ਕਿਸਾਨ ਆਗੂ ਲੜਨਗੇ ਪੰਜਾਬ ਵਿਧਾਨ ਸਭਾ ਚੋਣਾਂ!, ਗੁਰਨਾਮ ਚੜੂਨੀ ਨੇ ਦਿੱਤੀ ਇਹ ਸਲਾਹ...

News18 Punjabi | News18 Punjab
Updated: July 7, 2021, 12:33 PM IST
share image
ਕਿਸਾਨ ਆਗੂ ਲੜਨਗੇ ਪੰਜਾਬ ਵਿਧਾਨ ਸਭਾ ਚੋਣਾਂ!, ਗੁਰਨਾਮ ਚੜੂਨੀ ਨੇ ਦਿੱਤੀ ਇਹ ਸਲਾਹ...
ਕਿਸਾਨ ਆਗੂ ਲੜਨਗੇ ਪੰਜਾਬ ਵਿਧਾਨ ਸਭਾ ਚੋਣਾਂ!, ਗੁਰਨਾਮ ਚੜੂਨੀ ਨੇ ਦਿੱਤੀ ਇਹ ਸਲਾਹ... (ਫੋਟੋ ਕੈ. ਫੇਸਬੁੱਕ)

  • Share this:
  • Facebook share img
  • Twitter share img
  • Linkedin share img
ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਲੜਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ, ਇਸ ਲਈ ਪੰਜਾਬ ਦੇ ਕਿਸਾਨ ਆਗੂਆਂ ਨੂੰ ਚੋਣਾਂ ਲੜਨ ਲਈ ਅੱਗੇ ਆਉਣਾ ਚਾਹੀਦਾ ਹੈ।

ਉਨ੍ਹਾਂ ਸਲਾਹ ਦਿੱਤੀ ਹੈ ਕਿ ਸੂਬੇ ਦੇ ਕਿਸਾਨ ਆਗੂ ਚੋਣਾਂ ਲੜ ਕੇ ਸਰਕਾਰ ਬਣਾਉਣ, ਕਿਉਂਕਿ ਸੂਬੇ ਦੇ ਲੋਕ ਇਹੀ ਚਾਹੁੰਦੇ ਹਨ। ਹੁਣ ਤੱਕ ਕਿਸੇ ਵੀ ਸਿਆਸੀ ਧਿਰ ਨੇ ਕਿਸਾਨਾਂ ਦੀ ਗੱਲ ਨਹੀਂ ਸੁਣੀ।

ਉਧਰ, ਚੜੂਨੀ ਦੇ ਇਸ ਬਿਆਨ ਤੋਂ ਪੰਜਾਬ ਦੀਆਂ ਸਿਆਸੀ ਧਿਰਾਂ ਭੜਕ ਉਠੀਆਂ ਹਨ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ- 'ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਇਹ ਅੰਦੋਲਨ ਸਿਆਸੀ ਹੈ, ਇਨ੍ਹਾਂ ਦਾ ਮਕਸਦ ਹੀ ਸਿਆਸਤ 'ਚ ਆਉਣਾ ਸੀ'। ਸੰਯੁਕਤ ਮੋਰਚੇ ਨੇ ਜਾਣਬੁਝ ਕੇ ਚੜੂਨੀ ਤੋਂ ਇਹ ਅਖਵਾਇਆ ਹੈ।

ਚੜੂਨੀ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਨੇ ਵੀ ਸਵਾਲ ਚੁੱਕੇ ਹਨ। ਚੋਣਾਂ ਵਾਲੇ ਬਿਆਨ ਤੋਂ ਭੜਕੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ- 'ਪੰਜਾਬੀਆਂ ਦਾ ਅਰਬਾਂ ਰੁਪਿਆ ਤੇ ਇਨ੍ਹੀ ਤਾਕਤ ਲਵਾ ਕੇ ਜੇ ਚੋਣਾਂ ਹੀ ਲੜਨੀਆਂ ਹਨ ਤਾਂ ਫੇਰ ਲੋਕੀਂ ਗਾਲ੍ਹਾਂ ਹੀ ਕੱਢਾਣਗੇ।'
Published by: Gurwinder Singh
First published: July 7, 2021, 12:31 PM IST
ਹੋਰ ਪੜ੍ਹੋ
ਅਗਲੀ ਖ਼ਬਰ