'ਪੇਂਡੂ ਭਾਰਤ ਬੰਦ' ਨੂੰ ਮਿਲੀ ਸਫਲਤਾ ਨੇ ਕੀਤੇ ਸਰਕਾਰਾਂ ਦੇ ਕੰਨ ਖੜ੍ਹੇ, ਅਗਲੇ ਸੰਘਰਸ਼ ਲਈ ਬਣੀ ਰਣਨੀਤੀ...

'ਪੇਂਡੂ ਭਾਰਤ ਬੰਦ' ਨੂੰ ਮਿਲੀ ਸਫਲਤਾ ਨੇ ਕੀਤੇ ਸਰਕਾਰਾਂ ਦੇ ਕੰਨ ਖੜ੍ਹੇ...

  • Share this:
    ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਉਤੇ ਅੱਜ ਪੰਜਾਬ ਦੇ ਕਿਸਾਨਾਂ ਦੀਆਂ 10 ਜਥੇਬੰਦੀਆਂ ਵੱਲੋਂ "ਪੇਂਡੂ ਭਾਰਤ ਬੰਦ" ਦੇ ਸੱਦੇ ਨੂੰ ਲਾਗੂ ਕਰਦਿਆਂ ਪੂਰੇ ਪੰਜਾਬ ਵਿਚ ਸੜਕੀ ਆਵਾਜਾਈ ਪੂਰਨ ਤੌਰ ਉਤੇ ਬੰਦ ਕਰ ਦਿੱਤੀ ਅਤੇ ਅੰਮ੍ਰਿਤਸਰ ਅਤੇ ਮਾਨਸਾ ਵਿਖੇ ਰੇਲਵੇ ਆਵਾਜਾਈ ਵੀ ਰੋਕੀ ਰੱਖੀ।

    ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਅੱਜ ਸਵੇਰੇ ਸਵੇਰੇ ਪਹਿਲਾਂ ਪਿੰਡਾਂ ਤੋਂ ਦੁੱਧ, ਚਾਰਾ, ਸਬਜ਼ੀਆਂ ਅਤੇ ਫਲਾਂ ਆਦਿ ਵਸਤੂਆਂ ਦੀ ਸ਼ਹਿਰਾਂ ਵੱਲ ਨੂੰ ਢੋਆ ਢੁਆਈ ਰਾਤ 12.00 ਵਜੇ ਤੋਂ ਬੰਦ ਰੱਖੀ ਗਈ, ਉੱਥੇ ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਜਾਣ ਵਾਲੀਆਂ ਵਸਤੂਆਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਕੱਠੀ ਕੀਤੀ ਰਿਪੋਰਟ ਦੇ ਮੁਤਾਬਕ ਸਾਰੇ ਪੰਜਾਬ ਦੇ ਕੌਮੀ ਅਤੇ ਰਾਜ ਮਾਰਗਾਂ ਅਤੇ ਛੋਟੀਆਂ ਸੜਕਾਂ ਨੂੰ ਵੀ ਜਿੱਥੇ ਬੰਦ ਰੱਖਿਆ ਗਿਆ, ਉੱਥੇ ਉਨ੍ਹਾਂ ਸੜਕਾਂ ਦੇ ਉੱਤੇ ਲੱਗੇ ਵੱਡੇ ਧਰਨਿਆਂ ਨੂੰ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਆਰਥਿਕ-ਰਾਜਨੀਤਕ ਸਥਿਤੀ ਬਹੁਤ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ।

    'ਪੇਂਡੂ ਭਾਰਤ ਬੰਦ' ਨੂੰ ਮਿਲੀ ਸਫਲਤਾ ਨੇ ਕੀਤੇ ਸਰਕਾਰਾਂ ਦੇ ਕੰਨ ਖੜ੍ਹੇ...


    ਹਰ ਰੋਜ਼ ਲੋਕ ਵਿਰੋਧੀ, ਕਿਸਾਨ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਬੇਰੁਜ਼ਗਾਰੀ ਹੱਦਾਂ ਬੰਨੇ ਟੱਪ ਚੁੱਕੀ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।

    ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੇ ਬੁਨਿਆਦੀ, ਠੋਸ ਅਤੇ ਜ਼ਰੂਰੀ ਮਸਲੇ ਜਿਵੇਂ ਕਿ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਦੇਣ, ਸਾਰੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ਿਆਂ ਤੋਂ ਮੁਕਤੀ, ਕਿਸਾਨਾਂ ਨੂੰ ਕਿਸਾਨ 10,000 ਪ੍ਰਤੀ ਮਹੀਨਾਂ ਪੈਨਸ਼ਨ, ਕਿਸਾਨਾਂ ਦੀਆਂ ਫ਼ਸਲਾਂ ਦਾ ਸਰਕਾਰਾਂ ਦੁਆਰਾ ਬੀਮਾ ਕਰਨ, ਅਵਾਰਾ ਪਸ਼ੂਆਂ ਦਾ ਪੱਕਾ ਹੱਲ ਅਤੇ ਕਿਸਾਨ ਮੈਨੀਫੈਸਟੋ ਵਿੱਚ ਦਰਜ ਹੋਰ ਮੰਗਾਂ ਪ੍ਰਤੀ ਸਰਕਾਰ ਸੰਜੀਦਗੀ ਨਾਲ ਧਿਆਨ ਨਹੀਂ ਦਿੰਦੀ ਉਦੋਂ ਤੱਕ ਸੰਘਰਸ਼ ਹੋਰ ਤਿੱਖੇ ਅਤੇ ਵਿਸ਼ਾਲ ਹੁੰਦੇ ਰਹਿਣਗੇ, ਜਿਸ ਵਾਸਤੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ 250 ਜਥੇਬੰਦੀਆਂ ਦੇ ਮੁੱਖ ਆਗੂਆਂ ਦੀ 15 ਤਾਰੀਕ ਨੂੰ ਵਿਸ਼ੇਸ਼ ਅਤੇ ਐਮਰਜੈਂਸੀ ਦੋ ਰੋਜ਼ਾ ਮੀਟਿੰਗ ਮੁੰਬਈ ਵਿਖੇ ਬੁਲਾ ਲਈ ਹੈ ।

    'ਪੇਂਡੂ ਭਾਰਤ ਬੰਦ' ਨੂੰ ਮਿਲੀ ਸਫਲਤਾ ਨੇ ਕੀਤੇ ਸਰਕਾਰਾਂ ਦੇ ਕੰਨ ਖੜ੍ਹੇ...


