ਜ਼ਿਲ੍ਹਾ ਕਪੂਰਥਲਾ ਤੇ ਜ਼ਿਲ੍ਹਾ ਜਲੰਧਰ ਤੋਂ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਰਵਾਨਾ

News18 Punjabi | News18 Punjab
Updated: January 30, 2021, 9:00 PM IST
share image
ਜ਼ਿਲ੍ਹਾ ਕਪੂਰਥਲਾ ਤੇ ਜ਼ਿਲ੍ਹਾ ਜਲੰਧਰ ਤੋਂ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਰਵਾਨਾ
ਜ਼ਿਲ੍ਹਾ ਕਪੂਰਥਲਾ ਤੇ ਜ਼ਿਲ੍ਹਾ ਜਲੰਧਰ ਤੋਂ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਰਵਾਨਾ

  • Share this:
  • Facebook share img
  • Twitter share img
  • Linkedin share img
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਕਪੂਰਥਲਾ ਤੋਂ ਅੱਜ ਵੱਡੇ ਕਾਫਲੇ ਰਵਾਨਾ ਹੋਏ। ਜੋਨ ਸ਼ਾਹਕੋਟ,ਜੋਨ ਲੋਹੀਆਂ, ਜੋਨ ਸੁਲਤਾਨਪੁਰ ਲੋਧੀ, ਜੋਨ ਡੱਲਾ ਸਾਹਿਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਦਿੱਲੀ ਦੇ ਸਿੰਘੂ ਬਾਡਰ ਨੂੰ ਰਵਾਨਾ ਹੋਏ।ਇਸ ਸਮੇਂ ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਜਪਾ,ਆਰ. ਐਸ.ਐਸ ਦੇ ਗੁੰਡੇ ਜਿਸ ਤਰ੍ਹਾਂ ਸਾਡੀਆਂ ਬੀਬੀਆਂ, ਭੈਣਾ, ਬਜ਼ੁਰਗ, ਨੋਜਵਾਨਾਂ ਤੇ ਹਮਲਾ ਕਰ ਰਹੇ ਹਨ ਉਹ ਬਰਦਾਸ਼ਤ ਤੋਂ ਬਾਹਰ ਹੈ। ਜਿਸ ਕਰਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਵੱਲੋਂ ਸਿੰਘੂ ਬਾਡਰ ਤੇ ਐਮਰਜੈਂਸੀ ਪਹੁੰਚਣ ਦੀ ਅਪੀਲ ਕੀਤੀ ਗਈ ਸੀ ਅੱਜ ਸੈਂਕੜੇ ਸਾਧਨਾਂ ਵਿੱਚ ਹਜ਼ਾਰਾਂ ਹੀ ਕਿਸਾਨ ਮਜ਼ਦੂਰ ਜ਼ਿਲ੍ਹਾ ਕਪੂਰਥਲਾ ਤੇ ਜਲੰਧਰ ਤੋਂ ਰਵਾਨਾ ਹੋਏ ਹਨ।

ਆਗੂਆਂ ਨੇ ਦੱਸਿਆ ਕਿ ਇਸਦੇ ਨਾਲ ਹੀ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਫਿਰੋਜ਼ਪੁਰ, ਹੁਸ਼ਿਆਰਪੁਰ , ਤਰਨਤਾਰਨ, ਗੁਰਦਾਸਪੁਰ ਤੋਂ ਵੀ ਹਜ਼ਾਰਾਂ ਹੀ ਸਾਧਨਾਂ ਤੇ ਹਜ਼ਾਰਾਂ ਹੀ ਕਿਸਾਨ ਮਜ਼ਦੂਰ ਦਿੱਲੀ ਵੱਲ ‌ਨੂੰ ਰਵਾਨਾਂ ਹੋਏ ਹਨ। ਇਸ ਸਮੇਂ ਆਗੂਆਂ ਨੇ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਜਪਾ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਵੇ ਸ਼ਾਂਤ ਮਈ ਬੈਠੇ ਅੰਦੋਲਨ ਕਾਰੀਆਂ ਤੇ ਤਸ਼ੱਸਦ ਕਰਨਾ ਬੰਦ ਕਰ ਦੇਵੇ ਇਸਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਵੱਡੀ ਪੱਧਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਾਫਲੇ ਹਰ ਰੋਜ ਦਿੱਲੀ ਦੇ ਸਿੰਘੂ ਬਾਡਰ ਤੇ ਪਹੁੰਚਿਆ ਕਰਨਗੇ।
Published by: Ashish Sharma
First published: January 30, 2021, 9:00 PM IST
ਹੋਰ ਪੜ੍ਹੋ
ਅਗਲੀ ਖ਼ਬਰ