Home /News /punjab /

ਬਰਨਾਲਾ: ਅਗੇਤਾ ਝੋਨਾ ਲਾਉਣ ਵਾਲੇ ਕਿਸਾਨਾਂ 'ਤੇ ਕਾਰਵਾਈ ਕਰਨ ਪੁੱਜੇ ਅਧਿਕਾਰੀਆਂ ਦਾ ਘਿਰਾਉ

ਬਰਨਾਲਾ: ਅਗੇਤਾ ਝੋਨਾ ਲਾਉਣ ਵਾਲੇ ਕਿਸਾਨਾਂ 'ਤੇ ਕਾਰਵਾਈ ਕਰਨ ਪੁੱਜੇ ਅਧਿਕਾਰੀਆਂ ਦਾ ਘਿਰਾਉ

ਸਿੱਧੀ ਬਿਜਾਈ ਵਾਲੇ ਕਿਸਾਨ ਝੋਨੇ ਦੀ ਮਿਕਸ ਕਿਸਮ ਤੋਂ ਹੋਏ ਪਰੇਸ਼ਾਨ (ਸੰਕੇਤਕ ਫੋਟੋ)

ਸਿੱਧੀ ਬਿਜਾਈ ਵਾਲੇ ਕਿਸਾਨ ਝੋਨੇ ਦੀ ਮਿਕਸ ਕਿਸਮ ਤੋਂ ਹੋਏ ਪਰੇਸ਼ਾਨ (ਸੰਕੇਤਕ ਫੋਟੋ)

  • Share this:

Ashish Sharma

ਬਰਨਾਲਾ ਦੇ ਪਿੰਡ ਸਹਿਜੜਾ ਵਿਖੇ ਅੱਜ ਇੱਕ ਕਿਸਾਨ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਾ ਉਲੰਘਣ ਕਰਕੇ ਝੋਨਾ ਲਗਾ ਦਿੱਤਾ ਗਿਆ। ਜਿਸ ਨੂੰ ਵਾਹੁਣ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪਹੁੰਚੇ ਤਾਂ ਉਹਨਾਂ ਦਾ ਕਿਸਾਨ ਯੂਨੀਅਨ ਨੇ ਘਿਰਾਉ ਕੀਤਾ।

ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਵਿਖੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਉਪਰ ਲੱਗਦੇ ਖੇਤ ਵਿੱਚ ਕਿਸਾਨ ਜਗਸੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸਹਿਜੜਾ ਵਲੋਂ ਝੋਨਾ ਲਗਾਇਆ ਗਿਆ ਸੀ। ਜਿਸ ਦੀ ਭਿਣਕ ਲੱਗਦਿਆਂ ਹੀ ਖੇਤੀਬਾੜੀ ਅਧਿਕਾਰੀ ਪੁਲਿਸ ਨੂੰ ਨਾਲ ਲੈ ਕੇ ਝੋਨਾ ਵਾਹੁਣ ਪੁੱਜ ਗਏ। ਪਰ ਅਧਿਕਾਰੀਆਂ ਦੀ ਇਸ ਕਾਰਵਾਈ ਦਾ ਪਤਾ ਕਿਸਾਨ ਯੂਨੀਅਨ ਨੂੰ ਲੱਗ ਗਿਆ। ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਬੀਕੇਯੂ ਲੱਖੋਵਾਲ ਨੇ ਅਧਿਕਾਰੀਆਂ ਦਾ ਘਿਰਾਉ ਕਰ ਲਿਆ ਅਤੇ ਕਿਸਾਨ ਦੇ ਝੋਨੇ ਨੂੰ ਵਾਹੁਣ ਤੋਂ ਰੋਕ ਲਿਆ।

ਇਸ ਮੌਕੇ ਕਿਸਾਨ ਜਗਸੀਰ ਸਿੰਘ ਨੇ ਕਿਹਾ ਕੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਮਜ਼ਦੂਰਾਂ ਦੀ ਵੱਡੀ ਘਾਟ ਕਾਰਨ ਝੋਨਾ ਲਗਾਉਣ ਲਈ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਤੇ ਮਹਿਕਮੇ ਦੀ ਹਦਾਇਤਾਂ ਅਨੁਸਾਰ 10 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਨੂੰ ਤਿਆਰ ਹਾਂ, ਪਰ ਲੇਬਰ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂਆਂ ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਜਗਪਾਲ ਸਿੰਘ ਸਹਿਜੜਾ, ਨਿਰਭੈ ਸਿੰਘ ਛੀਨੀਵਾਲ, ਕੁਲਵਿੰਦਰ ਸਿੰਘ ਗਹਿਲ, ਗੁਰਧਿਆਨ ਸਿੰਘ ਸਹਿਜੜਾ ਅਤੇ ਮੱਘਰ ਸਿੰਘ ਧਾਲੀਵਾਲ ਨੇ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਕਿਸਾਨ ਨੂੰ ਹੋਰ ਕਰਜ਼ਈ ਕਰਕੇ ਖ਼ੁਦਕੁਸ਼ੀਆਂ ਦੇ ਰਾਹ ਵੱਲ ਧੱਕ ਰਹੀਆਂ ਹਨ।

ਉਹਨਾਂ ਕਿਹਾ ਕਿ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਝੋਨੇ ਦੀ ਪਹਿਲਾਂ ਬਿਜਾਈ ਕਰ ਰਹੇ ਹਨ। ਜੇਕਰ ਅਧਿਕਾਰੀ ਕਿਸੇ ਵੀ ਕਿਸਾਨ ਦਾ ਝੋਨਾ ਵਾਹੁਣ ਜਾਂ ਕਾਰਵਾਈ ਕਰਨ ਪੁੱਜੇ ਤਾਂ ਉਹਨਾਂ ਦਾ ਘਿਰਾਉ ਕੀਤਾ ਜਾਵੇਗਾ। ਕਿਸੇ ਵੀ ਕਿਸਾਨ ’ਤੇ ਕਾਰਵਾਈ ਨਹੀਂ ਹੋਣ ਦਿੱਤੀ ਜਾਵੇਗੀ। ਉਧਰ ਕਾਰਵਾਈ ਕਰਨ ਪੁੱਜੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ.ਬਲਦੇਵ ਸਿੰਘ ਕਿਹਾ ਕਿ ਪਿੰਡ ਸਹਿਜੜਾ ਵਿਖੇ ਇੱਕ ਕਿਸਾਨ ਵਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੇ ਉਲਟ 10 ਜੂਨ ਤੋਂ ਪਹਿਲਾਂ ਝੋਨੇ ਲਗਾਵੁਣ ਦੀ ਸੂਚਨਾ ਮਿਲੀ ਸੀ। ਜਿਸਤੋਂ ਬਾਅਦ ਬੀਜੇ ਗਏ ਝੋਨੇ ਨੂੰ 48 ਘੰਟਿਆਂ ’ਚ ਨਸ਼ਟ ਕਰਨ ਦੀ ਹਦਾਇਤ ਕੀਤੀ ਗਈ ਹੈ। ਉਹਨਾਂ ਕਿਹਾ ਕਿ 10 ਜੂਨ ਤੋਂ ਬਾਅਦ ਹੀ ਕਰਨ ਦੀ ਅਪੀਲ ਕੀਤੀ।

Published by:Gurwinder Singh
First published:

Tags: Paddy, Punjab farmers