    ਵੱਖ-ਵੱਖ ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਵੱਡੇ ਪੂੰਜੀਪਤੀ ਘਰਾਣਿਆਂ ਨੂੰ ਵੇਚਣ ਦੇ ਮਨਸੂਬਿਆਂ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਵਿਢਣ ਦੀ ਚਿਤਾਵਨੀ ਦਿੱਤੀ ਅਤੇ ਨਾਲ ਹੀ ਬਿਜਲੀ ਦੇ ਬਿਲਾਂ ਵਿੱਚ ਕੀਤੇ ਗਏ ਅਥਾਹ ਵਾਧੇ ਦੀ ਨਿਖੇਧੀ ਕਰਦਿਆਂ ਉਸ ਨੂੰ ਫੌਰੀ ਵਾਪਸ ਲੈਣ ਦੀ ਮੰਗ ਵੀ ਕੀਤੀ। ਆਗੂਆਂ ਨੇ ਪੰਜਾਬ ਦੇ ਕਿਸਾਨਾਂ ਖਿਲਾਫ਼ ਪਰਾਲੀ ਸਾੜਨ ਦੇ ਸਬੰਧ ਵਿੱਚ ਦਰਜ ਕੀਤੇ ਗਏ ਕੇਸਾਂ ਨੂੰ ਵਾਪਸ ਲੈਣ ਅਤੇ ਕਿਸਾਨਾਂ ਨੂੰ ਲਾਏ ਜੁਰਮਾਨਿਆਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਅੱਜ ਦੇ ਇਸ "ਪੇਂਡੂ ਭਾਰਤ ਬੰਦ" ਨੂੰ ਦੋਧੀ ਡੇਅਰੀ ਯੂਨੀਅਨ ਪੰਜਾਬ ਅਤੇ ਹੋਰ ਬਹੁਤ ਸਾਰੀਆਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਲੋਕਾਂ ਦੀਆਂ ਜਥੇਬੰਦੀਆਂ ਵੱਲੋਂ ਜੋ ਸਹਿਯੋਗ ਦਿੱਤਾ ਗਿਆ, ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ।

    'ਪੇਂਡੂ ਭਾਰਤ ਬੰਦ' ਨੂੰ ਮਿਲੀ ਸਫਲਤਾ ਨੇ ਕੀਤੇ ਸਰਕਾਰਾਂ ਦੇ ਕੰਨ ਖੜ੍ਹੇ...


    ਪੰਜਾਬ ਭਰ ਵਿੱਚ ਹੋਏ ਇਨ੍ਹਾਂ ਧਰਨਿਆਂ ਨੂੰ, ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਜੋ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਲ ਹਨ, ਦੇ ਆਗੂਆਂ ਜਿਨ੍ਹਾਂ ਵਿੱਚ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਜਨਰਲ ਸਕੱਤਰ, ਕੁਲਵੰਤ ਸਿੰਘ ਸੰਧੂ; ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ; ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ; ਕੁੱਲ ਹਿੰਦ ਕਿਸਾਨ ਸਭਾ, ਪੰਜਾਬ ਦੇ ਜਨਰਲ ਸਕੱਤਰ, ਮੇਜ੍ਹਰ ਸਿੰਘ ਪੁੰਨਾਂਵਾਲ, ਪੰਜਾਬ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ; ਕਿਰਤੀ ਕਿਸਾਨ ਯੂਨੀਅਨ,ਪੰਜਾਬ ਦੇ ਸੂਬੇ ਦੇ ਪ੍ਰਧਾਨ ਨਿਰਭੈ ਸਿੰਘ ਢੁਡੀਕੇ; ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਦੇ ਸੂਬਾ ਆਗੂ ਡਾ: ਦਰਸ਼ਨ ਪਾਲ; ਕਿਸਾਨ ਸੰਘਰਸ਼ ਕਮੇਟੀ ਪੰਜਾਬ, ਦੇ ਪ੍ਰਧਾਨ ਇੰਦਰਜੀਤ ਕੋਟਬੁੱਢਾ; ਅਜਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਗੁਰਬਖ਼ਸ਼ ਸਿੰਘ ਬਰਨਾਲਾ, ਪ੍ਰਧਾਨ, ਜੈ ਕਿਸਾਨ ਅੰਦੋਲਨ,ਪੰਜਾਬ ਸ਼ਾਮਲ ਹਨ, ਨੇ ਸੰਬੋਧਨ ਕੀਤਾ।

    'ਪੇਂਡੂ ਭਾਰਤ ਬੰਦ' ਨੂੰ ਮਿਲੀ ਸਫਲਤਾ ਨੇ ਕੀਤੇ ਸਰਕਾਰਾਂ ਦੇ ਕੰਨ ਖੜ੍ਹੇ...
    Published by:Gurwinder Singh
    First published:
    Advertisement
    Advertisement