Home /News /punjab /

ਪੰਜ ਜਿਲ੍ਹਿਆਂ 'ਚ ਯੋਗ ਰਾਈਸ ਮਿੱਲਾਂ ਨੂੰ ਕਣਕ ਦੀ ਖਰੀਦ ਲਈ ਆਰਜ਼ੀ ਕੇਂਦਰ ਘੋਸ਼ਿਤ ਨਾ ਕਰਨ 'ਤੇ ਕਿਸਾਨ ਆਗੂਆਂ ਨੇ ਜਿਤਾਇਆ ਰੋਸ

ਪੰਜ ਜਿਲ੍ਹਿਆਂ 'ਚ ਯੋਗ ਰਾਈਸ ਮਿੱਲਾਂ ਨੂੰ ਕਣਕ ਦੀ ਖਰੀਦ ਲਈ ਆਰਜ਼ੀ ਕੇਂਦਰ ਘੋਸ਼ਿਤ ਨਾ ਕਰਨ 'ਤੇ ਕਿਸਾਨ ਆਗੂਆਂ ਨੇ ਜਿਤਾਇਆ ਰੋਸ

 • Share this:

  Munish Garg

  ਤਲਵੰਡੀ ਸਾਬੋ: ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਇਸ ਵਾਰ ਪੰਜ ਜਿਲਿਆਂ ਵਿੱਚ ਯੋਗ ਰਾਈਸ ਮਿੱਲਾਂ ਨੂੰ ਕਣਕ ਦੀ ਖਰੀਦ ਲਈ ਆਰਜੀ ਖਰੀਦ ਕੇਂਦਰ ਘੋਸ਼ਿਤ ਨਾ ਕਰਨ ਦਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਵੱਲੋਂ ਸਖ਼ਤ ਰੋਸ ਜਿਤਾਇਆ ਗਿਆ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਪੰਜਾਬ ਦੇ ਪੰਜ ਜਿ਼ਲੇ ਬਠਿੰਡਾ, ਫਿਰੋਜ਼ਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਰਾਈਸ ਮਿੱਲਾਂ ਨੂੰ ਆਰਜੀ ਖਰੀਦ ਕੇਂਦਰ ਬਣਾਉਣ ਦੀ ਮੰਨਜੂਰੀ ਨਹੀਂ ਦਿੱਤੀ।

  ਇਨ੍ਹਾਂ ਜਿਲ੍ਹਿਆਂ ਨਾਲ ਸਬੰਧਤ ਕਿਸਾਨਾਂ ਨੂੰ ਕਣਕ ਦੀ ਫ਼ਸਲ ਵੇਚਣ ਲਈ ਭਾਰੀ ਢਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਬਰਨਾਲਾ ਵਿੱਚ 31,  ਮੋਗਾ ਵਿੱਚ 22 , ਸ੍ਰੀ ਮੁਕਤਸਰ ਸਾਹਿਬ 24, ਪਟਿਆਲਾ 41, ਸੰਗਰੂਰ 22, ਜਲੰਧਰ 1, ਰੂਪਨਗਰ 2, ਐੱਸ  ਏ ਐੱਸ ਨਗਰ 3 ਅਤੇ ਮਾਨਸਾ ਵਿੱਚ 5 ਰਾਈਸ ਮਿੱਲਾਂ ਨੂੰ ਆਰਜੀ ਖਰੀਦ ਕੇਂਦਰ ਘੋਸ਼ਿਤ ਕਰ ਦਿੱਤਾ ਹੈ।

  ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਹਾੜ੍ਹੀ ਸੀਜ਼ਨ ਦੌਰਾਨ ਕਣਕ ਦੀ ਆਮਦ ਇੱਕ ਦਮ ਦਾਣਾ ਮੰਡੀਆਂ ਵਿੱਚ ਆਉਣ ਕਾਰਨ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਜਾਂਦੇ ਹਨ ਤੇ ਕਿਸਾਨਾਂ ਨੂੰ ਆਪਣੀ ਕਣਕ ਦੀ ਫ਼ਸਲ ਵੇਚਣ ਲਈ ਮੁਸ਼ਕਿਲਾਂ ਆਉਂਦੀਆਂ ਸਨ। ਇਹਨਾਂ ਮੁਸ਼ਕਿਲਾਂ ਦੇ ਹੱਲ ਲਈ ਪਿਛਲੀ ਸਰਕਾਰ ਨੇ ਪੰਜਾਬ ਵਿਚ ਯੋਗ ਰਾਈਸ ਮਿੱਲਾਂ ਨੂੰ ਆਰਜੀ ਖਰੀਦ ਕੇਂਦਰ ਘੋਸ਼ਿਤ ਕਰਕੇ ਕਣਕ ਦੀ ਖਰੀਦ ਕਰਵਾਈ ਸੀ।

  ਕਿਸਾਨ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਆਦੇਸ਼ ਜਾਰੀ ਕਰਕੇ ਰਹਿੰਦੇ ਜ਼ਿਲਿਆਂ ਵਿੱਚ ਵੀ ਯੋਗ ਰਾਈਸ ਮਿੱਲਾਂ ਨੂੰ ਆਰਜੀ ਖਰੀਦ ਕੇਂਦਰ ਬਣਾਉਣ ਦੀ ਮੰਨਜ਼ੂਰੀ ਦਿਤੀ ਜਾਵੇ।

  Published by:Gurwinder Singh
  First published:

  Tags: Farmers Protest, Punjab farmers, Punjab government