵੇਗਾ। ਅੱਜ ਪਟਿਆਲਾ ਜਿਲੇ ਵਿੱਚ ਹਰ ਮੇਨ ਪੈਟਰੋਲ ਪੰਪ ਉੱਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬਹੁਤ ਧੜੱਲੇਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਉਂਕਿ ਕਰੋਨਾ ਕਾਰਨ, ਜਹਾਜਾਂ ਦੀਆ ਕੰਪਨੀਆਂ ਦੇ ਘਾਟੇ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਨੇ 22/— ਰੁਪਏ ਤੇਲ ਦੇਣ ਦਾ ਫੈਸਲਾ ਲਿਆ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ  ਮੰਗ ਕਰਦੀ ਹੈ ਕਿ ਕਿਸਾਨ ਨੂੰ ਡੀਜਲ 22/— ਰੁਪਏ ਦਿੱਤਾ ਜਾਵੇ। ਸੈਂਟਰ ਸਰਕਾਰ ਤੇਲ ਉੱਤੇ ਵਾਧੂ ਲਾਏ ਟੈਕਸ ਬੰਦ ਕਰੇ। ਹੁਣ ਡੀਜਲ, ਪੈਟਰੋਲ ਦੇ ਰੇਟ ਵਿੱਚ ਇਤਨਾ ਵਾਧਾ ਕਿਸਾਨ ਅਤੇ ਆਮ ਲੋਕ ਬਰਦਾਸ਼ਤ ਨਹੀਂ ਕਰਨਗੇ। ਕਿਸਾਨ ਅੰਨਦਾਤਾ ਵੀ ਹੈ ਜੋ ਕਿ ਦੇਸ਼ਾਂ ਦਾ ਅਨਾਜ ਨਾਲ ਢਿੱਡ ਭਰਦਾ ਹੈ ਉਸ ਨੂੰ ਸਬਸਿਡੀ ਉੱਤੇ ਤੇਲ ਦਿੱਤਾ ਜਾਣਾ ਚਾਹੀਦਾ ਹੈ। ਇਹ ਰੋਸ ਪ੍ਰਦਰਸ਼ਨ ਪਿੰਡ ਬਾਰਨ ਤੋਂ ਸ਼ੁਰੂ ਕਰਕੇ ਫੁਆਰਾ ਚੌਂਕ ਤੱਕ ਭਗਤ ਸਿੰਘ ਦੇ ਪੈਟਰੋਲ ਪੰਪ ਤੇ ਸਮਾਪਤ ਕੀਤਾ ਗਿਆ।

ਇਸ ਮੌਕੇ ਕ੍ਰਾਂਤੀਕਾਰੀ ਜਥੇਬੰਦੀ ਪੰਜਾਬ ਦੇ ਆਗੂਆਂ ਨੇ ਸੰਬੋਧਨ ਵੀ ਕੀਤਾ। ਜਿਨ੍ਹਾਂ ਵਿੱਚ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਿਉਣਾ, ਨਿਰਮਲ ਸਿੰਘ ਲਚਕਾਣੀ ਜਿਲਾ ਪ੍ਰੈਸ ਸਕੱਤਰ, ਹਰਵਿੰਦਰ ਸਿੰਘ ਦੌਣ, ਸੁਰਜੀਤ ਸਿੰਘ, ਪ੍ਰੀਤਮ ਸਿੰਘ ਆਸੇ ਮਾਜਰਾ, ਕਾਲਾ ਸਿੰਘ ਰੀਠਖੇੜੀ, ਹਰਪਾਲ ਸਿੰਘ ਸਿਉਣਾ, ਬਲਵਿੰਦਰ ਸਿੰਘ, ਸ਼ੇਰ ਸਿੰਘ ਸਿੱਧੂਵਾਲ, ਹਰਨੇਕ ਸਿੰਘ ਸਿੱਧੂਵਾਲ, ਅਵਤਾਰ ਸਿੰਘ ਕੌਰਜੀਵਾਲਾ, ਸੁਰਜੀਤ ਸਿੰਘ ਕਲਿਆਣ, ਪ੍ਰੀਤਮ ਸਿੰਘ ਆਸਾ ਮਾਜਰਾ, ਆਦਿ ਕਿਸਾਨਾਂ ਨੇ ਹਿੱਸਾ ਲਿਆ।
First published: June 30, 2020, 3:22 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading