'ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜ਼ਪੁਰ ਰੈਲੀ ਦਾ ਕਿਸਾਨ ਮਜ਼ਦੂਰ ਕਰਨਗੇ ਵਿਰੋਧ'

ਮੁੱਖ ਮੰਤਰੀ ਨਾਲ 4 ਦੀ ਮੀਟਿੰਗ ਮੁਲਤਵੀ

'ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜ਼ਪੁਰ ਰੈਲੀ ਦਾ ਕਿਸਾਨ ਮਜ਼ਦੂਰ ਕਰਨਗੇ ਵਿਰੋਧ' (file photo)

 • Share this:
  ਰਾਜੀਵ ਸ਼ਰਮਾ

  ਅੰਮ੍ਰਿਤਸਰ: ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਿਲ੍ਹਾ ਅੰਮ੍ਰਿਤਸਰ ਦੀ ਕੋਰ ਕਮੇਟੀ ਅਤੇ ਜਿਲ੍ਹਾ ਜਨਰਲ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ 18 ਜੋਨਾਂ ਦੇ ਪ੍ਰਧਾਨ ਸਕੱਤਰ ਸ਼ਾਮਲ ਹੋਏ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ 5 ਜਨਵਰੀ ਦੀ ਫਿਰੋਜ਼ਪੁਰ ਰੈਲੀ ਨੂੰ ਰੱਦ ਕਰਾਉਣ ਲਈ ਵਿਸ਼ੇਸ਼ ਰਣਨੀਤੀ ਉਲੀਕੀ ਗਈ।

  ਮੀਟਿੰਗ ਵਿਚ ਵਿਚਾਰ ਰੱਖਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਹਰ ਪੱਖ ਤੋਂ ਪੂਰੀ ਤਰ੍ਹਾਂ ਤਿਆਰ ਰਹੇ, ਜਥੇਬੰਦੀ ਵੱਲੋਂ ਜੋ ਰਣਨੀਤੀ ਉਲੀਕੀ ਗਈ ਹੈ, ਉਸ ਨੂੰ ਲਾਗੂ ਕੀਤਾ ਜਾਵੇਗਾ ਤੇ ਮੋਦੀ ਦੀ ਚੋਣ ਰੈਲੀ ਕਿਸੇ ਵੀ ਕੀਮਤ ਉਤੇ ਨਹੀਂ ਹੋਣ ਦਿੱਤੀ ਜਾਵੇਗੀ, ਜਿੰਨੀ ਦੇਰ ਤੱਕ ਐੱਮਐੱਸਪੀ ਗਰੰਟੀ ਦਾ ਕਾਨੂੰਨ ਨਹੀਂ ਬਣਦਾ, ਦਿੱਲੀ ਸਮੇਤ ਸਾਰੇ ਕਿਸਾਨਾਂ ਦੇ ਕੇਸ ਵਾਪਸ ਨਹੀਂ ਲਏ ਜਾਂਦੇ, ਲਖੀਮਪੁਰ ਘਟਨਾ ਦਾ ਇਨਸਾਫ ਸਮੇਤ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕੀਤੀਆਂ ਜਾਂਦੀਆਂ।

  ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਬੰਡਾਲਾ, ਬਾਜ ਸਿੰਘ ਸਾਰੰਗੜਾ, ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ 4 ਜਨਵਰੀ ਨੂੰ ਜੋ ਮੀਟਿੰਗ ਰੱਖੀ ਗਈ ਸੀ, ਉਹ ਮੁਲਤਵੀ ਹੋ ਗਈ ਹੈ, ਜਿਸ ਦਾ ਕਰਨ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਦੱਸਿਆ ਜਾ ਰਿਹਾ ਹੈ। ਅਗਲੀ ਮੀਟਿੰਗ 7 ਜਨਵਰੀ ਨੂੰ ਹੋ ਰਹੀ ਹੈ।

  ਉਨ੍ਹਾਂ ਕਿਹਾ ਕਿ ਜੇ ਸਰਕਾਰ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕਰਦੀ ਤਾਂ ਅੰਮ੍ਰਿਤਸਰ ਵਿਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਪੰਜਾਬ ਭਰ ਦੇ ਮੰਤਰੀਆਂ ਵਿਧਾਇਕਾਂ ਦੇ ਘਰਾਂ ਅੱਗੇ ਮੋਰਚੇ ਸ਼ੁਰੂ ਕੀਤੇ ਜਾਣਗੇ। ਮੀਟਿੰਗ ਤੋਂ ਪਹਿਲਾ ਆਗੂਆਂ ਵੱਲੋਂ ਅੰਮ੍ਰਿਤਸਰ ਹਰੀਕੇ ਮੁੱਖ ਮਾਰਗ ਚੱਬਾ ਵਿਖੇ ਜਾਮ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ।

  ਇਸ ਮੌਕੇ ਮੀਟਿੰਗ ਵਿੱਚ ਬਲਦੇਵ ਸਿੰਘ ਬੱਗਾ, ਕਵਲਜੀਤ ਸਿੰਘ ਵੰਨਚੜੀ, ਚਰਨਜੀਤ ਸਿੰਘ ਸਫੀਪੁਰ, ਕੁਲਜੀਤ ਸਿੰਘ ਕਾਲੇ ਘਣੁਪੁਰ, ਸੁਖਜਿੰਦਰ ਸਿੰਘ ਫੌਜੀ, ਅੰਗਰੇਜ਼ ਸਿੰਘ ਸੈਂਸਰਾ, ਕਸ਼ਮੀਰ ਸਿੰਘ ਚਾਹੜਪੁਰ, ਕੁਲਵੰਤ ਸਿੰਘ ਰਾਜਾਤਾਂਲ, ਕੁਲਵੰਤ ਸਿੰਘ ਕੱਕੜ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਕੁਲਬੀਰ ਸਿੰਘ ਲੋਪੋਕੇ, ਮੁਖਤਾਰ ਸਿੰਘ ਭੰਗਵਾਂ, ਸੁਖਦੇਵ ਸਿੰਘ ਚਾਟੀਵਿੰਡ, ਮਨਰਾਜ ਸਿੰਘ ਵੱਲਾ ਆਦਿ ਆਗੂ ਵੀ ਹਾਜ਼ਰ ਸਨ।
  Published by:Gurwinder Singh
  First published: