ਕਿਸਾਨ ਜਥੇਬੰਦੀਆਂ ਨੇ ਹਰਜੀਤ ਸਿੰਘ ਗਰੇਵਾਲ ਖਿਲਾਫ ਕੀਤੀ ਨਾਅਰੇਬਾਜ਼ੀ

News18 Punjabi | News18 Punjab
Updated: October 17, 2020, 4:43 PM IST
share image
ਕਿਸਾਨ ਜਥੇਬੰਦੀਆਂ ਨੇ ਹਰਜੀਤ ਸਿੰਘ ਗਰੇਵਾਲ ਖਿਲਾਫ ਕੀਤੀ ਨਾਅਰੇਬਾਜ਼ੀ
ਕਿਸਾਨ ਜਥੇਬੰਦੀਆਂ ਨੇ ਹਰਜੀਤ ਸਿੰਘ ਗਰੇਵਾਲ ਖਿਲਾਫ ਕੀਤੀ ਨਾਅਰੇਬਾਜ਼ੀ

  • Share this:
  • Facebook share img
  • Twitter share img
  • Linkedin share img
ਅਮਰਜੀਤ ਸਿੰਘ ਪੰਨੂ

 ਰਾਜਪੁਰਾ: ਰਾਜਪੁਰਾ ਦੇ ਜੈਨ ਧਰਮਸ਼ਾਲਾ ਵਿਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਸੰਜੀਵ ਬਲੀਆਣ ਕੇਂਦਰ ਮੰਤਰੀ ਦੇ ਲਾਈਵ ਪ੍ਰੋਗਰਾਮ ਲਈ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ ਉਤੇ ਹਰਜੀਤ ਸਿੰਘ ਗਰੇਵਾਲ ਹਲਕਾ ਇੰਚਾਰਜ ਰਾਜਪੁਰਾ ਭਾਰਤੀ ਜਨਤਾ ਪਾਰਟੀ ਪਹੁੰਚੇ ਸਨ ਜਿਨ੍ਹਾਂ ਦੇ ਇਸ ਪ੍ਰੋਗਰਾਮ ਬਾਰੇ ਭਾਰਤੀ ਕਿਸਾਨ ਯੂਨੀਅਨ  ਨੂੰ ਪਤਾ ਲੱਗਿਆ ਤਾਂ ਇਨ੍ਹਾਂ ਨੇ ਧਰਮਸ਼ਾਲਾ ਦੇ ਗੇਟ ਉਤੇ ਧਰਨਾ ਲਗਾ ਕੇ ਗਰੇਵਾਲ ਖਿਲਾਫ ਨਾਅਰੇਬਾਜੀ ਕੀਤੀ ਗਈ।

ਹਰਜੀਤ ਸਿੰਘ ਗਰੇਵਾਲ ਆਪਣੇ ਪਾਰਟੀ ਵਰਕਰਾਂ ਨਾਲ ਕਿਸੇ ਹੋਰ ਰਸਤੇ ਰਾਹੀਂ ਨਿਕਲ ਗਏ ਜਿਸ ਦਾ ਕਿਸਾਨਾਂ ਨੇ ਵਿਰੋਧ ਕੀਤਾ। ਹਰਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਹਲਕਾ ਇੰਚਾਰਜ ਰਾਜਪੁਰਾ ਨੇ ਦੱਸਿਆ ਕਿ ਕਿਸਾਨ ਸਾਡਾ ਵਿਰੋਧ ਕਰ ਰਹੇ ਹਨ ਜਦੋਂ ਕਿ ਸਾਰੇ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਪਿੰਡਾਂ ਵਿਚ ਵੀ ਵੋਟਾਂ ਮੰਗਣ ਲਈ ਜਾਵਾਂਗਾ ਕਿਸੇ ਦੀ ਹਿੰਮਤ ਹੈ ਤਾਂ ਰੋਕ ਲਵੇ।
ਹਰਜੀਤ ਸਿੰਘ ਟਹਿਲਪੂਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਦਸਿਆ ਕਿ ਗਰੇਵਾਲ ਕਿਸਾਨਾਂ ਨੂੰ ਅੱਤਵਾਦੀ ਦੱਸਦਾ ਹੈ, ਜਿਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆ ਗਰੇਵਾਲ ਨੂੰ ਰਾਜਪੁਰਾ ਅਤੇ ਪਿੰਡਾ ਵਿੱਚ ਨਹੀਂ ਵੜਨ ਦੇਵੇਗੀ ਜਿੱਥੇ ਵੀ ਇਹਨਾਂ ਦਾ ਪ੍ਰੋਗਰਾਮ ਹੋਵੇਗਾ ਕਿਸਾਨ ਜੱਥੇਬੰਦੀਆ ਵਿਰੋਧ ਕਰਨਗੀਆਂ।

ਜਵਾਹਰਲਾਲ ਵਾਈਸ ਪ੍ਰਧਾਨ ਬੀ.ਕੇ. ਯੂ. ਨੇ ਦਸਿਆ ਕਿ ਹਰਜੀਤ ਸਿੰਘ ਗਰੇਵਾਲ ਕਿਸਾਨਾਂ ਦੇ ਬਾਰੇ ਵਿਚ ਗਲਤ ਬਿਆਨਬਾਜੀ ਕਰਦਾ ਹੈ ਜਿਸ ਉਤੇ ਸਾਨੂੰ ਬੜਾ ਰੋਸ ਹੈ। ਇਸ ਲਈ ਅੱਜ ਕਿਸਾਨ ਮਜਦੂਰ ਕਾਮਰੇਡ ਪਾਰਟੀ ਵੱਲੋਂ ਇਹਨਾਂ ਦਾ ਵਿਰੋਧ ਕਿੱਤਾ ਜਾ ਰਿਹਾ ਹੈ। ਹਰਜੀਤ ਸਿੰਘ ਗਰੇਵਾਲ ਕੀਤੇ ਵੀ ਰਾਜਪੁਰਾ ਵਿੱਚ ਪ੍ਰੋਗਰਾਮ ਕਰੇਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ।
Published by: Gurwinder Singh
First published: October 17, 2020, 4:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading